ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮਿਆਂ ਵਿੱਚ ਬ੍ਰਾਮਦ ਮਾਲ ਅਗਨੀ ਭੇਟ ਕਰਕੇ ਕੀਤਾ ਗਿਆ ਨਸ਼ਟ

4728954
Total views : 5596409

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿਚ ਦਰਜ ਵੱਖ-ਵੱਖ ਐਨ.ਡੀ.ਪੀ.ਐਸ ਦੇ ਮੁਕੱਦਮਿਆ ਵਿਚ ਬਰਾਮਦ ਮਾਲ ਨੂੰ ਨਸ਼ਟ ਕਰਨ ਲਈ ਨਿਯੁਕਤ ਕੀਤੀ ਗਈ ਡਰੱਗ ਡਿਸਪੋਜ਼ਲ ਕਮੇਟੀ ਹਰਪ੍ਰੀਤ ਸਿੰਘ ਮੰਡੇਰ, ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ-ਕਮ-ਚੇਅਰਮੈਨ, ਮਨਮੋਹਨ ਸਿੰਘ ਔਲਖ, ਪੀ.ਪੀ.ਐਸ, ਏ.ਡੀ.ਸੀ.ਪੀ ਇੰਨਵੈਸਟੀਗੇਸ਼ਨ,

ਅੰਮ੍ਰਿਤਸਰ-ਕਮ-ਮੈਬਰ ਅਤੇ ਕਮਲਜੀਤ ਸਿੰਘ, ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ-ਕਮ-ਮੈਬਰ, ਵੱਲੋਂ ਅੱਜ ਮਿਤੀ 19-12-2023 ਨੂੰ ਖੰਨਾ ਪੇਪਰ ਮਿੱਲ ਵਿਖੇ ਪਹੁੰਚ ਕੇ ਆਪਣੀ ਦੇਖ-ਰੇਖ ਹੇਠ ਜ਼ਾਬਤੇ ਅਨੁਸਾਰ ਐਨ.ਡੀ.ਪੀ.ਐਸ ਐਕਟ ਅਧੀਨ ਦਰਜ 210 ਮੁਕੱਦਿਆਂ ਵਿਚ ਬਰਾਮਦ ਮਾਲ ਨੂੰ ਬਾਇਲਰ ਵਿਚ ਪਾ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੇ ਗਏ, ਮਾਲ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-

1. ਹੈਰੋਇਨ 18 ਕਿਲੋ 210 ਗ੍ਰਾਮ 
2. ਨਸ਼ੀਲੇ ਕੈਪਸੂਲ 22,495 
3. ਨਸ਼ੀਲੀਆਂ ਗੋਲੀਆਂ 34,798 
4. ਨਸ਼ੀਲਾ ਪਾਊਡਰ, 10 ਕਿਲੋ 680 ਗ੍ਰਾਮ     

5. ਭੂਕੀ 44 ਕਿਲੋ 400 ਗ੍ਰਾਮ         

6.ਨਸ਼ੀਲੇ ਇੰਨਜੈਕਸ਼ਨ55 (ਪਚਵੀਨਜ਼ਾ)                      
7. ਚਰਸ 04 ਕਿਲੋ 545 ਗ੍ਰਾਮ                      

8. ਸਮੈਕ 370  ਗ੍ਰਾਮ 
9. ਗਾਂਜ਼ਾ 375 ਗ੍ਰਾਮ 

Share this News