Total views : 5507075
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਾਬਾ ਬਕਾਲਾ -ਬਲਵਿੰਦਰ ਸਿੰਘ ਸੰਧੂ ,ਮਨਜੀਤ ਸਿੰਘ ਗਗਨ
ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਸਿੱਧ ਖੇਡ ਪ੍ਰਮੋਟਰ ਅਤੇ ਸਮਾਜ ਸੇਵਕ ਪਿਤਾ ਗੁਰਿੰਦਰ ਸਿੰਘ ਮੱਟੂ,ਮਾਤਾ ਸ਼੍ਰੀਮਤੀ ਵੀਨਾ ਦੀ ਕੁੱਖੋਂ 9 ਅਪ੍ਰੈਲ 2007 ਨੂੰ ਕੋਟ ਖਾਲਸਾ ਵਿਖ਼ੇ ਬਹੁਤ ਹੀ ਸਧਾਰਨ ਪਰਿਵਾਰ ‘ਚ ਜਨਮੀ ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਵਿਖ਼ੇ 10+2 (ਮੈਡੀਕਲ) ਦੀ ਵਿਦਿਆਰਥਣ ਦਮਨਪ੍ਰੀਤ ਕੌਰ ਨੇ ਸਾਇਕਲਿੰਗ ਖੇਡ ਵਿੱਚ ਕੋਚ ਸਿਮਰਨਜੀਤ ਸਿੰਘ ਰੰਧਾਵਾ, ਰਾਜੇਸ਼ ਕੋਸ਼ਿਕ ਅਤੇ ਭੁਪਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਬੀਤੇ ਵਰ੍ਹੇ ‘ਚ ਜਿੱਤੇ 7 ਗੋਲਡ,3 ਸਿਲਵਰ ਅਤੇ 1 ਬਰੋਂਜ਼ ਮੈਡਲ ਜਿੱਤ ਕੇ ਆਪਣੇ ਸਕੂਲ,ਜ਼ਿਲ੍ਹੇ ਅਤੇ ਮਾਂਪਿਆ ਦਾ ਨਾਂਅ ਰੋਸ਼ਨ ਕੀਤਾ I ਆਪਣੀਆਂ ਪ੍ਰਾਪਤੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਦਾਮਨਪ੍ਰੀਤ ਕੌਰ ਨੇ ਕਿਹਾ ਮੈਂ 16 ਤੋਂ 17 ਸੰਤਬਰ 2023 ਨੂੰ ਅੰਮ੍ਰਿਤਸਰ ਵਿਖ਼ੇ ਹੋਈ ਖੇਲੋ ਇੰਡੀਆ ਟ੍ਰੈਕ ਸਾਇਕਲਿੰਗ ਚੈਪੀਅਨਸ਼ਿੱਪ ਵਿੱਚ ਹਿੱਸਾ ਲਿਆ,28 ਤੋਂ 31 ਸੰਤਬਰ 2023 ਨੂੰ ਜ਼ਿਲ੍ਹਾ ਸਕੂਲ ਸਾਇਕਲਿੰਗ ਚੈਪੀਅਨਸ਼ਿੱਪ 500 ਮੀਟਰ, 3000 ਮੀਟਰ ਅਤੇ ਰੋਡ ਰੇਸ 12 ਕਿਲੋ ਮੀਟਰ ਵਿੱਚ ਕ੍ਰਮਵਾਰ ਪਹਿਲਾ ਸਥਾਨ ਪ੍ਰਾਪਤ ਕੀਤਾ।
14 ਅਕਤੂਬਰ 2023 ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿੱਚ 15 ਕਿੱਲੋਮੀਟਰ ਰੋਡ ਸਾਈਕਲਿੰਗ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ,20 ਅਕਤੂਬਰ 2023 ਨੂੰ ਲੁਧਿਆਣਾ ਵਿਖ਼ੇ ਹੋਈ ਓਪਨ ਪੰਜਾਬ ਟ੍ਰੈਕ ਸਾਇਕਲਿੰਗ ਚੈਪੀਅਨਸ਼ਿੱਪ ਵਿੱਚ 3000 ਮੀਟਰ ‘ਚ ਦੂਸਰਾ ਅਤੇ 500 ਮੀਟਰ ‘ਚ ਤੀਸਰਾ ਸਥਾਨ ਲਿਆ, 11 ਤੋਂ 14 ਦਸੰਬਰ 2023 ਨੂੰ ਅੰਮ੍ਰਿਤਸਰ ਵਿਖ਼ੇ ਹੋਈਆਂ ਸਕੂਲ ਪੰਜਾਬ ਖੇਡਾਂ ਵਿੱਚ 12 ਕਿਲੋਮੀਟਰ ਰੋਡ ਰੇਸ ‘ਚ ਦੂਸਰਾ, ਰੋਡ ਰੇਸ ਮਾਸ ਸਟਾਰਟ ‘ਚ ਪਹਿਲਾ, 3000 ਮੀਟਰ ਪਰਸ਼ੂਟ ‘ਚ ਪਹਿਲਾ,500 ਮੀਟਰ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ,18 ਦਸੰਬਰ 2023 ਨੂੰ ਅੰਮ੍ਰਿਤਸਰ ਵਿਖ਼ੇ ਹੋਈ ਪੰਜਾਬ ਸਟੇਟ ਰੋਡ ਚੈਪੀਅਨਸ਼ਿੱਪ ਵਿੱਚ 12 ਕਿਲੋਮੀਟਰ ਰੋਡ ਰੇਸ ‘ਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ I ਇਸ ਬਹੁਤ ਹੀ ਮਾਣਮੱਤੀ ਪ੍ਰਾਪਤੀਆ ਲਈ ਦਮਨਪ੍ਰੀਤ ਕੌਰ ਨੂੰ ਡੀਸੀਪੀ ਪ੍ਰਮਿੰਦਰ ਸਿੰਘ ਭੰਡਾਲ,ਪਦਮ ਸ਼੍ਰੀ ਕਰਤਾਰ ਸਿੰਘ,ਰਾਜੇਸ਼ ਸ਼ਰਮਾ,ਮਖਤੂਲ ਸਿੰਘ ਔਲਖ,ਹਰਦੇਸ ਸ਼ਰਮਾ, ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ, ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ,ਪ੍ਰਿੰਸੀਪਲ ਅਮਰਪ੍ਰੀਤ ਕੌਰ,ਪ੍ਰਿੰ ਅਮਨਦੀਪ ਕੌਰ,ਨਿਰਵੈਰ ਸਿੰਘ ਸਰਕਾਰੀਆ,ਸੀਮਾ ਚੋਪੜਾ,ਕੰਵਲਜੀਤ ਕੌਰ ਟੀਨਾ,ਨਰਿੰਦਰ ਕੌਰ,ਮੋਨਿਕਾ ਸੋਨੀ,ਕਰਮਜੀਤ ਕੌਰ ਜੱਸਲ,ਕੁਲਦੀਪ ਸਿੰਘ ਡੀਐਸਪੀ ਜੰਡਿਆਲਾ, ਬਲਜਿੰਦਰ ਸਿੰਘ ਢਿੱਲੋਂ, ਦੀਪਕ ਕੁਮਾਰ ਚੈਨਪੁਰੀਆ, ਨਰਿੰਦਰ ਸਿੰਘ,ਬਲਜੀਤ ਕੌਰ, ਬਲਜਿੰਦਰ ਸਿੰਘ ਮੱਟੂ, ਵੀਨਾ,ਹਰਪ੍ਰੀਤ ਕੌਰ,ਸ਼ਿਵ ਸਿੰਘ ਕਿਰਨਪ੍ਰੀਤ ਕੌਰ, ਅਮਨਦੀਪ ਕੌਰ,ਸੁਖਦੇਵ ਸਿੰਘ,ਕੁਲਵੰਤ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਵਧਾਈਆਂ ਦਿੱਤੀਆਂ ।