ਹਰਜੀਤ ਸਿੰਘ ਸੰਧੂ ਦੁਬਾਰਾ ਭਾਜਪਾ ਜ਼ਿਲਾ ਪ੍ਰਧਾਨ ਬਣਨ ਤੇ ਸੈਂਕੜੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

4674824
Total views : 5506128

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਸਬੀਰ ਸਿੰਘ 

ਨੌਜਵਾਨ ਅਤੇ ਮਿਹਨਤੀ ਆਗੂ ਹਰਜੀਤ ਸਿੰਘ ਸੰਧੂ ਨੂੰ ਭਾਜਪਾ ਹਾਈ ਕਮਾਂਡ ਨੇ ਦੁਬਾਰਾ ਵਿਸ਼ਵਾਸ ਪ੍ਰਗਟਾ ਕੇ ਜ਼ਿਲਾ ਤਰਨ ਤਾਰਨ ਦਾ ਜ਼ਿਲਾ ਪ੍ਰਧਾਨ ਬਣਾ ਕੇ ਇਸ ਬਾਰਡਰ ਜ਼ਿਲੇ ਦੀ ਕਪਤਾਨੀ ਸੌਂਪ ਦਿਤੀ ਹੈ, ਲੋਕ ਸਭਾ ਚੋਣਾਂ ਸਿਰ ਤੇ ਹੋਣ ਦੌਰਾਨ ਅਜਿਹੀ ਅਹਿਮ ਜ਼ਿੰਮੇਵਾਰੀ ਹਰਜੀਤ ਸਿੰਘ ਸੰਧੂ ਨੂੰ ਮਿਲਣ ਤੋਂ ਇਹ ਸਾਫ ਹੋ ਗਿਆ ਹੈ ਕਿ ਉਹਨਾਂ ਵੱਲੋਂ ਬੀਤੇ ਇੱਕ ਸਾਲ ਦੌਰਾਨ ਕੀਤੀ ਸਿਰ ਤੋੜ ਮਿਹਨਤ ਸਦਕਾ ਭਾਜਪਾ ਹਾਈਕਮਾਂਡ ਉਹਨਾਂ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹੈ, ਅੱਜ ਉਹਨਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਆਪਣੇ ਸੈਕੜੇ ਸਾਥੀਆਂ ਸਮੇਤ ਸਥਾਨਕ ਪਾਲਿਕਾ ਬਜ਼ਾਰ ਵਿੱਚ ਇਕੱਤਰ ਹੋ ਕੇ ਵਿਸ਼ਾਲ ਕਾਫ਼ਿਲੇ ਦੇ ਰੂਪ ਵਿੱਚ ਦਰਬਾਰ ਸਾਹਿਬ ਤਰਨ ਤਾਰਨ ਪੁੱਜੇ, ਜਿੱਥੇ ਉਹਨਾਂ ਨੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ, ਇਸ ਮੌਕੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾ ਦੇ ਕੇ ਜ਼ਿਲਾ ਪ੍ਰਧਾਨ ਹਰਜੀਤ ਸੰਧੂ ਨੂੰ ਸਨਮਾਨਿਤ ਕੀਤਾ ਗਿਆ, ਇਸ ਉਪਰੰਤ ਪ੍ਰਧਾਨ ਸੰਧੂ ਨੇ ਆਪਣੇ ਸਾਥੀ ਆਗੂਆਂ ਸਮੇਤ ਸਥਾਨਕ ਮੰਦਿਰ ਵਿਖ਼ੇ ਜਾ ਕੇ ਮੱਥਾ ਟੇਕਿਆ, ਇਸ ਮੌਕੇ ਉਹਨਾਂ ਨੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਤਰਨ ਤਾਰਨ ਵਿੱਚ ਜੇਤੂ ਪ੍ਰਦਰਸ਼ਨ ਕਰੇਗੀ ਕਿਉਂਕਿ ਮਾਝੇ ਦੇ ਲੋਕ ਹੁਣ ਪੰਜਾਬ ਵਿੱਚ ਮਜ਼ਬੂਤ ਸਰਕਾਰ ਚਾਹੁੰਦੇ ਹਨ ।

ਤਰਨ ਤਾਰਨ ਜ਼ਿਲੇ ਅੰਦਰ ਭਾਜਪਾ ਹੁਣ ਜੇਤੂ ਭੂਮਿਕਾ ਵਿੱਚ ਨਜ਼ਰ ਆ ਰਹੀ – ਸੰਧੂ

ਇਸ ਲਈ ਧੜਾਧੜ ਭਾਜਪਾ ਨਾਲ਼ ਜੁੜ ਰਹੇ ਹਨ,ਇਸ ਮੌਕੇ ਜ਼ਿਲਾ ਪ੍ਰਧਾਨ ਹਰਜੀਤ ਸਿੰਘ ਸੰਧੂ ਨਾਲ਼ ਸਾਬਕਾ ਚੇਅਰਮੈਨ ਰਣਜੀਤ ਸਿੰਘ, ਮੰਡਲ ਪ੍ਰਧਾਨ ਪਵਨ ਕੁੰਦਰਾ, ਜ਼ਿਲਾ ਮੀਤ ਪ੍ਰਧਾਨ ਅਮਰਪਾਲ ਸਿੰਘ ਖਹਿਰਾ, ਸ਼ਿਵ ਸੋਨੀ ਹਰੀਕੇ, ਅਤੁਲ ਜੈਨ ਪੱਟੀ, ਜ਼ਿਲਾ ਜਨਰਲ ਸਕੱਤਰ ਨੇਤਰਪਾਲ ਸਿੰਘ, ਸੁਰਜੀਤ ਸਿੰਘ ਸਾਗਰ, ਸੂਬਾ ਕਾਰਜਕਾਰਨੀ ਮੈਂਬਰ ਅਨੂਪ ਸਿੰਘ ਭੁੱਲਰ, ਚੰਦਰ ਅਗਰਵਾਲ, ਹਰਿੰਦਰ ਅਗਰਵਾਲ, ਬਲਵਿੰਦਰ ਸਿੰਘ ਰੈਸ਼ੀਆਣਾ, ਸੀਨੀਅਰ ਭਾਜਪਾ ਆਗੂ ਰਾਣਾ ਗੁਲਬੀਰ ਸਿੰਘ, ਸੀਨੀਅਰ ਭਾਜਪਾ ਆਗੂ ਹਰਪ੍ਰੀਤ ਸਿੰਘ ਸਿੰਦਬਾਦ, ਐਡਵੋਕੇਟ ਸਤਨਾਮ ਸਿੰਘ, ਬਲਜਿੰਦਰ ਸਿੰਘ ਕੈਰੋਂ, ਸੁਬੇਗ ਸਿੰਘ ਰੈਸ਼ੀਆਣਾ, ਕਿਸਾਨ ਮੋਰਚੇ ਦੇ ਪ੍ਰਧਾਨ ਗੁਰਸਾਹਿਬ ਸਿੰਘ, ਐਸ. ਸੀ. ਮੋਰਚੇ ਦੇ ਪ੍ਰਧਾਨ ਗੁਲਜ਼ਾਰ ਸਿੰਘ ਜਹਾਂਗੀਰ, ਮਹਿਲਾ ਮੋਰਚੇ ਦੇ ਪ੍ਰਧਾਨ ਅਮਨਦੀਪ ਕੌਰ ਉੱਪਲ, ਬੀ. ਸੀ. ਮੋਰਚੇ ਦੇ ਪ੍ਰਧਾਨ ਸਾਹਿਬ ਸਿੰਘ ਸੁਗਾ, ਯੁਵਾ ਮੋਰਚੇ ਦੇ ਪ੍ਰਧਾਨ ਹੁਸਨਪ੍ਰੀਤ ਸਿੰਘ ਸੰਘਾ, ਗੁਰਪ੍ਰੀਤ ਸਿੰਘ, ਨੌਜਵਾਨ ਆਗੂ ਦਿਨੇਸ਼ ਜੋਸ਼ੀ, ਅਮਨ ਅਰੋੜਾ, ਲੱਕੀ ਜੋਸ਼ੀ, ਲਲਿਤ ਪ੍ਰੀਂਜਾ, ਜਸਵੰਤ ਸਿੰਘ ਸੋਹਲ, ਵਿਕਾਸ ਕੁਮਾਰ ਮਿੰਟਾ, ਸੁਖਵੰਤ ਸਿੰਘ, ਮੇਹਰ ਸਿੰਘ ਬਾਣੀਆਂ, ਹਰਮਨਜੀਤ ਸਿੰਘ ਕੱਲਾ, ਪਵਨ ਦੇਵਗਨ ਚੋਹਲਾ , ਰੋਹਿਤ ਵੇਦੀ ਹਰੀਕੇ, ਗੌਰਵ ਦੇਵਗਨ ਸਰਹਾਲੀ, ਕੁਲਦੀਪ ਸਿੰਘ ਮੱਲਮੋਹਰੀ, ਅਮਨ ਸ਼ਰਮਾ ਖਾਲੜਾ, ਜਤਿੰਦਰ ਸ਼ਰਮਾ ਭਿੱਖੀਵਿੰਡ, ਗੁਰਦੇਵ ਸਿੰਘ ਸਭਰਾ, ਪਦਮ ਕਿਸ਼ੋਰ ਪੱਟੀ, ਅਵਤਾਰ ਸਿੰਘ ਬੰਟੀ, ਕਾਰਜ ਸਿੰਘ ਸ਼ਾਹ ਕੈਰੋਂ,ਸਰਪੰਚ ਮਹਿਤਾਬ ਸਿੰਘ, ਕੁਲਵੰਤ ਸਿੰਘ ਭੈਲ, ਨਿਰਵੈਲ ਸਿੰਘ ਵਲਟੋਹਾ, ਰਾਜਬੀਰ ਸਿੰਘ, ਵਰਿਆਮ ਸਿੰਘ, ਨਿਰਮਲ ਕੌਰ, ਗੁਰਬਿੰਦਰ ਸਿੰਘ, ਨਵਦੀਪ ਸ਼ਰਮਾ, ਮੁਖਤਾਰ ਸਿੰਘ ਕੱਲਾ, ਮੰਡਲ ਪ੍ਰਧਾਨ ਅਮਨ ਸ਼ਰਮਾ ਖਾਲੜਾ, ਵਾਈਸ ਮੰਡਲ ਪ੍ਰਧਾਨ ਪ੍ਰਦੀਪ ਕੁਮਾਰ ਧਵਨ ਖਾਲੜਾ, ਪ੍ਰਧਾਨ ਸ਼ਾਤੀ ਪ੍ਰਸਾਦ ਸ਼ਰਮਾ,ਪ੍ਰਧਾਨ ਰਾਜੂ ਚੋਪੜਾ ਭਿੱਖੀਵਿੰਡ ,ਪ੍ਰਧਾਨ ਰਾਜੂ ਸ਼ਰਮਾ ਭਿੱਖੀਵਿੰਡ, ਪਿੰਕਾ ਅਲਗੋਕੋਠੀ,ਰਵੀ ਚੋਪੜਾ ਅਲਗੋਕੋਠੀ, ਸ਼ਾਂਤੀ ਪ੍ਰਸ਼ਾਦ, ਅਮਨ ਸ਼ਰਮਾ, ਰਾਜ ਕੁਮਾਰ ਸ਼ਰਮਾ, ਪਰਦੀਪ ਕੁਮਾਰ ਧਵਨ, ਆਦਿ ਆਪਣੇ ਸਾਥੀਆਂ ਸਮੇਤ ਮੌਜੂਦ ਸਨ।

Share this News