ਪੰਥਕ ਜਥੇਬੰਦੀਆਂ ਵੱਲੋਂ ਜੁਝਾਰੂ ਸਿੰਘਾਂ, ਜਲਾਵਤਨੀ ਯੋਧਿਆਂ ਤੇ ਸਮੂਹ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕੀਤੀ ਗਈ

4675327
Total views : 5506884

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਅੱਜ ਵੱਖ-ਵੱਖ ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੁਝਾਰੂ ਸਿੰਘਾਂ, ਜਲਾਵਤਨੀ ਯੋਧਿਆਂ ਤੇ ਸਮੂਹ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਅਰਦਾਸ ਕੀਤੀ ਗਈ। ਇਹ ਅਰਦਾਸ ਜਲਾਵਤਨੀ ਯੋਧਿਆਂ ਭਾਈ ਵਧਾਵਾ ਸਿੰਘ ਬੱਬਰ, ਭਾਈ ਮਹਿਲ ਸਿੰਘ ਬੱਬਰ, ਭਾਈ ਗਜਿੰਦਰ ਸਿੰਘ ਹਾਈਜੈਕਰ, ਭਾਈ ਰਣਜੀਤ ਸਿੰਘ ਨੀਟਾ ਦੀ ਚੜ੍ਹਦੀ ਕਲਾ, ਸੁਰੱਖਿਆ ਤੇ ਸਿਹਤਯਾਬੀ ਲਈ ਅਤੇ ਵੱਖ ਵੱਖ ਜੇਲਾਂ’ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਕੀਤੀ ਗਈ।

ਭਾਰਤੀ ਹਕੂਮਤ ਮਿੱਥ ਕੇ ਵਿਦੇਸ਼ੀ ਸਿੱਖ ਆਗੂਆਂ ਦੇ ਕਤਲ ਕਰ ਰਹੀ ਹੈ : ਪੰਥਕ ਆਗੂ

ਇਸ ਮੌਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੁੱਖੀ ਪ੍ਰੋਫ਼ੈਸਰ ਬਲਜਿੰਦਰ ਸਿੰਘ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਪ੍ਰਧਾਨ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਅੰਮ੍ਰਿਤ ਸੰਚਾਰ ਕਰਵਾਉਣ ਵਾਲੇ ਪੰਜ ਸਿੰਘਾਂ ਵਿੱਚੋਂ ਭਾਈ ਸਤਨਾਮ ਸਿੰਘ ਖੰਡਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਤਰਲੋਕ ਸਿੰਘ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਈ ਮਨਜੀਤ ਸਿੰਘ ਭੋਮਾ, ਸ਼ਹੀਦ ਜਨਰਲ ਸੁਬੇਗ ਸਿੰਘ ਦੇ ਭਰਾਤਾ ਭਾਈ ਬੇਅੰਤ ਸਿੰਘ ਖਿਆਲਾ, ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਦੇ ਉਸਤਾਦ ਭਾਈ ਸੁਖਵੰਤ ਸਿੰਘ ਬਿੱਟੂ, ਸ਼੍ਰੋਮਣੀ ਗਤਕਾ ਅਖਾੜਾ ਰਾਮਸਰ ਦੇ ਉਸਤਾਦ ਭਾਈ ਹਰੀ ਸਿੰਘ ਖ਼ਾਲਸਾ ਅਤੇ ਯੋਧੇ ਵੀਰ ਖ਼ਾਲਸਾ ਗਤਕਾ ਅਖਾੜਾ ਦੇ ਉਸਤਾਦ ਭਾਈ ਪਾਰਸ ਸਿੰਘ ਖ਼ਾਲਸਾ ਨੇ ਸਾਂਝੇ ਰੂਪ ‘ਚ ਕਿਹਾ ਕਿ ਅੱਜ ਪੰਥਕ ਜਥੇਬੰਦੀਆਂ ਵੱਲੋਂ ਇੰਗਲੈਂਡ, ਜਰਮਨ, ਫਰਾਂਸ, ਬੈਲਜ਼ੀਅਮ, ਹਾਲੈਂਡ ਅਤੇ ਸਵਿਟਜ਼ਰਲੈਂਡ ਵਿਚ ਵੀ ਅਰਦਾਸ ਦਿਵਸ ਮਨਾਇਆ ਜਾ ਰਿਹਾ ਹੈ। 1978 ਤੋਂ ਚੱਲੇ ਸੰਘਰਸ਼ ਵਿੱਚ ਸ਼ਹੀਦ ਹੋਏ ਸਮੂਹ ਸਿੰਘਾਂ ਅਤੇ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤਾਂ ਨੂੰ ਵੀ ਯਾਦ ਕੀਤਾ ਗਿਆ।

ਪੰਥਕ ਆਗੂਆਂ ਨੇ ਕਿਹਾ ਕਿ ਭਾਰਤੀ ਹਕੂਮਤ ਵੱਲੋਂ ਮਿੱਥ ਕੇ ਵਿਦੇਸ਼ੀ ਸਿੱਖ ਆਗੂਆਂ ਦੇ ਕਤਲ ਕੀਤੇ ਜਾ ਰਹੇ ਹਨ। ਇਸ ਮੌਕੇ ਮਹਾਂਬੀਰ ਸਿੰਘ ਸੁਲਤਾਨਵਿੰਡ, ਰਘਬੀਰ ਸਿੰਘ ਭੁੱਚਰ, ਜਤਿੰਦਰ ਸਿੰਘ ਹੈਪੀ ਬੱਬਰ, ਬਲਦੇਵ ਸਿੰਘ ਨਵਾਂਪਿੰਡ, ਕੁਲਦੀਪ ਸਿੰਘ ਧਾਰੜ, ਜਸਕਰਨ ਸਿੰਘ ਪੰਡੋਰੀ, ਗਗਨਦੀਪ ਸਿੰਘ ਸੁਲਤਾਨਵਿੰਡ, ਬੀਬੀ ਕੁਲਵਿੰਦਰ ਕੌਰ ਖਾਲਸਾ, ਰਾਜਨ ਸਿੰਘ ਨਾਗੀ, ਸੁਖਵਿੰਦਰ ਸਿੰਘ ਨਿਜਾਮਪੁਰ, ਮੰਗਲ ਸਿੰਘ ਵਰਪਾਲ, ਜਸਵਿੰਦਰ ਸਿੰਘ ਬਹੋੜੂ, ਇੰਦਰਜੀਤ ਸਿੰਘ ਨਿਜ਼ਾਮਪੁਰ, ਨਰਿੰਦਰ ਸਿੰਘ ਗਿੱਲ, ਰਾਜ ਸਿੰਘ, ਜਸਬੀਰ ਸਿੰਘ ਝਬਾਲ, ਸਤਜੋਤ ਸਿੰਘ ਮੂਧਲ, ਸੱਜਣ ਸਿੰਘ ਪੱਟੀ, ਜੁਗਰਾਜ ਸਿੰਘ ਪੱਟੀ ਤੇ ਹੋਰ ਹਾਜ਼ਰ ਸਨ।

Share this News