Total views : 5504787
Total views : 5504787
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਝਬਾਲ/ ਗੁਰਬੀਰ ਸਿੰਘ ‘ਗੰਡੀਵਿੰਡ’
ਅੱਡਾ ਝਬਾਲ ਵਿਖੇ ਸਥਿਤ ਖੇਡ ਸਟੇਡੀਅਮ ਵਿੱਚ ਅੱਡਾ ਝਬਾਲ ਦੇ ਸਰਪੰਚ ਤੇ ਉੱਘੇ ਸਮਾਜ ਸੇਵਕ ਅਵਨ ਕੁਮਾਰ ਸੋਨੂੰ ਚੀਮਾ ਤੇ ਜੀ .ਆਰ. ਟੀ ਟਰਾਂਸਪੋਰਟ ਕਨੇਡਾ ਵਾਲੇ ਸ੍: ਰਣਜੀਤ ਸਿੰਘ ਢਿੱਲੋਂ, ਜਸਕਰਨ ਸਿੰਘ ਢਿੱਲੋਂ ਵਲੋਂ ਓਪਨ ਕਬੱਡੀ ਕੱਪ ਕਰਵਾਇਆ ਗਿਆ।ਜਿਸ ਵਿੱਚ ਕਬੱਡੀ ਦੇ ਨਾਮਵਰ ਖਿਡਾਰੀਆਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾ ਮੈਚ ਝਬਾਲ ਤੇ ਨਵਾਂ ਪਿੰਡ ਦੀਆਂ ਟੀਮਾਂ ਵਿੱਚ ਕਰਵਾਇਆ ਗਿਆ ਇਸ ਵਿੱਚ ਝਬਾਲ ਦੀ ਟੀਮ ਜੇਤੂ ਰਹੀ।ਦੂਜਾ ਮੈਚ ਦਦੇਹਰ ਸਾਹਿਬ ਤੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਵਿੱਚ ਕਰਵਾਇਆ ਗਿਆ ਤੇ ਦਦੇਹਰ ਸਾਹਿਬ ਦੀ ਟੀਮ ਜੇਤੂ ਰਹੀ।ਤੇ ਓਪਨ ਮੈਚਾਂ ਵਿੱਚ ਚਾਰ ਵੱਡੀਆਂ ਟੀਮਾਂ ਦੇ ਫਸਵੇਂ ਮੁਕਾਬਲੇ ਵਿੱਚ ਬਾਬਾ ਬਿਧੀ ਚੰਦ ਸਪੋਰਟਸ ਕਲੱਬ ਫਰੀਦਪੁਰ ਤੇ ਡੀ ਏ ਵੀ ਕਾਲਜ ਕੈਲੀਫੋਰਨੀਆ ਵਿੱਚ ਕਰਵਾਇਆ ਗਿਆ ਤੇ ਕੈਲੀਫੋਰਨੀਆ ਦੀ ਟੀਮ ਜੇਤੂ ਰਹੀ।
ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਤੇ ਬਾਬਾ ਪ੍ਰੇਮ ਸਿੰਘ ਸੁਰਸਿੰਘ ਨੂੰ ਸੋਨੂੰ ਚੀਮਾ ਵਲੋਂ ਕੀਤਾ ਵਿਸ਼ੇਸ਼ ਸਨਮਾਨਿਤ
ਉਪਰੰਤ ਬਾਬਾ ਦਇਆ ਸਿੰਘ ਜੀ ਸਪੋਰਟਸ ਕਲੱਬ ਸੁਰਸਿੰਘ ਤੇ ਗੁਰਦਾਸਪੁਰ ਲਾਈਨਜ਼ ਕਲੱਬ ਵਿੱਚ ਹੋਇਆ ਜਿਸ ਵਿੱਚ ਬਾਬਾ ਦਇਆ ਸਿੰਘ ਜੀ ਸਪੋਰਟਸ ਕਲੱਬ ਸੁਰਸਿੰਘ ਦੀ ਟੀਮ ਜੇਤੂ ਰਹੀ ਤੇ ਫਾਈਨਲ ਮੈਚ ਵਿੱਚ ਡੀ ਏ ਵੀ ਕਾਲਜ ਕੈਲੀਫੋਰਨੀਆ ਤੇ ਬਾਬਾ ਦਇਆ ਸਿੰਘ ਜੀ ਸਪੋਰਟਸ ਕਲੱਬ ਸੁਰਸਿੰਘ ਵਿੱਚ ਕਰਵਾਇਆ ਗਿਆ ਜਿਸ ਵਿੱਚ ਡੀ ਏ ਵੀ ਕਾਲਜ ਕੈਲੀਫੋਰਨੀਆ ਦੀ ਟੀਮ ਜੇਤੂ ਰਹੀ।ਉਪਰੰਤ ਜੇਤੂ ਟੀਮਾਂ ਨੂੰ ਇਨਾਮ ਵੰਡੇ ਗਏ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਡੇਢ ਲੱਖ ਤੇ ਦੂਜੇ ਨੰਬਰ ਵਾਲੀ ਟੀਮ ਨੂੰ ਇੱਕ ਲੱਖ ਨਗਦ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਬੈਸਟ ਰੇਡਰ ਨਿੱਕਾ ਨਦੋਹਰ ਤੇ ਬੈਸਟ ਜਾਫੀ ਗੋਪੀ ਤੇਜਾ ਸਿੰਘ ਵਾਲਾ ਘੋਸ਼ਿਤ ਕੀਤੇ ਗਏ ਜਿੰਨਾਂ ਨੂੰ ਇਕ ਇਕ ਲੱਖ ਰੁਪਏ ਨਗਦ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।ਇਹਨਾਂ ਮੈਚਾਂ ਵਿੱਚ ਰੈਫਰੀ ਦੀ ਡਿਊਟੀ ਅੰਤਰ-ਰਸ਼ਟਰੀ ਰੈਫਰੀ ਪਿੰਕਪਾਲ ਸਿੰਘ ਚਾਹਲ ਤੇ ਪਹਿਲਵਾਨ ਮਲਕੀਤ ਸਿੰਘ ਚੀਮਾ ਵਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਪ੍ਰਸਿੱਧ ਕਬੱਡੀ ਖਿਡਾਰੀ ਬਾਜੂ ਬੈਂਕਾ ਨੂੰ ਬੁੱਲਟ ਮੋਟਰਸਾਈਕਲ ਤੇ ਉਸ ਦੇ ਮਾਤਾ ਪਿਤਾ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਤੇ ਬਾਬਾ ਪ੍ਰੇਮ ਸਿੰਘ ਸੁਰਸਿੰਘ (ਸਪੁੱਤਰ ਸੰਤ ਬਾਬਾ ਅਵਤਾਰ ਸਿੰਘ ਮੁੱਖੀ ਦਲ ਬਾਬਾ ਬਿਧੀ ਚੰਦ ਜੀ)ਨੂੰ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ, ਜਸਕਰਨ ਸਿੰਘ ਢਿੱਲੋਂ ਜੀ ਆਰ ਟੀ ਟਰਾਂਸਪੋਰਟ ਕਨੇਡਾ,ਰਣਜੀਤ ਸਿੰਘ ਢਿੱਲੋਂ ਜੀ ਆਰ ਟੀ ਟਰਾਂਸਪੋਰਟ ਕਨੇਡਾ ਵਾਲੇ,ਸਰਪੰਚ ਸੋਨੂੰ ਚੀਮਾ,ਮਨਜੀਤ ਸਿੰਘ ਭੋਜੀਆਂ,ਮੁਖਤਾਰ ਸਿੰਘ ਮੋਖੀ,ਰਵਿੰਦਰ ਬਿੱਟੂ,ਜਪਿੰਦਰ ਜਪਾਨਾ,ਬੰਟੀ ਸ਼ਰਮਾ ਕਲੱਬ ਪ੍ਰਧਾਨ, (ਸਾਰੇ ਮੈਂਬਰ ਪੰਚਾਇਤ) ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਹਰਿੰਦਰ ਸਿੰਘ, ਸਰਪੰਚ ਮਹਾਂਬੀਰ ਸਿੰਘ ਗਾਹਿਰੀ, ਸਰਪੰਚ ਕੁਲਜੀਤ ਸਿੰਘ ਚੀਮਾ,ਗੁਰਬੀਰ ਸਿੰਘ ਢਾਲਾ,ਹਰਪਾਲ ਢਾਲਾ,ਬਲਵਿੰਦਰ ਸਿੰਘ ਛੀਨਾ,ਬਲਵਿੰਦਰ ਸਿੰਘ ਝਬਾਲ, ਬੀ ਐਸ ਟੇਲਰ,ਗੁਰਦਿਆਲ ਸਿੰਘ ਲਾਲੀ ਜਿਊਲਰਜ਼,ਜੱਜ ਜਿਊਲਰਜ਼,ਮਲਿਕ ਕਲਾਥ ਹਾਊਸ, ਸਰਬਜੀਤ ਸਿੰਘ ਗੰਡੀਵਿੰਡ ਜਿਊਲਰਜ਼,ਰਾਜਦਵਿੰਦਰ ਸਿੰਘ ਰਾਜਾ ਝਬਾਲ, ਸਾਗਰ ਸ਼ਰਮਾ,ਸਰਪੰਚ ਕੁਲਵਿੰਦਰ ਸਿੰਘ ਠੱਠਗੜ੍ਹ ,ਪਹਿਲਵਾਨ ਹਰਜੀਤ ਸਿੰਘ ਜੀਤੀ ਗੰਡੀਵਿੰਡ,ਸਰਪੰਚ ਸਰਵਣ ਸਿੰਘ ਸੋਹਲ, ਸਰਵਣ ਸਿੰਘ ਸੰਮਾ ਪੱਧਰੀ,ਰਵੀਸ਼ੇਰ ਸਿੰਘ ਮੱਲੀ,ਗੋਲਡੀ ਝਬਾਲ,ਜੱਸਾ ਸਿੰਘ ਗਹਿਰੀ,ਹੈਪੀ ਮੰਨਣ,ਗਿੰਦਰ ਸਰਪੰਚ,ਅਮਨ ਅਰੋੜਾ,ਸੱਜਣ ਸਿੰਘ ਮਲਵਈ,ਸਰਪੰਚ ਅਵਤਾਰ ਸਿੰਘ ਬੁਰਜ,ਜਥੇਦਾਰ ਨਿਸ਼ਾਨ ਸਿੰਘ ਦੋਦੇ,ਬਾਬਾ ਗੁਰਭੇਜ ਸਿੰਘ ਐਮਾ,ਕੁਲਵਿੰਦਰ ਸਿੰਘ ਸਵਰਗਾਪੁਰੀ,ਬਿੱਟੂ ਕੇਬਲ ਵਾਲਾ,ਐਚ ਐਸ ਚੀਮਾ ਸ਼ੰਨੋ,ਵੀਰ ਸਿੰਘ ਝਬਾਲ,ਸਰਪੰਚ ਜੱਗਾ ਸਵਰਗਾਪੁਰੀ,ਸਰਪੰਚ ਤੇਜਿੰਦਰਪਾਲ ਸਿੰਘ ਕਾਲਾ ਰਸੂਲਪੁਰ, ਲਾਡੀ ਪੰਜਵੜ, ਗੁਰਮੁੱਖ ਸਿੰਘ ਘੁੱਲਾ ਬਲੇਰ,ਸਾਗਰ ਪੀ ਏ,ਅਤੇ ਵੱਡੀ ਗਿਣਤੀ ਵਿੱਚ ਇਲਾਕਾ ਝਬਾਲ ਵਾਸੀ ਹਾਜਿਰ ਸਨ। ਇਸ ਤੋਂ ਇਲਾਵਾ ਆਏ ਹੋਏ ਮੁੱਖ ਮਹਿਮਾਨਾਂ ਦਾ ਤੇ ਦਰਸ਼ਕਾਂ ਦਾ ਸਰਪੰਚ ਸੋਨੂੰ ਚੀਮਾ ਨੇ ਧੰਨਵਾਦ ਕੀਤਾ