Total views : 5505293
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਤਹਿਤ ਪ੍ਰੋਗਰਾਮ ਦਾ ਅਯੋਜਨਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਂਉਦੇ ਪਿੰਡ ਘਰਿੰਡਾ ਦੇ ਸਰਕਾਰੀ ਸਕੂਲ ਵਿਖੇ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਤਹਿਤ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ ਜਿਸ ਵਿਚ ਭਾਰਤ ਸਰਕਾਰ ਦੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਅਤੇ ਰਾਜ ਸਰਕਾਰ ਦੇ ਕਈ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਭਾਜਪਾ ਵਰਕਰਾਂ ਨੇ ਵੀ ਭਾਗ ਲਿਆ।ਇਸ ਮੌਕੇ ਰਾਜ ਸਭਾਂ ਮੈਂਬਰ ਡਾਕਟਰ ਸੁਮੇਰ ਸਿੰਘ ਸੋਲੰਕੀ ਨੇ ਖਾਸ ਤੌਰ ਤੇ ਸ਼ਿਰਕਤ ਅਤੇ ਵਿਧਾਨ ਸਭਾ ਹਲਕਾ ਅਟਾਰੀ ਵਿਚ ‘ਵਿਕਸਿਤ ਭਾਰਤ ਸੰਕਲਪ ਯਾਤਰਾ’ ਦੀ ਸ਼ੁਰੂਆਤ ਕੀਤੀ।
ਸਕੱਤਰ ਮਹਿਲਾ ਮੋਰਚਾ ਪੰਜਾਬ ਅਤੇ ਹਲਕਾ ਇੰਚਾਰਜ਼ ਬੀਬੀ ਬਲਵਿੰਦਰ ਕੌਰ,ਡਾ: ਸੁਸ਼ੀਲ ਦੇਵਗਨ ਸਮੇਤ ਸੀਨੀਅਰ ਭਾਜਪਾ ਲੀਡਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਡਾਕਟਰ ਸੌਲੰਕੀ ਨੂੰ ਜੀ ਆਇਆ ਕਿਹਾ ਗਿਆ।ਇਸ ਮੌਕੇ ਡਾਕਟਰ ਸੋਲੰਕੀ ਨੇ ਆਪਣੇ ਸੰਬੋਧਨ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਹਾਜ਼ਰ ਲਾਭਪਾਤਰੀਆਂ ਨੂੰ ਜਾਣੂ ਕਰਵਾਇਆ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ।
ਇਸ ਮੌਕੇ ਡਾਕਟਰ ਸੁਮੇਰ ਸਿੰਘ ਸੋਲੰਕੀ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਹੈ ਜਿਸ ਲਈ ਚਾਰ ਹਜ਼ਾਰ ਦੇ ਕਰੀਬ ਵੈਨਾਂ ਜੋ ਦੇਸ਼ ਦੇ 3700 ਵਿਧਾਨ ਸਭਾ ਹਲਕਿਆਂ ਵਿਚ ਭੇਜੀਆ ਗਈਆ ਹਨ ਜੋ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਦੇਸ਼ ਵਾਸੀਆਂ ਨੂੰ ਜਾਗਰੂਕ ਕਰਨਗੀਆ।ਉਹਨਾਂ ਅਗੇ ਕਿਹਾ ਕਿ ਜਿਥੇ ਇਸ ਸੰਕਲਪ ਯਾਤਰਾ ਦੌਰਾਨ ਦੇਸ਼ ਵਾਸੀਆਂ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਲਾਭ ਲੈ ਰਹੇ ਹਨ ਉਥੇ ਉਹਨਾਂ ਨੂੰ ਨਵੀਆਂ ਆਂਉਣ ਵਾਲੀਆਂ ਯੋਜਨਾਵਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ।ਡਾਕਟਰ ਸੋਲੰਕੀ ਨੇ ਅਗੇ ਕਿਹਾ ਕਿ ਭਾਰਤ ਨੂੰ ਮਹਾਨ ਰਾਸ਼ਟਰ ਬਨਾਉਣ ਲਈ ਮੋਦੀ ਸਰਕਾਰ
ਵਲੋਂ ਜਿਨ੍ਹੀਆਂ ਵੀ ਯੋਜਨਾਵਾਂ ਸ਼ੁਰੂ ਕੀਤੀਆ ਗਈਆ ਹਨ 2029 ਤੱਕ ਹਰੇਕ ਭਾਰਤੀ ਇਹਨਾਂ ਯੋਜਨਾਵਾਂ ਦਾ ਲਾਭ ਲੈ ਸਕੇਗਾ।ਇਸ ਦੌਰਾਨ ਖੇਤੀਬਾੜੀ ਦੇ ਵਿਕਾਸ ਨੂੰ ਦਰਸਾਉਂਦਿਆਂ ਡਰੋਨ ਵੀ ਪ੍ਰਦਰਸ਼ਿਤ ਕੀਤਾ ਗਿਆ, ਜਿਸ ਦਾ ਫਾਇਦਾ ਕਿਸਾਨ ਆਪਣੇ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਲਈ ਚੁੱਕ ਸਕਦੇ ਹਨ। ਕੁਦਰਤੀ ਖੇਤੀ ਦਾ ਅਭਿਆਸ ਕਰਨ ਵਾਲੇ ਕਿਸਾਨਾਂ ਨਾਲ ਉਸਾਰੂ ਗੱਲਬਾਤ ਦੇ ਨਾਲ-ਨਾਲ ਅਗਾਂਹ ਵਧੂ ਸੋਚ ਨੂੰ ਹੁੰਗਾਰਾ ਦੇਣ ਦਾ ਟੀਚਾ ਵੀ ਇਸਦੇ ਤਹਿਤ ਮਿੱਥਿਆ ਗਿਆ ਹੈ।ਇਸ ਮੌਕੇ ਏਡੀਸੀ ਡਿਵੈਲਪਮੈਂਟ ਰੂਲਰ ਪਰਮਜੀਤ ਕੌਰ,ਪ੍ਰਧਾਨ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਭਾਜਪਾ ਮਨਜੀਤ ਸਿੰਘ ਮੰਨਾ,ਡੀਡੀਪੀਓ ਬਿਕਰਮਜੀਤ ਸਿੰਘ,ਜਰਨਲ ਸਕੱਤਰ ਯੂਵਾ ਮੋਰਚਾ ਪੰਜਾਬ ਦਿਵਾਂਸ਼ੂ ਘਈ,ਜ਼ਿਲ੍ਹਾ ਫੂਡ ਸਪਲਾਈ ਅਫਸਰ ਮਹਿੰਦਰ ਸਿੰਘ ਅਰੋੜਾ,ਡਾਕਟਰ ਅਮਰਦੀਪ ਸਿੰਘ ਬਾਸਰਕੇ,ਡਾਕਟਰ ਜਸਪਾਲ ਸਿੰਘ ਬੱਲ,ਇੰਸਪੈਕਟਰ ਮਨਪ੍ਰੀਤ ਸਿੰਘ ਰਾਹੀ ,ਏ.ਐਫ.ਐਸ .ਓ ਅਟਾਰੀ ਅਮਰਿੰਦਰ ਸਿੰਘ, ਇੰਸਪੈਕਟਰ ਸਿਮਰਜੀਤ ਸਿੰਘ ਸਿਮਰ ਤੋਂ ਇਲਾਵਾ ਭਾਜਪਾ ਵਰਕਰ ਹਾਜ਼ਰ ਸਨ।