Total views : 5507557
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ /ਅਮਰਪਾਲ ਸਿੰਘ ਬੱਬੂ ਬੰਡਾਲਾ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਤਨਾਮ ਸਿੰਘ ਚੋਹਲਾ ਸਾਹਿਬ ਦੀ ਮਾਤਾ ਸਰਦਾਰਨੀ ਸਵਿੰਦਰ ਕੌਰ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਚੋਹਲਾ ਸਾਹਿਬ ਵਿਖੇ ਅੰਤਿਮ ਵਿਦਾਈ ਦਿੱਤੀ ਗਈ। 85 ਸਾਲਾ ਸਵਿੰਦਰ ਕੌਰ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ ਸੀ, ਪਿੰਡ ਚੋਹਲਾ ਸਾਹਿਬ ਵਿਖੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਹੋਇਆ।
ਇਸ ਮੌਕੇ ਸ੍ਰ. ਬ੍ਰਹਮਪੁਰਾ ਵੱਲੋਂ ਮਾਤਾ ਸਵਿੰਦਰ ਕੌਰ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇੱਕ ਭਾਵਪੂਰਤ ਸੰਬੋਧਨ ਵਿੱਚ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮਾਂ ਦੇ ਬੇਮਿਸਾਲ ਪਿਆਰ ਅਤੇ ਨਿੱਘ ਨੂੰ ਦਰਸਾਉਂਦੇ ਹੋਏ ਕਿਹਾ ਕਿ ਕੋਈ ਵੀ ਮਾਂ ਦੀ ਥਾਂ ਆਪਣੇ ਬੱਚਿਆਂ ਦੇ ਜੀਵਨ ਵਿੱਚ ਨਹੀਂ ਲੈ ਸਕਦਾ, ਚਾਹੇ ਔਲਾਦ ਰੁਤਬੇ ਵਜੋਂ ਕਿੰਨੀਆਂ ਵੀ ਬੁਲੰਦੀਆਂ ਤੱਕ ਪਹੁੰਚ ਜਾਵੇ।
ਮਾਂ ਦੇ ਪਿਆਰ ਦਾ ਨਿੱਘ ਕੋਈ ਨਹੀਂ ਦੇ ਸਕਦਾ : ਬ੍ਰਹਮਪੁਰਾ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਵੀਕਾਰ ਕਰਦੇ ਹੋਏ ਦਿਲੀ ਹਮਦਰਦੀ ਪ੍ਰਗਟ ਕੀਤੀ। ਇੱਥੇ ਦੱਸਣਾ ਬਣਦਾ ਹੈ ਕਿ ਬ੍ਰਹਮਪੁਰਾ ਪਰਿਵਾਰ ਅਤੇ ਸਤਨਾਮ ਸਿੰਘ ਦੇ ਪਰਿਵਾਰ ਵਿਚਕਾਰ ਅਟੁੱਟ ਰਿਸ਼ਤਾ ਹੈ, ਜੋ ਕਿ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਸਮੇਂ ਤੋਂ ਹੀ ਦੋਵਾਂ ਪਰਿਵਾਰਾਂ ਦਰਮਿਆਨ ਚੱਲਦਾ ਆ ਰਿਹਾ ਹੈ।
ਇਕੱਤਰਤਾ ਦੌਰਾਨ, ਸ੍ਰ. ਬ੍ਰਹਮਪੁਰਾ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪਰਿਵਾਰ ਨੂੰ ਅਕਾਲ ਪੁਰਖ਼ ਦਾ ਭਾਣਾ ਮੰਨਣ ਲਈ ਹੌਂਸਲਾ ਦਿੱਤਾ।ਇਸ ਔਖੀ ਘੜੀ ਵਿੱਚ ਗੁਰਸੇਵਕ ਸਿੰਘ ਸ਼ੇਖ, ਅਲਵਿੰਦਰ ਪਾਲ ਸਿੰਘ ਪੱਖੋਕੇ ,ਗੁਰਬਚਨ ਸਿੰਘ ਕਰਮੂਵਾਲਾ, ਸਤਨਾਮ ਸਿੰਘ ਸੱਤਾ ਚੋਹਲਾ ਖੁਰਦ, ਸੁਖਦੇਵ ਸਿੰਘ ਚੋਹਲਾ ਖੁਰਦ,ਸੁਖਜਿੰਦਰ ਸਿੰਘ ਬਿੱਟੂ ਪੱਖੋਪੁਰਾ, ਜਗਰੂਪ ਸਿੰਘ ਪੱਖੋਪੁਰਾ, ਅਮਰੀਕ ਸਿੰਘ ਚੋਹਲਾ ਸਾਹਿਬ, ਸੁਲਖਣ ਸਿੰਘ ਭੈਲ ਸਾਬਕਾ ਸਰਪੰਚ, ਸੁਰਿੰਦਰ ਸਿੰਘ ਸਾਬਕਾ ਸਰਪੰਚ ਫਤਿਹਾਬਾਦ, ਰਤਨ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਕਮੇਟੀ, ਜਗਜੀਤ ਸਿੰਘ ਮੈਂਬਰ ਪੰਚਾਇਤ ਫਤਿਹਾਬਾਦ, ਬਾਵਾ ਸਿੰਘ ਸਰਪੰਚ ਰਤੋਕੇ, ਬਲਬੀਰ ਸਿੰਘ ਉਪਲ, ਮਾਸਟਰ ਗੁਰਨਾਮ ਸਿੰਘ ਧੁੰਨ, ਮਾਸਟਰ ਦਲਬੀਰ ਸਿੰਘ ਚੰਬਾ ਕਲਾਂ, ਗੁਰਵੇਲ ਸਿੰਘ ਸਾਬਕਾ ਸਰਪੰਚ ਚੰਬਾ ਕਲਾਂ, ਸੂਬੇਦਾਰ ਮਲੂਕ ਸਿੰਘ ਚੰਬਾ ਕਲਾਂ, ਸੂਬੇਦਾਰ ਮਲੂਕ ਸਿੰਘ ਚੰਬਾ ਕਲਾਂ, ਜੁਗਰਾਜ ਸਿੰਘ ਟਿੰਕੂ ਬ੍ਰਹਮਪੁਰਾ, ਦਿਲਬਾਗ ਸਿੰਘ ਕਾਹਲਵਾਂ ਸਾਬਕਾ ਸਰਪੰਚ, ਰਘਬੀਰ ਸਿੰਘ ਰਿੰਕੂ ਸਾਬਕਾ ਸਰਪੰਚ, ਸਰਦੂਲ ਸਿੰਘ ਸਾਬਕਾ ਸਰਪੰਚ ਸੰਗਤਪੁਰਾ, ਗੁਰਮੀਤ ਸਿੰਘ ਸਾਬਕਾ ਸਰਪੰਚ ਰਾਣੀਵਲਾਹ, ਮਨਜਿੰਦਰ ਸਿੰਘ ਸਾਬਕਾ ਸਰਪੰਚ ਵੜਿੰਗ, ਕਰਮ ਸਿੰਘ ਸਾਬਕਾ ਸਰਪੰਚ ਫੇਲੋਕੇ, ਉਜਾਗਰ ਸਿੰਘ ਘੜਕਾ, ਜਗਜੀਤ ਸਿੰਘ ਬਲ ਘੜਕਾ, ਕੁਲਦੀਪ ਸਿੰਘ ਡੀਐਸਪੀ ਯਾਮਾਰਾਏ, ਜਸਬੀਰ ਸਿੰਘ ਜੱਸ ਕਾਹਲਵਾਂ, ਨਿਸ਼ਾਨ ਸਿੰਘ ਕਾਹਲਵਾਂ, ਜਸਵੰਤ ਸਿੰਘ ਜੱਸ ਸਾਬਕਾ ਸਰਪੰਚ ਦਿਲਾਵਲਪੁਰ, ਗੁਰਮੀਤ ਸਿੰਘ ਸੈਕਟਰੀ ਰਤੋਕੇ, ਬਲਵੰਤ ਸਿੰਘ ਸੈਕਟਰੀ ਘੜਕਾ, ਮਨਜਿੰਦਰ ਸਿੰਘ ਲਾਟੀ, ਡਾ. ਜਤਿੰਦਰ ਸਿੰਘ, ਅਵਤਾਰ ਸਿੰਘ ਮੈਂਬਰ ਪੰਚਾਇਤ ਚੋਹਲਾ ਸਾਹਿਬ, ਇੰਦਰਜੀਤ ਸਿੰਘ ਪੱਖੋਪੁਰਾ ਆਦਿ ਵੀ ਦੁੱਖ ਸਾਂਝਾ ਕਰਨ ਲਈ ਹਾਜ਼ਰ ਸਨ।