ਬੀ. ਬੀ .ਕੇ ਡੀ. ਏ. ਵੀ ਕਾਲਜ ਫ਼ਾਰ ਵੂਮੈਨ ਵਿਚ ਸੱਤ ਦਿਨਾਂ ਦੇ ਐੱਨ ਐੱਸ ਐੱਸ ਕੈਂਪ ਦੇ ਅੰਤਰਗਤ ਦੋ ਦਿਨਾਂ ਦੀ ਭਾਸ਼ਣ ਲੜੀ ਦਾ ਆਯੋਜਨ

4676795
Total views : 5509205

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਬੀ. ਬੀ. ਕੇ ਡੀ. ਏ .ਵੀ ਕਾਲਜ ਫ਼ਾਰ ਵੂਮੈਨ ਵਿਚ ਆਪਣੇ ਸਵੈਮ ਸੇਵਕਾਂ ਵਿਚ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਸੱਤ ਦਿਨਾਂ ਦੇ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ੋਤੇ ਦੋ ਦਿਨਾਂ ਦੇ ਅੰਤਰਰਾਸ਼ਟਰੀ ਭਾਸ਼ਣ ਲੜੀ ਦਾ ਆਯੋਜਨ ਸਥਾਨਕ ਸਲਾਹਕਾਰ ਕਮੇਟੀ ਦੇ ਚੇਅਰਮੈਨ ਸ਼੍ਰੀ ਸੁਦਰਸ਼ਨ ਕਪੂਰ, ਪ੍ਰਿੰਸੀਪਲ ਡਾ। ਪੁਸ਼ਪਿੰਦਰ ਵਾਲੀਆ, ਅਮਰੀਕਾ ਦੇ ਵਿਦਵਾਨ ਅਤੇ ਸਲਾਹਕਾਰ ਸਰ ਡੇਵਿਡ ਮੈੱਕਕਾਂਬਸ, ਸ੍ਰੀ ਮਾਰਕ ਵਾਰਡਨ, ਮਿਸ ਡਾਇਨਾ ਵਾਰਡਨ ਅਤੇ ਮਿਸ ਨੌਇਲ ਕਰੇਰਾ ਦੀ ਮੌਜ਼ੂਦਗੀ ਵਿਚ ਕੀਤਾ ਗਿਆ । ਇਸ ਮੌਕੇ ਉੱਤੇ ਅਮਰੀਕਾ ਤੋਂ ਆਏ ਵਿਦਵਾਨਾਂ ਦੁਆਰਾ ਮਹੱਤਵਪੂਰਨ ਅਤੇ ਲਾਹੇਵੰਦ ਭਾਸ਼ਣ ਪੇਸ਼ ਕੀਤੇ ਗਏ।ਪ੍ਰਿੰਸੀਪਲ ਡਾ। ਪੁਸ਼ਪਿੰਦਰ ਵਾਲੀਆ ਨੇ ਇਸ ਕੈਂਪ ਦੇ ਆਯੋਜਨ ਲਈ ਐੱਨ ਐੱਸ ਐੱਸ ਇਕਾਈ ਨੂੰ ਵਧਾਈ ਦਿੱਤੀ। ਸਵੈਮ ਸੇਵਕਾਂ ਨੂੰ ਸੰਬੋਧਿਤ ਕਰਦੇ ਹੋਇਆਂ ਉਹਨਾਂ ਨੇ ਸਮਾਜ ਵਿਚ ਸਮੁਦਾਇਕ ਸੇਵਾ ਦੇ ਮਹੱਤਵ ਉੱਤੇ ਰੌਸ਼ਨੀ ਪਾਈ । ਉਹਨਾਂ ਨੇ ਕਿਹਾ ਕਿ ਡੀ।ਏ।ਵੀ ਦੀ ਸਿੱਖਿਆ ਪ੍ਰਣਾਲੀ ਸੰਪੂਰਨ ਰੂਪ ਵਿਚ ਸਮਾਜ ਦੀ ਨਿਰਸਵਾਰਥ ਸੇਵਾ ਕਰਨ ਦੀ ਭਾਵਨਾਂ ਉੱਤੇ ਕੇਂਦਰਿਤ ਹੈ। ਇਸ ਲਈ ਸਾਨੂੰ ਰੋਜ਼ਾਨਾ ਦੇ ਜੀਵਨ ਵਿਚ ਇਸ ਵਿਚਾਰਧਾਰਾ ਦੀ ਪਾਲਣਾ ਕਰਨੀ ਚਾਹੀਦੀ ਹੈ।

ਭਾਸ਼ਣ ਲੜੀ ਵਿਚ ਪਹਿਲੇ ਦਿਨ ਦੇ ਮੌਕੇ ਉੱਤੇ ਵਿਦਵਾਨ ਸ਼੍ਰੀ ਮਾਰਕ ਵਾਰਡਨ ਦੁਆਰਾ ਅਲੱਗ ਸੋਚੋ, ਅਲੱਗ ਬਣੋੌ ਵਿਸ਼ੇ ਉੱਤੇ ਭਾਸ਼ਣ ਦਿੱਤਾ ਗਿਆ , ਉਹਨਾਂ ਨੇ ਵਿਿਦਆਰਥੀਆਂ ਨੂੰ ਦੱਸਿਆ ਕਿ ਆਰੰਭ ਵਿਚ ਸਮਰੱਥਾ ਨਾ ਹੋਣ ਦੇ ਬਾਵਜੂਦ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੀ ਤਾਕਤ ਨੂੰ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ। ਮਿਸ ਡਾਇਨਾ ਵਾਰਡਨ ਨੇ ਬਹੁਤ ਬਰੀਕੀ ਨਾਲ਼ ਵੱਖਰਾ ਸੋਚਣ ਦੇ ਤਰੀਕੇ ਉੱਤੇ ਭਾਸ਼ਣ ਦਿੱਤਾ । ਅਮਰੀਕੀ ਵਿਦਵਾਨ ਸਰ ਡੇਵਿਡ ਮੈੱਕਕਾਂਬਸ ਨੇ ਆਪਣੇ ਸੋਚਣ ਦਾ ਤਰੀਕਾ ਬਦਲਣ ਦੇ ਵਿਸ਼ੇ ਉੱਤੇ ਇੱਕ ਆਕਰਸ਼ਕ ਅਤੇ ਵਿਚਾਰਨਯੋਗ ਭਾਸ਼ਣ ਪੇਸ਼ ਕੀਤਾ।

ਉਹਨਾਂ ਨੇ ਭਵਿੱਖ ਦੀ ਵਿੱਤ ਸੁਰੱਖਿਆ, ਪੈਸੇ ਦੀ ਸਹੀ ਕੀਮਤ ਅਤੇ ਸੰਸਕ੍ਰਿਿਤਕ ਕਰਜ਼ ਉੱਤੇ ਆਪਣੇ ਵਿਚਾਰ ਪੇਸ਼ ਕੀਤੇ । ਪਹਿਲੇ ਦਿਨ ਦੇ ਸਮਾਰੋਹ ਦੀ ਸਮਾਪਤੀ ਤੇ ਇੱਕ ਇੰਸਟਾਲੇਸ਼ਨ ਸਮਾਰੋਹ ਆਯੋ1ਤ ਕੀਤਾ ਗਿਆ 1ਸ ਵਿਚ ਐੱਨ ਐੱਸ ਐੱਸ ਸਮਾਜ ਸੇਵਕਾਂ ਨੂੰ ਬੈਚ ਪ੍ਰਦਾਨ ਕੀਤੇ ਗਏ।ਭਾਸ਼ਣ ਲੜੀ ਦੇ ਦੂਸਰੇ ਦਿਨ, ਮਿਸ ਨੌਇਲ ਕਰੇਰਾ ਨੇ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਮਨ ਨੂੰ ਕਾਬੂ ਵਿਚ ਰੱਖਣ ਲਈ ਵੱਖ^ਵੱਖ ਢੰਗਾਂ ਨੂੰ ਪ੍ਰਦਾਨ ਕਰਦੇ ਹੋਏ ੌਸ਼ਾਂਤ ਮਨ ਦੇ ਮਾਧਿਅਮ ਰਾਹੀਂ ਨਕਾਰਾਤਮਿਕਤਾ ਉੱਤੇ ਕਾਬੂ” ਵਿਸ਼ੇ ਉੱਤੇ ਆਕਰਸ਼ਕ ਭਾਸ਼ਣ ਦਿੱਤਾ। ਇਸ ਤੋਂ ਬਾਅਦ ਸ਼੍ਰੀ ਮਾਰਕ ਵਾਰਡਨ ਨੇ ਦਿਮਾਗੀ ਤੰਦਰੁਸਤੀੌ ਵਿਸ਼ੇ ਦੇ ਅੰਤਰਗਤ ਸਾਡੇ ਵਿਚਾਰਾਂ ਦੇ ਅਨੁਰੂਪ ਫ਼ੈਸਲਾ ਲੈਣ ਦੇ ਦੌਰਾਨ ਦਿਮਾਗੀ ਤੰਦਰੁਸਤੀ ਦੇ ਮਹੱਤਵ ਉੱਤੇ ਚਾਨਣਾ ਪਾਇਆ । ਇਸ ਤੋਂ ਬਾਅਦ ਸਰ ਡੇਵਿਡ ਮੈੱਕਕਾਂਬਸ ਦੁਆਰਾ ੌਪੈਸੇ ਦੀ ਕੀਮਤੌ ਸਿਰਲੇਖ ਦੇ ਅੰਤਰਗਤ ਇੱਕ ਵਿਚਾਰਪੂਰਵਕ ਭਾਸ਼ਣ ਦਿੱਤਾ ਗਿਆ, 1ਸ ਵਿਚ ਪੈਸੇ ਦੀ ਕੀਮਤ ਕਿਵੇਂ ਸਮਝੀ ਜਾਵੇ ਇਸ ਉੱਤੇ ਵਿਚਾਰ ਪੇਸ਼ ਕੀਤੇ ਗਏ । ਮਿਸ ਡਾਇਨਾ ਵਾਰਡਨ ਨੇ ਤਣਾਵ ਅਤੇ ਚਿੰਤਾ ਤੋਂ ਛੁਟਕਾਰੇ ਲਈ ਪਰਿਵਾਰਕ ਕਹਾਣੀਆਂ ਦੀ ਭੂਮਿਕਾਂ ਉੱਤੇ ਭਾਸ਼ਣ ਦਿੱਤਾ। ਇਸ ਸਮਾਰੋਹ ਦੀ ਸਮਾਪਤੀ ੋਤੇ ਪਹੁੰਚੇ ਹੋਏ ਸਰੋਤੇ ਵਿਦਵਾਨਾਂ ਨੂੰ ਯਾਦਗਾਰੀ ਚਿੰਨ੍ਹ ਪ੍ਰਦਾਨ ਕੀਤੇ ਗਏ ਅਤੇ ਹਿੰਗ, ਤੇਜ਼ ਪੱਤਾ, ਕਪੂਰ ਅਤੇ ਅਦਰਕ ਦੇ ਛੋਟੇ ਛੋਟੇ ਪੌਦਿਆਂ ਨੂੰ ਉਪਹਾਰ ਵਜੋਂ ਭੇਂਟ ਕੀਤਾ ਗਿਆ। ਇਸ ਮੌਕੇ ਉੱਤੇ ਐੱਨ ਐੱਸ ਐੱਸ ਦੇ ਕਾਰਜ ਕਰਤਾ ਸ੍ਰੀਮਤੀ ਸੁਰਭੀ ਸੇਠੀ, ਡਾ। ਨਿਧੀ ਅਗਰਵਾਲ, ਸਟਾਫ਼ ਮੈਬਰਾਂ ਅਤੇ ਐੱਨ ਐੱਸ ਐੱਸ ਸਮਾਜ ਸੇਵਕਾਂ ਨੇ ਕੈਂਪ ਵਿਚ ਭਾਗ ਲਿਆ ।

Share this News