ਚਾਈਨਾ ਡੋਰ ਵਿਰੁੱਧ ਸਖਤ ਹੋਇਆ ਪ੍ਰਸ਼ਾਸਨ!ਐਸ.ਡੀ.ਐਮ ਬਾਬਾ ਬਕਾਲਾ ਨੇ ਡੀ.ਐਸ.ਪੀ ਨਾਲ ਬਜਾਰਾਂ ਦੀ ਕੀਤੀ ਅਚਨਚੇਤੀ ਚੈਕਿੰਗ

4676795
Total views : 5509205

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ਰਈਆ/ਬਲਜਿੰਦਰ ਸਿੰਘ ਸੰਧੂ

 ਅੱਜ ਐਸ ਡੀ ਐਮ ਬਾਬਾ ਬਕਾਲਾ ਅਮਨਪ੍ਰੀਤ ਸਿੰਘ, ਡੀ ਐਸ ਪੀ ਬਾਬਾ ਬਕਾਲਾ ਸੁਖਵਿੰਦਰਪਾਲ ਵੱਲੋਂ ਚਾਈਨਾ ਡੋਰ ਦੇ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਬਾਬਾ ਬਕਾਲਾ ਸਾਹਿਬ, ਬਿਆਸ ਬਾਜ਼ਾਰ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ।।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਡੀ ਐਮ ਬਾਬਾ ਬਕਾਲਾ ਸਾਹਿਬ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਡੀਸੀ ਅੰਮ੍ਰਿਤਸਰ ਦੇ ਹੁਕਮਾਂ ਤਹਿਤ ਇਲਾਕੇ ਅੰਦਰ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਤੋਂ ਇਲਾਵਾ ਵਰਤੋਂ ਤੇ ਪਾਬੰਦੀ ਲਗਾਈ ਗਈ ਹੈ। 

ਚਾਈਨਾ ਡੋਰ ਦੀ ਵਰਤੋਂ ਕਰ ਤਿਉਹਾਰਾਂ ਦੀ ਖੁਸ਼ੀ ਨੂੰ ਮਾਤਮ ਵਿੱਚ ਨਾ ਬਦਲੋ : ਐਸ ਡੀ ਐਮ ਅਮਨਪ੍ਰੀਤ ਸਿੰਘ 

ਜਿਸ ਤਹਿਤ ਅੱਜ ਉਹ ਬਾਬਾ ਬਕਾਲਾ ਸਾਹਿਬ ਦੇ ਬਜਾਰਾਂ ਅੰਦਰ ਡੀਐਸਪੀ ਬਾਬਾ ਬਕਾਲਾ ਦੇ ਨਾਲ ਆਏ ਹਨ ਅਤੇ ਏਥੇ ਦੁਕਾਨਾਂ ਤੇ ਜਾ ਕੇ ਚਾਈਨਾ ਡੋਰ ਦੀ ਬਰਾਮਦਗੀ ਦੇ ਲਈ ਸਰਚ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਦੇ ਕਮੇਟੀ ਦੇ ਪ੍ਰਧਾਨ ਆਦਿ ਨੂੰ ਨਾਲ ਲੈ ਕੇ, ਅਸੀਂ ਇਥੇ ਅਵੇਅਰਨੈਸ ਵੀ ਕ੍ਰੀਏਟ ਕਰਨਾ ਚਾਹੁੰਦੇ ਹਾਂ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਖੁਸ਼ੀਆਂ ਦੇ ਨਾਲ ਤਿਉਹਾਰਾਂ ਨੂੰ ਚਾਈਨਾ ਡੋਰ ਦੀ ਵਰਤੋਂ ਕਰਕੇ ਮਾਤਮ ਵਿੱਚ ਤਬਦੀਲ ਨਾ ਕੀਤਾ ਜਾਵੇ।ਕਿਉਂਕਿ ਚਾਈਨਾ ਡੋਰ ਦੀ ਵਰਤੋਂ ਨਾਲ ਜਿੱਥੇ ਕਈ ਤਰ੍ਹਾਂ ਦੇ ਜਾਨੀ ਅਤੇ ਪਸ਼ੂ ਪੰਛੀਆਂ ਦਾ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਉੱਥੇ ਹੀ ਇਸ ਡੋਰ ਦੇ ਕਾਰਨ ਹੋਰ ਵੀ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਹਨ। ਜਿਸ ਤੋਂ ਬਚਣ ਦੇ ਲਈ ਇਸਦੀ ਵਰਤੋਂ ਕਰਨਾ ਇਸਨੂੰ ਰੱਖਣਾ ਅਤੇ ਵੇਚਣਾ ਪਾਬੰਦੀਸ਼ੁਦਾ ਹੈ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਦੇ ਇਹਨਾਂ ਦਿਨਾਂ ਦੇ ਵਿੱਚ ਚਾਈਨਾ ਡੋਰ ਦਾ ਬਾਈਕਾਟ ਕਰਕੇ ਆਮ ਡੋਰ ਦੇ ਨਾਲ ਪਤੰਗ ਉਡਾ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ।

 

 

Share this News