ਬੇਲਦਾਰ ਦੀ ਨੌਕਰੀ ਲੈਣ ਲਈ ਪੁੱਜੇ ਪੀ.ਐਚ.ਡੀ, ਟੈਟ ਅਤੇ ਬੀ.ਏ, ਐਮ.ਏ ਪਾਸ ਲੜਕੇ/ਲੜਕੀਆ

4674925
Total views : 5506310

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਮੋਗਾ/ਬਾਰਡਰ ਨਿਊਜ ਸਰਵਿਸ

ਪੰਜਾਬ ਵਿੱਚ ਕਿਸ ਕਦਰ ਬੇਰੁਜਗਾਰੀ ਵੱਚ ਚੁੱਕੀ ਹੈ ਇਸ ਦੀ ਤਾਜਾ ਮਿਸਾਲ ਨਗਰ ਕੌਸਲ ਮੋਗਾ ਵਿਖੇ ਕੱਢੀਆਂ ਗਈਆ ਬੇਲਦਾਰਾਂ ਦੀਆਂ 48 ਅਸਾਮੀਆ ਲਈ ਭਾਂਵੇ ਯੋਗਤਾ 8ਵੀ ਜਮਾਤ ਰੱਖੀ ਗਈ ਸੀ, ਪਰ ਦਰਜਾ ਚਾਰ ਦੀ ਇਹ ਨੌਕਰੀ ਹਾਸਿਲ ਕਰਨ ਲਈ ਬੀ.ਏ.ਐਮ.ਏ, ਟੈਟ ਪਾਸ ਬੇਰੁਜਗਾਰਾਂ ਵਲੋ ਅਪਲਾਈ ਕੀਤਾ ਗਿਆ ਸੀ, ਪਰ ਹੈਰਾਨੀ ਉਸ ਵੇਲੇ ਹੋਰ ਹੋਈ ਜਦੋ ਪੀ.ਐਚ.ਡੀ ਤੇ ਐਮ. ਫਿਲ ਵੀ ਇਹ ਨੌਕਰੀ ਹਾਸਿਲ ਕਰਨ ਲਈ ਆ ਲਾਈਨ ਵਿੱਚ ਲੱਗੇ ਜਿੰਨਾ ਵਿੱਚ ਲੜਕੀਆ ਵੀ ਸ਼ਾਮਿਲ ਸਨ।

48 ਅਸਾਮੀਆ ਲਈ ਯੋਗਤਾ 8ਵੀ ਪਾਸ ਸੀ ਪਰ ਸੈਕੜੇ ਉਚ ਯੋਗਤਾ ਪ੍ਰਾਪਤ ਲੜਕੇ/ਲੜਕੀਆਂ ਨੇ ਕੀਤਾ ਅਪਲਾਈ

ਇਸ ਸਮੇ ਪੁੱਜੀ ਪੱਤਰਕਾਰਾਂ ਦੀ ਟੀਮ ਨਾਲ ਪੜੇ ਲਿਖੇ ਬੇਰੁਜਗਾਰਾਂ ਨੇ ਗੱਲ ਕਰਦਿਆ ਕਿਹਾ ਕਿ ਉਨਾ ਨੇ ਇਹ ਕਦਮ ਇਸ ਲਈ ਚੁੱਕਿਆ ਕਿ ਹੈ ਕਿ ਪੰਜਾਬ ਵਿੱਚੋ ਕਿੳੇੁ ਰੋਜਾਨਾਂ ਜਹਾਜ ਭਰ ਭਰਕੇ ਵਿਦੇਸ਼ ਜਾ ਰਹੇ ਹਨ।ਜਿਕਰਯੋਗ ਹੈਕਿ ਇਥੇ ਪਹਿਲਾ ਹੀ 36 ਆਰਜੀ ਬੇਲਦਾਰ ਕੰਮ ਕਰ ਰਹੇ ਹਨ ਅਤੇ ਨਵੀਆਂ ਅਸਾਮੀਆ ਵਿੱਚ ਵੀ ਉਨਾਂ ਦੀ ਪਹਿਲ ਰੱਖੀ ਗਈ ਗਈ ਹੈ ਇਸ ਕਰਕੇ ਜੇਕਰ 48 ਵਿੱਚੋ ਉਨਾ 36 ਨੂੰ ਰੱਖ ਲਿਆ ਜਾਂਦਾ ਹੈ ਤਾ ਵੇਖਣ ਵਾਲੀ ਗੱਲ ਹੋਵੇਗੀ ਕਿ ਬਾਕੀ ਕਿਹੜੇ 12 ਖੁਸ਼ਨਸੀਬ ਪੀ.ਐਚ.ਡੀ ,ਐਮ ਫਿਲ ਹਨ ਜਿੰਨਾ ਨੂੰ ਨੌਕਰੀ ਨਸੀਬ ਹੁੰਦੀ ਹੈ। ਪਰ ਇਹ ਸਰਕਾਰ ਦੇ ਨੌਕਰੀਆਂ ਦੇਣ ਦਾਅਵਿਆ ਤੇ ਜਿਥੇ ਕਲੰਕ ਹੈ ਉਥੇ ਗੌਰਿਆ ਦੇ ਇਥੇ ਆ ਕੇ ਕੰਮ ਕਰਨ ਦੇ ਦਾਅਵਿਆ ਨੂੰ ਖੋਖਲਾ ਸਿੱਧ ਕਰ ਰਿਹਾ ਹੈ।

Share this News