ਪੁਲਿਸ ਨੇ ਟੈਕਸੀ ਚਾਲਕ ਤੋ ਕਾਰ ਖੋਹਕੇ ਦੌੜੇ ਤਿੰਨ ਲੁਟੇਰੇ ਕੀਤੇ ਗ੍ਰਿਫਤਾਰ-ਕਾਰ ਸਮੇਤ ਖਿਡੌਨਾ ਪਿਸਤੌਲ ਤੇ ਚਾਕੂ ਨੁਮਾ ਉਸਤਰੇ ਕੀਤੇ ਬ੍ਰਾਮਦ

4675387
Total views : 5507046

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ ਨੇਸ਼ਟਾ

ਬੀਤੇ ਦਿਨ ਬੱਸ ਸਟੈਡ ਤੋ ਹਵਾਈ ਅੱਡੇ ਲਈ ਟੈਕਸੀ (ਕਾਰ) ਲੈਕੇ ਸਵਾਰ ਹੋਏ ਤਿੰਨ ਨੌਜਵਾਨਾਂ ਵਲੋ ਰਸਤੇ ਵਿੱਚ ਪਿਸਟਲ ਅਤੇ ਚਾਕੂ ਦੀ ਨੌਕ ਤੇ ਕਾਰ ਖੋਹਕੇ ਫਰਾਰ ਹੋਣ ਦੀ ਯੋਜਨਾ ਨੂੰ ਪੁਲਿਸ ਵਲੋ ਸਮੇ ਸਿਰ ਐਕਸ਼ਨ ਲੈਦਿਆਂ ਅਸਫਲ ਬਣਾਕੇ ਤਿੰਨ ਨੌਜਵਾਨਾ ਨੂੰ ਕਾਰ ਸਮੇਤ ਕਾਬੁ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਮੁਦਈ ਮੁਕੱਦਮਾ ਰਾਜੀਵ ਸ਼ਰਮਾਂ ਦੇ ਬਿਆਨ ਪਰ ਦਰਜ ਰਜਿਸਟਰ ਹੋਇਆ ਜੋ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਆਪਣੀ ਕਾਰ ਟੈਕਸੀ ਨੰਬਰ PB0188163 ਮਾਰਕਾ ਹੁੰਡਈ ਰੰਗ ਚਿੱਟਾ ਸਿਟੀ ਸੈਂਟਰ ਮੌਜੂਦ ਸੀ ਤਾਂ ਉਸ ਪਾਸ 3 ਨੌਜਵਾਨ ਆਏ ਜਿੰਨਾ ਦੀ ਉਮਰ ਕੀਬ 18 ਤੋਂ 23 ਸਾਲ ਤੱਕ ਹੈ ਜਿੰਨਾ ਨੇ ਉਸ ਨੂੰ ਕਿਹਾ ਕਿ ਉਹਨਾ ਦਾ ਦੋਸਤ ਕਨੇਡਾ ਤੋ ਏਅਰ ਪੋਰਟ ਅੰਮ੍ਰਿਤਸਰ ਆ ਰਿਹਾ ਹੈ ਤੋ ਏਅਰ ਪੋਰਟ ਤੇ ਜਾਣ ਲਈ 700/ਰੁ ਵਿੱਚ ਗੱਲ ਹੋਈ ਜੋ ਉਹ ਉਹਨਾ ਨੂੰ ਕਾਰ ਵਿੱਚ ਬਿਠਾ ਕੇ ਏਅਰ ਪੋਰਟ ਜਾ ਰਿਹਾ ਸੀ।

ਤਿੰਨੇ ਨੌਜਵਾਨ ਜਿਲਾ ਬਠਿੰਡਾ ਨਾਲ ਸਬੰਧਿਤ

ਜਦ ਗੱਡੀ ਕਹਿਚਰੀ ਪੁੱਲ ਉਪਰ ਪੁੱਜੀ ਤਾ ਉਹਨਾ ਵਿੱਚੋ ਇੱਕ ਨੌਜਵਾਨ ਨੇ ਚਾਕੂ ਨਮਾ ਚੀਜ ਤੇ ਦੂਸਰੇ ਨੇ ਪਿਸਟਲ ਕੱਢ ਕੇ ਸਿਰ ਤੇ ਰੱਖ ਦਿੱਤਾ ਡਰਾਇਵਰ ਨੂੰ ਧੱਕਾ ਮਾਰ ਕੇ ਗੱਡੀ ਵਿੱਚ ਬਾਹਰ ਸੁੱਟ ਦਿੱਤਾ ਅਤੇ ਗੱਡੀ ਲੈ ਕਿ ਏਅਰਪੋਰਟ ਰੋਡ ਨੂੰ ਫਰਾਰ ਹੋ ਗਏ ਅਤੇ ਚੌਕੀ ਗੁਮਟਾਲਾ ਦੀ ਪੁਲੀਸ ਨੂੰ ਇਤਲਾਹ ਮਿਲਣ ਤੇ ਫੌਰੀ ਨਾਕਾ ਬੰਦੀ ਕਰਕੇ ਖੋਹ ਸੁਦਾ ਗੱਡੀ ਬ੍ਰਾਮਦ ਕਰਕੇ ਦੋਸੀਆ ਅਰਸ਼ਦੀਪ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਬੁਰਜ ਮਹਿਮਾ ਥਾਣਾ ਨਈਆ ਵਾਲਾ ਜਿਲਾ ਬਠਿੰਡਾ. ਯਾਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਬੁਰਜ ਮਹਿਮਾ ਥਾਣਾ ਨਈਆ ਵਾਲਾ ਜਿਲਾ ਬਠਿੰਡਾ;’ਪ੍ਰਮੇਸ਼ਰ ਸਿੰਘ ਉਰਫ ਮੇਸ਼ੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਬੁਰਜ ਮਹਿਮਾ ਥਾਣਾ ਨਈਆ ਵਾਲਾ ਜਿਲਾ ਬਠਿੰਡਾ ਨੂੰ ਕਾਬੂ ਕਰਕੇ ਉਨਾਂ ਪਾਸੋ ਵਾਰਦਤ ਸਮੇ ਵਰਤੇ ਹਥਿਆਰ ਬ੍ਰਾਮਦ ਕੀਤੇ। ਇਹਨਾ ਦਾ ਰਿਮਾਡ ਹਾਸਲ ਕਰਕੇ ਇਹਨਾ ਪਾਸ ਹੋਰ ਬਰੀਕੀ ਨਾਲ ਪੁਛ ਗਿਛ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।ਇਸ ਸਮੇ ਉਨਾਂ ਨਾਲ ਏ.ਸੀ.ਪੀ ਸ: ਵਰਿੰਦਰ ਸਿੰਘ ਖੋਸਾ, ਇੰਸ: ਦਿਲਬਾਗ ਸਿੰਘ , ਇੰਸ: ਸੁਖਇੰਦਰ ਸਿੰਘ ਮੁੱਖ ਅਫਸਰ ਥਾਣਾ ਥਾਣਾ ਕੰਨਟੋਨਮੈਂਟ, ਐਸ .ਆਈ ਸਤਪਾਲ ਸਿੰਘ ਇੰਚਾਰਜ ਚੌਕੀ ਗੁਮਟਾਲਾ ਅੰਮ੍ਰਿਤਸਰ ਅਤੇ ਏ ਐਸ ਆਈ ਸਤਨਾਮ ਸਿੰਘ ਵੀ ਹਾਜਰ ਸਨ।

Share this News