Total views : 5506617
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਟਰੱਕ ਡਰਾਈਵਰਾਂ ਅਤੇ ਤੇਲ ਦੀ ਢੋਆ ਢੁਆਈ ਕਰਨ ਵਾਲੇ ਟੈਂਕਰ ਚਾਲਕਾਂ ਵੱਲੋਂ ਨਵੇਂ ਹਿੱਟ ਐਂਡ ਰਨ ਕਾਨੂੰਨ ਖਿਲਾਫ ਕੀਤੀ ਗਈ ਹੜਤਾਲ ਕਾਰਨ ਬਠਿੰਡਾ ਪੱਟੀ ਦੇ ਤੇਲ ਪੰਪਾਂ ਤੇ ਆਪੋ ਆਪਣੀਆਂ ਗੱਡੀਆਂ ’ਚ ਪੈਟਰੋਲ ਜਾਂ ਡੀਜ਼ਲ ਭਰਵਾਉਣ ਵਾਲਿਆਂ ਦੀਆਂ ਕਤਾਰਾਂ ਲੱਗਣ ਲੱਗੀਆਂ ਹਨ। ਅੱਜ ਇਸ ਹੜਤਾਲ ਦਾ ਦੂਸਰਾ ਦਿਨ ਹੋਣ ਕਰਕੇ ਇਹ ਪ੍ਰਭਾਵ ਲਗਾਤਾਰ ਵਧਦਾ ਦਿਖਾਈ ਦੇ ਰਿਹਾ ਹੈ। ਅਫ਼ਵਾਹ ਫੈਲ ਗਈ ਹੈ ਕਿ ਹੜਤਾਲ ਕਾਰਨ ਪੈਟਰੋਲ ਪੰਪਾਂ ’ਤੇ ਤੇਲ ਮੁੱਕ ਰਿਹਾ ਹੈ ਇਸ ਲਈ ਲੋਕ ਵਾਹਨਾਂ ’ਤੇ ਤੇਲ ਪੁਆਉਣ ਲਈ ਲੰਮੀਆਂ ਕਤਾਰਾਂ ’ਚ ਲੱਗੇ ਹੋਏ ਹਨ। ਕਈ ਸਾਲਾਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਟਰੱਕ ਡਰਾਇਵਰਾਂ ਦੀ ਹੜਤਾਲ ਨੇ ਪੈਟਰੋਲ ਪੰਪਾਂ ’ਤੇ ਹਫੜਾ ਤਫੜੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ।ਮੰਨਿਆ ਜਾ ਰਿਹਾ ਹੈ ਕਿ ਜੇਕਰ ਹੜਤਾਲ ਖਤਮ ਕਰਵਾਉਣ ਲਈ ਜਲਦੀ ਕਦਮ ਨਾਂ ਚੁੱਕੇ ਗਏ ਤਾਂ ਆਮ ਲੋਕਾਂ ਕੋਲ ਮੋਟਰਸਾਈਕਲ,ਕਾਰਾਂ ਅਤੇ ਹੋਰ ਗੱਡੀਆਂ ਨੂੰ ਖੂੰਜੇ ਲਾਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਬਚਣਾ ਹੈ।
ਟਰੱਕਾਂ ਦੀ ਹੜਤਾਲ ਹੜਤਾਲ ਕਾਰਨ ਹੋਇਆ ਇਹ ਹਾਲ-
ਹੜਤਾਲੀ ਟਰੱਕ ਅਤੇ ਟੈਂਕਰ ਡਰਾਈਵਰਾਂ ਨੂੰ ਹਿੱਟ ਐਂਡ ਰਨ ਮਾਮਲੇ ’ਚ ਸਜ਼ਾ ਵਾਉਣ ਤੇ ਇਤਰਾਜ਼ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਕਾਨੂੰਨ ਵਿੱਚ ਹਾਦਸਾ ਵਾਪਰਨ ਦੀ ਸੂਰਤ ’ਚ ਫਰਾਰ ਹੋਣ ਅਤੇ ਭਿਆਨਕ ਹਾਦਸੇ ਦੀ ਰਿਪੋਰਟ ਕਰਨ ਵਿੱਚ ਅਸਫਲ ਰਹਿਣ ’ਤੇ ਡਰਾਇਵਰਾਂ ਨੂੰ 10 ਸਾਲਾਂ ਤੱਕ ਕੈਦ ਦੀ ਸਜ਼ਾ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਆਈਪੀਸੀ ਦੀ ਧਾਰਾ 304ਏ (ਲਾਪਰਵਾਹੀ ਨਾਲ ਮੌਤ) ਦੇ ਤਹਿਤ, ਦੋਸ਼ੀ ਡਰਾਈਵਰਾਂ ਨੂੰ ਸਿਰਫ ਦੋ ਸਾਲ ਦੀ ਕੈਦ ਹੋ ਸਕਦੀ ਸੀ।
ਟੈਂਕਰ ਡਰਾਈਵਰਾਂ ਨੇ ਕਿਹਾ ਕਿ ਇੱਕਪਾਸੇ ਤਾਂ ਕੇਂਦਰ ਸਰਕਾਰ ਦੇ ਆਗੂ ਅੰਗਰੇਜਾਂ ਦੇ ਕਾਨੂੰਨਾਂ ਨੂੰ ਕਾਲੇ ਅਤੇ ਸਖਤ ਦੱਸ ਰਹੀ ਹੈ ਜਦੋਂਕਿ ਦੂਸਰੀ ਤਰਫ ਖੁਦ ਹੋਰ ਵੀ ਸਖਤ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਦਸਾ ਵਾਪਰ ਜਾਣ ਦੀ ਸੂਰਤ ’ਚ ਵੱਡੀ ਗੱਡੀ ਵਾਲੇ ਡਰਾਈਵਰ ਦਾ ਕਸੂਰ ਮੰਨਿਆ ਜਾਂਦਾ ਹੈ ਅਤੇ ਕਈ ਵਾਰੀ ਤਾਂ ਡਰਾੲਵਰ ਕੰਡਕਟਰ ਬੇਰਹਿਮੀ ਨਾਲ ਕੁੱਟਮਾਰ ਦੇ ਸ਼ਿਕਾਰ ਹੋ ਜਾਂਦੇ ਹਨ ਇਸ ਲਈ ਅਜਿਹੇ ਹਾਲਾਤਾਂ ਦਰਮਿਆਨ ਗੱਡੀ ਚਾਲਕ ਕੋਲ ਜਾਨ ਬਚਾਉਣ ਲਈ ਭੱਜਣ ਤੋਂ ਸਿਵਾਏ ਕੋਈ ਚਾਰਾ ਵੀ ਨਹੀਂ ਬਚਦਾ ਹੈ। ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਇਹ ਕਾਨੂੰਨ ਲਾਗੂ ਹੋ ਗਿਆ ਤਾਂ ਇਹ ਧੰਦਾ ਚੌਪਟ ਹੋ ਜਾਏਗਾ ਅਤੇ ਲੋਕ ਡਰਾਈਵਰ ਵਜੋਂ ਕੰਮ ਕਰਨ ਤੋਂ ਗੁਰੇਜ਼ ਕਰਨ ਲੱਗਣਗੇ। ਟੈਂਕਰ ਅਤੇ ਟਰੱਕ ਚਾਲਕਾਂ ਨੇ ਇਹ ਨਵਾਂ ਕਾਨੂੰਨ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ।