Total views : 5513959
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬੀ.ਐਨ.ਈ ਬਿਊਰੋ
ਲੁਧਿਆਣਾ ਵਿਚ ਵੀਰਵਾਰ ਨੂੰ ਅਦਾਲਤ ਨੇ ਨਗਰ ਨਿਗਮ ਦੇ ਦੋ ਸਾਬਕਾ ਮੁਲਾਜ਼ਮਾਂ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ 5-5 ਸਾਲ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਿਜੀਲੈਂਸ ਨੇ ਉਕਤ ਦੋਸ਼ੀਆਂ ਨੂੰ 2-2 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।
ਸਰਕਾਰੀ ਵਕੀਲ ਏ.ਐਸ.ਅਦੀਵਾਲ ਨੇ ਦਸਿਆ ਕਿ ਵਿਜੀਲੈਂਸ ਨੇ ਦੋਸ਼ੀ ਅਵਤਾਰ ਸਿੰਘ ਟੈਕਨੀਸ਼ੀਅਨ ਅਤੇ ਚਰਨਜੀਤ ਸਿੰਘ ਪੰਪ ਆਪਰੇਟਰ ਨੂੰ 2018 ਵਿਚ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਦੋਸ਼ੀ ਜ਼ੋਨ-ਡੀ ‘ਚ ਕੰਮ ਕਰਦੇ ਸਨ। ਦੋਸ਼ੀ ਨੂੰ 11 ਜਨਵਰੀ 2018 ਨੂੰ 2,000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ।
ਸ਼ਿਕਾਇਤਕਰਤਾ ਲਾਲੀ ਕੁਮਾਰ ਨੇ ਦੋਸ਼ੀਆਂ ਵਿਰੁਧ ਵਿਜੀਲੈਂਸ ਨੂੰ ਸ਼ਿਕਾਇਤ ਦਿਤੀ ਸੀ। ਉਸ ਨੇ ਦਸਿਆ ਸੀ ਕਿ ਦੋਸ਼ੀਆਂ ਨੇ ਬਿਜਲੀ ਬਿੱਲ ਮੁਆਫ਼ ਕਰਵਾਉਣ ਬਦਲੇ 4 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ ਪਰ ਸੌਦਾ 2 ਹਜ਼ਾਰ ਰੁਪਏ ‘ਚ ਤੈਅ ਹੋ ਗਿਆ ਸੀ।ਦੋਸ਼ੀਆਂ ਨੇ ਲਾਲੀ ਨੂੰ ਟਿਊਬਵੈੱਲ ਗਰੀਨ ਪਾਰਕ ਨੇੜੇ ਪੈਸੇ ਦੇਣ ਲਈ ਬੁਲਾਇਆ ਸੀ। ਉਸੇ ਥਾਂ ‘ਤੇ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋਸ਼ੀਆਂ ਨੂੰ ਫੜ ਲਿਆ ਸੀ, ਜਿਸ ਮਗਰੋਂ ਦੋਵਾਂ ਦੋਸ਼ੀਆਂ ਨੂੰ ਜੇਲ੍ਹ ਭੇਜ ਦਿਤਾ।