Total views : 5506471
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਗੁਰੁਸਰ ਸੁਧਾਰ/ਬੀ.ਐਨ.ਈ ਬਿਊਰੋ
ਪਿਛਲੇ ਦਿਨੀ ਆਪ ਆਗੂ ਵਲੋ ਇਕ ਬੀ.ਡੀ.ਪੀ.ਓ ਨੂੰ ਸਰਪੰਚ ਪਾਸੋ 15000 ਰੁਪਏ ਰਿਸ਼ਵਤ ਲੈਦਿਆਂ ਫੜੇ ਜਾਣ ਤੋ ਬਾਅਦ ਖੰਨਾ ਦੇ ਬੀ.ਡੀ.ਪੀ.ਓ ਨੂੰ ਪੰਚਾਇਤੀ ਫੰਡਾਂ ਦੀ ਦੁਰਵਰਤੋ ਕਰਨ ਦੇ ਮਾਮਲੇ ‘ਚ ਮੁੱਅਤਲ ਕੀਤੇ ਜਾਣ ਦੀ ਸਿਆਹੀ ਅਜੇ ਸੁੱਕੀ ਨਹੀ ਸੀ ਕਿ ਅੱਜ ਇਕ ਹੋਰ ਮਹਿਲਾ ਬੀ.ਡੀ.ਪੀ.ਓ ਵਿਰੁੱਧ ਪੁਲਿਸ ਵਲੋ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਲਖਵੰਤ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਉਸਦੇ ਭਰਾ ਗੁਰਮੀਤ ਸਿੰਘ ਵੱਲੋਂ ਆਪਣੀ ਜ਼ਮੀਨ ਨੂੰ ਧੋਖਾਧੜੀ ਤਹਿਤ ਪੰਚਾਇਤੀ ਜ਼ਮੀਨ ਐਲਾਨਣ ਅਤੇ ਭਾਰਤ ਸਰਕਾਰ ਦੀ ਹਾਈਵੇਅ ਅਥਾਰਟੀ ਵੱਲੋਂ ਇਸ ਜਮੀਨ ਨੂੰ ਐਕਵਾਇਰ ਕਰਨ ਬਦਲੇ ਦਿੱਤੇ ਮੁਆਵਜ਼ਾ ਦੀ ਰਕਮ ਨੂੰ ਆਪਣੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦੇ ਇਲਜ਼ਾਮਾਂ ਤਹਿਤ ਬਲਾਕ ਪੱਖੋਵਾਲ ਅਧੀਨ ਆਉਂਦੇ ਪੈਂਦੇ ਪਿੰਡ ਲੀਲਾਂ ਦੇ ਮੌਜੂਦਾ ਸਰਪੰਚ ਸਤਵੰਤ ਕੌਰ, ਬੀਡੀਪੀਓ ਰੁਪਿੰਦਰਜੀਤ ਕੌਰ,ਪੰਚ ਪਰਮਜੀਤ ਕੌਰ,ਪੰਚ ਇੰਦਰਜੀਤ ਕੌਰ,ਪੰਚ ਹਰਵਿੰਦਰ ਸਿੰਘ,ਪੰਚ ਜਗਦੇਵ ਸਿੰਘ ਵਾਸੀ ਲੀਲਾਂ ਅਤੇ ਦਲਜੀਤ ਸਿੰਘ ਸੰਮਤੀ ਪਟਵਾਰੀ ਡੇਹਲੋਂ ਖਿਲਾਫ ਸੁਧਾਰ ਪੁਲਿਸ ਵੱਲੋਂ ਧੋਖਾਧੜੀ ਦੀਆਂ ਧਾਰਾਵਾਂ ਆਈਪੀਸੀ ਧਾਰਾ 420, 465, 467, 468, 471, 120ਬੀ ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਸੁਧਾਰ ਅਮ੍ਰਿੰਤਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਲਖਵੰਤ ਸਿੰਘ ਅਤੇ ਗੁਰਮੀਤ ਸਿੰਘ ਵਾਸੀ ਵੱਲੋਂ ਥਾਣਾ ਸੁਧਾਰ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ
ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਪੰਦੇ ਹਿੱਸੇ ਦੀ ਜ਼ਮੀਨ ਜੋ ਕਿ ਜੀਟੀ ਰੋਡ ‘ਤੇ ਲੱਗਦੀ ਜ਼ਮੀਨ ਨੂੰ ਸਰਪੰਚ ਲੀਲਾਂ ਅਤੇ ਚਾਰ ਪੰਚਾਂ, ਅਤੇ ਸਮੇਂ ਦੇ ਬੀਡੀਪੀਓ ਅਤੇ ਸੰਮਤੀ ਡੇਹਲੋਂ ਦੇ ਪਟਵਾਰੀ ਵੱਲੋਂ ਮਿਲੀਭੁਗਤ ਨਾਲ ਗ੍ਰਾਮ ਪੰਚਾਇਤ ਲੀਲਾਂ ਦੇ ਨਾਮ ਚੜ੍ਹਵਾ ਜੰਮੂ ਕੱਟੜਾ ਹਾਈਵੇਅ ਅਥਾਰਟੀ ਨੂੰ ਐਕਵਾਇਰ ਕਰਵਾ ਕੇ ਬਣਦਾ ਮੁਆਵਜ਼ਾ ਸਰਪੰਚ ਵੱਲੋਂ ਆਪਣੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਸੁਧਾਰ ਪੁਲਿਸ ਵੱਲੋਂ ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਫਸਰ ਤੋਂ ਪੜਤਾਲ ਉਪਰੰਤ ਲੀਗਲ ਡੀ .ਏ ਦੀ ਸਿਫਾਰਸ਼ ਤੇ ਇਨ੍ਹਾਂ ਵਿਅਕਤੀਆਂ ਤੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।