Total views : 5507388
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਦੇਰ ਰਾਤ ਅੰਮ੍ਰਿਤਸਰ ਤੇ ਬਟਾਲਾ ਰੋਡ ਤੇ ਇੱਕ ਪੁਲਿਸ ਅਧਿਕਾਰੀ ਦੀ ਸ਼ਰਾਬ ਦੇ ਵਿੱਚ ਧੁੱਤ ਲੋਕਾਂ ਨਾਲ ਐਕਸੀਡੈਂਟ ਕਰਨ ਦੀ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਾਹਗੀਰਾਂ ਵੱਲੋਂ ਉਸ ਪੁਲਿਸ ਅਧਿਕਾਰੀ ਦੀ ਕੁੱਟਮਾਰ ਵੀ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਉਸ ਪੁਲਿਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਅੰਮ੍ਰਿਤਸਰ ਦੇ ਏਸੀਪੀ ਵਰਿੰਦਰਜੀਤ ਸਿੰਘ ਖੋਸਾ ਵੱਲੋਂ ਦਿੱਤੀ ਗਈ। ਦੱਸਿਆ ਕਿ ਦੇਰ ਰਾਤ ਉਹਨਾਂ ਨੂੰ ਕੰਪਲੇਂਟ ਮਿਲੀ ਸੀ ਜਿਸ ਵਿੱਚ ਇੱਕ ਪੁਲਿਸ ਅਧਿਕਾਰੀ ਵੱਲੋਂ ਸ਼ਰਾਬ ਦੇ ਨਸ਼ੇ ਦੇ ਦੌਰਾਨ ਕਈ ਲੋਕਾਂ ਦੇ ਨਾਲ ਟੱਕਰਾਂ ਮਾਰੀਆਂ ਗਈਆਂ ਸਨ ਜਿਸ ਤੋਂ ਬਾਅਦ ਉਸ ਇਲਾਕੇ ਦੇ ਪੁਲਿਸ ਅਧਿਕਾਰੀ ਵੱਲੋਂ ਜਦੋਂ ਉਸਦਾ ਮੁਲਾਜਾ ਕਰਾਇਆ ਗਿਆ ਤੇ ਉਸ ਦਾ ਸ਼ਰਾਬ ਪੋਜੀਟਿਵ ਪਾਏ ਗਏ ਜਿਸ ਤੋਂ ਬਾਅਦ ਉਸ ਅਧਿਕਾਰੀ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਹੈ।ਉਨਾਂ ਨੇ ਦੱਸਿਆ ਕਿ ਮੁੱਅਤਲ ਕੀਤਾ ਗਿਆ ਸ਼ਰਾਬੀ ਪੁਲਿਸ ਮੁਲਾਜਮ ਕਿਸੇ ਨਿੱਜੀ ਵਿਆਕਤੀ ਦਾ ਗੰਨਮੈਨ ਹੈ।