ਬ੍ਰਹਮਪਰਾ ਦੀ ‘ਆਪ’ ਪਾਰਟੀ ਨੂੰ ਚੇਤਾਵਨੀ !ਖਡੂਰ ਸਾਹਿਬ ਦੇ ਵਰਕਰਾਂ ਨਾਲ ਵਰਕਰਾਂ ਨਾਲ ਕਿਸੇ ਕਿਸਮ ਦੀ ਵਧੀਕੀ ਸਹਿਣ ਨਹੀ ਕੀਤੀ ਜਾਏਗੀ

4677720
Total views : 5510966

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ‘ਰਾਣਾਨੇਸ਼ਟਾ’

ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਖਡੂਰ ਸਾਹਿਬ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਗੋਇੰਦਵਾਲ ਸਾਹਿਬ ਵਿਖੇ ਇੱਕ ਪ੍ਰਭਾਵਸ਼ਾਲੀ ਵਰਕਰ ਮੀਟਿੰਗ ਕੀਤੀ ਗਈ, ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬ੍ਰਹਮਪਰਾ ਨੂੰ ਭਰਵਾਂ ਹੁੰਗਾਰਾ ਮਿਲਿਆ।ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਾਲੀਆ ਬਦਲਾਖੋਰੀ ਕਾਰਵਾਈਆਂ ਦੇ ਮੱਦੇਨਜ਼ਰ, ਸ੍ਰ. ਬ੍ਰਹਮਪੁਰਾ ਨੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਜਾਣਬੁੱਝ ਕੇ ਕੀਤੀ ਜਾ ਰਹੀ ਬਦਲਾਖੋਰੀ ਦੀ ਸਖ਼ਤ ਨਿੰਦਾ ਕੀਤੀ, ਪੰਜਾਬ ਵਿੱਚ ਨਿਰਪੱਖ ਅਤੇ ਸੱਚੀ ਸੁੱਚੀ ਲੀਡਰਸ਼ਿਪ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਦਲਾ ਆਧਾਰਿਤ ਗਤਿਵਿਧੀਆਂ ਅਤਿ ਨਿੰਦਣਯੋਗ ਹਨ। ਕੀ ਇਹੀ ਬਦਲਾਅ ਲਾਗੂ ਕਰਨਾ ਸੀ ਪੰਜਾਬ ਵਿੱਚ ? ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦਿਨ ਭੁੱਲ ਗਏ ਹਨ, ਜਦੋਂ ਉਹ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਗੱਡੀ ਵਿੱਚ ਸਵਾਰੀ ਕਰਨ ਲਈ ਵੀ ਤਰਲੋਮੱਛੀ ਹੁੰਦੇ ਸਨ।

ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪੁਰਾਣੇ ਦਿਨਾਂ ‘ਚ ਸੁਖਬੀਰ ਬਾਦਲ ‘ਤੇ ਮਜੀਠੀਆ ਦੀ ਕਾਰ ‘ਚ ਬੈਠਣ ਲਈ ਵੀ ਤਰਲੋਮੱਛੀ ਹੁੰਦੇ ਸਨ: ਬ੍ਰਹਮਪੁਰਾ

ਸ੍ਰ. ਬ੍ਰਹਮਪੁਰਾ ਨੇ ‘ਆਪ’ ਪਾਰਟੀ ਨੂੰ ਚਿਤਾਵਨੀ ਦੇਂਦੇ ਕਿਹਾ ਕਿ ਜੇ ਅੱਜ ਆਮ ਆਦਮੀ ਪਾਰਟੀ ਤਾਕਤ ਵਿਚ ਹੈ ਤਾ ਖਡੂਰ ਸਾਹਿਬ ਦੇ ਕਿਸੇ ਆਗੂ ਜਾਂ ਅਕਾਲੀ ਵਰਕਰ ਨਾਲ ਕੋਈ ਕੋਈ ਵੀ ਵਧੀਕੀ ਹੁੰਦੀ ਹੈ ਤਾਂ ਅਸੀਂ ਵਰਕਰਾਂ ਦਾ ਡੱਟ ਕੇ ਸਾਥ ਦੇਵਾਂਗੇ । ਆਮ ਆਦਮੀ ਪਾਰਟੀ ਦੇ ਲੀਡਰ ਜੋ ਬੀਜਣਗੇ ਤਾਂ ਉਸੇ ਤਰ੍ਹਾਂ ਵੱਢਣਾ ਵੀ ਪਵੇਗਾ।ਇਹ ਮੌਕੇ ਸੀਨੀਅਰ ਅਕਾਲੀ ਆਗੂ ਅਤੇ ਜਥੇਬੰਦਕ ਸਕੱਤਰ ਸ੍ਰ. ਕੁਲਦੀਪ ਸਿੰਘ ਔਲਖ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਵਿੱਚ ਮਾਨਯੋਗ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿੱਚ ਹੋਏ ਸ਼ਾਨਦਾਰ ਵਿਕਾਸ ਕਾਰਜਾਂ ਬਾਰੇ ਵੀ ਚਾਨਣਾ ਪਾਇਆ। “ਮਾਝੇ ਦੇ ਜਰਨੈਲ” ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਲੋਕ ਹੁਣ ਜਥੇਦਾਰ ਬ੍ਰਹਮਪੁਰਾ ਨੂੰ ਵਿਕਾਸ ਪੁਰਸ਼ ਵਜੋਂ ਦਿਲੋਂ ਯਾਦ ਕਰਦੇ ਹਨ।

ਸ੍ਰ. ਬ੍ਰਹਮਪੁਰਾ ਨੇ 2024 ਦੀ ਆਗਾਮੀ ਚੋਣਾਂ ‘ਚ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਇਕ ਵੀ ਲੋਕ ਸਭਾ ਸੀਟ ਹਾਸਲ ਨਹੀਂ ਕਰ ਸਕੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਆਪਣੀਆਂ ਵੋਟਾਂ ਰਾਹੀਂ ‘ਆਪ’ ਪਾਰਟੀ ਤੋਂ ਮੋਹ ਭੰਗ ਹੋਣ ਕਰਕੇ ਕੇਜਰੀਵਾਲ ਦੀਆਂ ਨੀਤੀਆਂ ਨੂੰ ਨਕਾਰ ਦੇਣਗੇ।ਇੱਥੇ ਦੱਸਣਯੋਗ ਹੈ ਕਿ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਦਿਨੋ ਦਿਨ ਭਰਵਾਂ ਸਮਰਥਨ ਮਿਲ ਰਿਹਾ ਹੈ।

ਇਸ ਮੀਟਿੰਗ ਵਿੱਚ ਜਥੇਦਾਰ ਪ੍ਰੇਮ ਸਿੰਘ ਪੰਨੂ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ, ਕੁਲਦੀਪ ਸਿੰਘ ਲਹੌਰੀਆ ਸਰਪੰਚ ਗੋਇੰਦਵਾਲ ਸਾਹਿਬ , ਬਾਪੂ ਚਰਨ ਸਿੰਘ ਲਹੌਰੀਆ, ਸੁਰਜਨ ਸਿੰਘ ਲਹੌਰੀਆ, ਬਚਿੱਤਰ ਸਿੰਘ ਢੋਟੀ, ਜਗੀਰ ਸਿੰਘ ਢੋਟੀ, ਮੱਖਣ ਸਿੰਘ ਢੋਟੀ, ਹੀਰਾ ਸਿੰਘ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Share this News