ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ 500 ਗ੍ਰਾਮ ਹੈਰੋਇਨ ਸਣੇ ਕਾਬੂ

4674865
Total views : 5506206

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਲਾਲੀ ਕੈਰੋ/ਜਸਬੀਰ ਲੱਡੂ 

ਪੰਜਾਬ ਪੁਲਿਸ ਵਿਚ ਕਾਂਸਟੇਬਲ ਰਹਿ ਚੁੱਕੇ 7.6 ਫੁੱਟ ਦਾ ਜਗਦੀਪ ਸਿੰਘ ਉਰਫ ਦੀਪ ਸਿੰਘ ਨੂੰ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਹੈ। ਦੀਪ ਸਿੰਘ ਦੀ ਇਹ ਗ੍ਰਿਫਤਾਰੀ ਤਰਨਤਾਰਨ ਤੋਂ ਹੋਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਸਰਹੱਦ ਪਾਰ ਤੋਂ ਆਈ 500 ਗ੍ਰਾਮ ਹੈਰੋਇਨ ਦੀ ਡਲਿਵਰੀ ਸਬੰਧੀ ਸੂਚਨਾ ਮਿਲੀ ਸੀ ਜਿਸ ਦੇ ਬਾਅਦ ਪੁਲਿਸ ਨੇ ਤਰਨਤਾਰਨ ਵਿਚ ਗੁਪਤ ਆਪ੍ਰੇਸ਼ਨ ਸ਼ੁਰੂ ਕਰਵਾਇਆ। ਦੀਪ ਸਿੰਘ ਇਸ ਦੌਰਾਨ ਉਥੇ ਆਪਣੀ ਬਲੈਰੋ ਕਾਰ ਵਿਚ ਪਹੁੰਚਿਆ। ਜਦੋਂ ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ। ਦੀਪ ਦੇ ਦੋ ਸਾਥੀ ਵੀ ਨਾਲ ਸਨ ਜਿਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।पुलिस वर्दी में जगदीप सिंह, जिसे। पुलिस ने हेरोइन के साथ पकड़ा है।

ਦੱਸ ਦੇਈਏ ਕਿ ਜਗਦੀਪ ਸਿੰਘ ਅਮਰੀਕਾ ਗੋਟ ਟੇਲੈਂਟ ਵਿਚ ਵੀ ਹਿੱਸਾ ਲੈ ਚੁੱਕਾ ਸੀ ਤੇ ਕੁਝ ਸਮੇਂ ਬਾਅਦ ਉਸ ਨੇ ਦੁਬਾਰਾ ਤੋਂ ਅਮਰੀਕਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।

ਜਿਸ ਨੇ ਆਪਣੀ ਗੱਡੀ ‘ਤੇ ਪੁਲਿਸ ਦਾ ਸਟਿਕਰ ਲਗਾਇਆ ਹੋਇਆ ਸੀ ਤੇ ਪੁਰਾਣਾ ਪੁਲਿਸ ਮੁਲਾਜ਼ਮ ਹੋਣ ਕਰਕੇ ਦੀਪ ਸਿੰਘ ਨੂੰ ਨਾਕਿਆਂ ‘ਤੇ ਪੁੱਛਗਿਛ ਲਈ ਨਹੀਂ ਰੋਕਿਆ ਜਾਂਦਾ ਸੀ ਤੇ ਇਸੇ ਦਾ ਫਾਇਦਾ ਚੁੱਕ ਕੇ ਦੀਪ ਸਿੰਘ ਹੈਰੋਇਨ ਦੀ ਤਸਕਰੀ ਕਰਨ ਲੱਗਾ। ਪੁਲਿਸ ਜਲਦ ਹੀ ਉਸ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

Share this News