ਵਧਾਇਕ ਕੰਵਰਵਿਜੈਪ੍ਰਤਾਪ ਤੇ ਡਾਇਰੈਕਟਰ ਪ੍ਰੰਬਧਕੀ ਜਸਬੀਰ ਸੁਰਸਿੰਘ ਨੇ ਚੀਮਾਂ ਪ੍ਰੀਵਾਰ ਨਾਲ ਦੁੱਖ ਦਾ ਪ੍ਰਗਟਾਵਾ

4674652
Total views : 5505862

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਗੁਰਬੀਰ ਸਿੰਘ ‘ਗੰਡੀ ਵਿੰਡ’

ਅੱਡਾ ਝਬਾਲ ਦੇ ਸਰਪੰਚ ਤੇ ਨੌਜਵਾਨ ਸਮਾਜ ਸੈਵੀ ਸ੍ਰੀ ਅਵਨ ਕੁਮਾਰ ਸੋਨੂੰ ਚੀਮਾਂ ਜਿੰਨਾ ਨੂੰ ਬੀਤੇ ਦਿਨ ਦੋ ਅਣਪਛਾਤੇ ਵਿਆਕਤੀਆ ਵਲੋ ਗੋਲੀਆ ਮਾਰਕੇ ਕਤਲ ਕਰ ਦਿੱਤਾ ਗਿਆ ਸੀ, ਉਨਾਂ ਦੀ ਮੌਤ ‘ਤੇ ਦੁੱਖ ਦਾ ਇਜਹਾਰ ਕਰਨ ਲਈ ਵਧਾਇਕ ਤੇ ਸਾਬਕਾ ਆਈ.ਜੀ ਕੰਵਰਵਿਜੈਪ੍ਰਤਾਪ ਸਿੰਘ ,ਪਾਵਰਕਾਮ ਦੇ ਡਾਇਰੈਕਟਰ ਪ੍ਰਬੰਧਕੀ ਸ: ਜਸਬੀਰ ਸਿੰਘ ਸੁਰਸਿੰਘ ਤੇ ਹੋਰ ਕਈ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਦੇ ਨੇਤਾਵਾਂ ਨੇ ਉਨਾਂ ਦੇ ਗ੍ਰਹਿ ਅੱਡਾ ਝਬਾਲ ਵਿਖੇ ਪੁੱਜਕੇ

ਪਿਤਾ ਸ੍ਰੀ ਪਰਸ਼ੋਤਮ ਲਾਲ, ਭਰਾ ਮੁਨੀਸ਼ ਕੁਮਾਰ ਮੋਨੂੰ ਚੀਮਾ, ਪੁੱਤਰ ਵਿਕਰਮ ਖੁਲਰ ਨਾਲ ਗਹਿਰੇ ਦੁੱਖ ਦਾ ਇਜਹਾਰ ਕਰਦਿਆ ਕਿ ਸੋਨੂੰ ਚੀਮਾਂ ਦੀ ਮੌਤ ਨਾਲ ਇਲਾਕੇ ਤੇ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਸਮੇ ਠਕੇਦਾਰ ਰਤਨ ਸਿੰਘ ਸੋਹਲ,ਗੁਰਮੀਤ ਸਿੰਘ, ਗੁਰਸੇਵਕ ਸਿੰਘ, ਸੈਂਡੀ ਸ਼ੈਲਰ ਵਾਲਾ,ਦੀਪ ਜੋਲੀ ਅੰਮ੍ਰਿਤਸਰ, ਵਿਕਰਮ ਖੁਲਰ, ਸਰਪੰਚ ਕੁਲਜੀਤ ਸਿੰਘ ਚੀਮਾ, ਗੁਰਦੇਵ ਸਿੰਘ, ਗੋਲਡੀ ਝਬਾਲ, ਸਾਗਰ ਝਬਾਲ,ਸਾਬਾ ਮੁਨੀਮ,ਅਮਨ ਝਬਾਲ,ਸੂਰਜ ਝਬਾਲ, ਸੁਖਚੈਨ ਸਿੰਘ ਸੋਹਲ, ਸਾਬਕਾ ਸਰਪੰਚ ਮਲਕੀਤ ਸਿੰਘ ਚੀਮਾ, ਸਾਬਕਾ ਸਰਪੰਚ ਸਰਵਣ ਸਿੰਘ ਸੋਹਲ,ਮਾ ਪਿੰਕਪਾਲ ਸਿੰਘ ਚਾਹਲ,ਮਾ ਮਨਜੀਤ ਸਿੰਘ ਲਾਡੀ ਪੰਜਵੜ,ਜੱਸਾ ਗਾਹਿਰੀ, ਪਹਿਲਵਾਨ ਹਰਜੀਤ ਸਿੰਘ ਜੀਤੀ ਗੰਡੀਵਿੰਡ,ਤੰਨੂ ਝਬਾਲ, ਗਿੰਦਰ ਝਬਾਲ, ਸਰਪੰਚ ਬਲਦੇਵ ਸਿੰਘ ਪੱਟੂ,ਬਾਜ ਝਬਾਲ,ਰਾਜੂ ਵੀ ਹਾਜਰ ਸਨ।

Share this News