ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੱਚਿਆਂ ਦੇ ਗੁਰਮਤਿ ਕੈਂਪ

4878512
Total views : 5840965

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ‌ ਰਈਆ /ਬਾਬਾ ਬਕਾਲਾ -ਬਲਵਿੰਦਰ ਸਿੰਘ ਸੰਧੂ ,ਮਨਜੀਤ ਗਗਨ ‌

ਸਿੱਖ ਜੀਵਨ ਜਾਚ ਅਤੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮਹਾਪੁਰਖ ਸੱਚਖੰਡ ਵਾਸੀ ਜਥੇਦਾਰ ਬਾਬਾ ਗੱਜਣ ਸਿੰਘ ਜੀ ਦੇ ਆਸ਼ਿਰਵਾਦ ਅਤੇ ਮੌਜੂਦਾ ਮਹਾਪਰਖ ਬਾਬਾ ਜੋਗਾ ਸਿੰਘ ਜੀ ਦੇ ਵੱਡੇ ਸਹਿਯੋਗ ਸਦਕਾ ਗੁ:ਛੇਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਬੱਚਿਆਂ ਦੀਆਂ ਕਲਾਸਾਂ ਅਤੇ ਗੁਰਮਤਿ ਮਹਾ ਮੁਕਾਬਲੇ 26 ਦਿਸੰਬਰ ਤੋਂ ਲੈ ਕੇ 31 ਦਿਸੰਬਰ ਦਿਨ ਐਤਵਾਰ ਤੱਕ ਕਰਵਾਏ ਜਾ ਰਹੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਭਾਗ ਲੈ ਰਹੇ ਹਨ,,ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਜੀਵਨ ਜਾਚ ਪੰਜਾਬ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐਮ ਏ ਨੇ ਦੱਸਿਆ ਕਿ ਤਰਨਾ ਦਲ ਦੇ ਜਥੇਦਾਰ ਸੱਚਖੰਡ ਵਾਸੀ ਜਥੇਦਾਰ ਬਾਬਾ ਗੱਜਣ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਕੈਂਪ ਦੋ ਸਾਲ ਪਹਿਲਾਂ ਅਰੰਭ ਕੀਤੇ ਸਨ ਜੋ ਸਾਲ ਵਿੱਚ ਦੋ ਵਾਰ ਲਾਏ ਜਾਂਦੇ ਨੇ ਜਿਸ ਵਿੱਚ ਬਾਬਾ ਬਕਾਲਾ ਸਾਹਿਬ,ਵਡਾਲਾ,ਧਿਆਨਪੁਰ,ਛਾਪਿਆਂਵਾਲੀ,ਕਲੇਰ ਘੁਮਾਣ,ਰਈਆ ਆਦਿਕ ਪਿੰਡਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਭਾਗ ਲੈੰਦੇ ਹਨ,ਜਿਨਾ ਦੇ ਛਕਣ ਲਈ ਬਿਅੰਤ ਪਦਾਰਥ ਮਿਸਲ ਸ਼ਹੀਦਾਂ ਦੇ ਜਥੇਦਾਰ ਬਾਬਾ ਗੱਜਣ ਸਿੰਘ ਜੀ ਕਰਦੇ ਸਨ ਅਤੇ ਹੁਣ ਮੌਜੂਦਾ ਜਥੇਦਾਰ ਬਾਬਾ ਜੋਗਾ ਸਿੰਘ ਜੀ ਕਰ ਰਹੇ ਹਨ।

ਇਸ ਵਾਰ ਵੀ ਇਹ ਕੈਂਪ ਅਰੰਭ ਕੀਤੇ ਗਏ ਹਨ ਜਿਸਦਾ ਇਨਾਮ ਵੰਡ ਸਮਾਗਮ 31 ਦਿਸੰਬਰ ਦਿਨ ਐਤਵਾਰ ਨੂੰ ਹੋਵੇਗਾ ਜਿਸ ਵਿੱਚ ਹੋਰਨਾ ਸੰਗਤਾਂ ਓਨੀ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਭੇਜਕੇ ਮਹਾਨ ਸ਼ਹੀਦਾਂ ਦਾ ਇਤਿਹਾਸ ਸਿੱਖਾਉਣ ਨਾਲ ਜੀ ਬੱਚਿਆਂ ਨੂੰ ਗੁਰਬਾਣੀ,ਸ਼ਸਤਰ ਵਿੱਦਿਆ,ਕੀਰਤਨ ਵੀ ਸਿਖਾਇਆ ਜਾਵੇਗਾ ਇਸ ਕੈਂਪ ਵਿੱਚ ਕਲਾਸਾਂ ਰੋਜਾਨਾ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਲੱਗਣਗੀਆਂ ਜੀ,,,ਪਹਿਲਾ ਇਨਾਮ ਸਾਇਕਲ,ਦੂਸਰਾ ਇਨਾਮ ਸਟੱਡੀ ਟੇਬਲ,ਤੀਸਰਾ ਤਿੰਨ ਸਮਾਰਟ ਘੜੀਆਂ,ਸਕੂਲ ਬੈਗ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨਿਤ ਮਹਾਪੁਰਖ ਬਾਬਾ ਜੋਗਾ ਸਿੰਘ ਜੀ ਆਪ ਕਰਨਗੇ ਜੀ,ਇਸ ਮੌਕੇ ਬੱਚਿਆਂ ਨਾਲ ਹੋਰਨਾ ਤੋਂ ਇਲਾਵਾ ਸ੍ਰ ਸੁਖਦੇਵ ਸਿੰਘ ਔਜਲਾ,ਜੈਮਲ ਸਿੰਘ ਭੁੱਲਰ,ਪ੍ਰਮਜੀਤ ਸਿੰਘ ਪੰਮਾ,ਨਿਰਮਲ ਸਿੰਘ ਜੀ ਡਿਪਟੀ ਸਾਹਿਬ,ਮਨਪ੍ਰੀਤ ਸਿੰਘ ਭੁੱਲਰ,ਕੁਲਵੰਤ ਸਿੰਘ ਰੰਧਾਵਾ,ਸੁਖਵਿੰਦਰ ਸਿੰਘ ਨੀਡਸ ਵਾਲੇ,ਮੇਜਰ ਸਿੰਘ,ਕੁਲਵਿੰਦਰ ਸਿੰਘ,ਹਰਜੀਤ ਸਿੰਘ ਫੌਜੀ,ਲਖਬੀਰ ਸਿੰਘ,ਕੰਸ ਸਿੰਘ,ਪ੍ਰਮਜੀਤ ਸਿੰਘ,ਬਾਬਾ ਸੁੱਖਾ ਸਿੰਘ ਜੀ ਆਦਿ ਹਾਜਰ ਸਨ।

Share this News