Total views : 5513959
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਸਥਾਨਕ ਕੰਪਨੀ ਬਾਗ ਵਿਖੇ ਵੱਡੀ ਗਿਣਤੀ ਵਿੱਚ ਮੁਲਾਜਮ ਅਤੇ ਪੈਨਸ਼ਨਰ ਸਾਥੀਆਂ ਵੱਲੋਂ ਇਕੱਠੇ ਹੋ ਕੇ ਕਾਲੀਆਂ ਝੰਡੀਆਂ ਲੈ ਕੇ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਡਾ: ਅਜੈ ਗੁਪਤਾ ਐਮ.ਐਲ.ਏ ਦੇ ਘਰ ਦਾ ਘਿਰਾਓ ਕੀਤਾ ਗਿਆ ਮੁਲਾਜ਼ਮਾਂ ਅਤੇ ਪੈਨਸ਼ਨਰ ਸਾਂਝਾ ਫਰੰਟ/ਸਾਂਝਾ ਮੁਲਾਜ਼ਮ ਮੰਚ ਵਿੱਚ ਸ਼ਾਮਿਲ ਭਰਾਤਰੀ ਜਥੇਬੰਦੀਆਂ ਦੇ ਆਗੂ ਸਹਿਬਾਨ ਵੱਲੋਂ ਵੀ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਭਰਵੀਂ ਸ਼ਮੂਲੀਅਤ ਕੀਤੀ ਗਈ।
ਆਮ ਆਦਮੀ ਪਾਰਟੀ ਦੇ ਐਮ.ਐਲ.ਏ ਡਾ: ਅਜੈ ਗੁਪਤਾ ਵੱਲੋਂ ਰੋਸ ਮਾਰਚ ਵਿਚ ਆਕੇ ਮੰਗ ਪੱਤਰ ਲਿਆ ਗਿਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਵਾ ਕੇ ਮੰਗਾਂ ਦਾ ਨਿਪਟਾਰਾ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਗਿਆ।
ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬਾ ਆਗੂਆਂ ਨਾਲ ਜਲਦੀ ਮੀਟਿੰਗ ਕਰਕੇ ਮੰਗਾਂ ਦਾ ਹੱਲ ਨਾਂ ਕੀਤਾ ਤਾਂ ਸਮੁੱਚਾਮੁਲਾਜ਼ਮ ਵਰਗ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ/ਸਾਂਝਾ ਮੁਲਾਜ਼ਮ ਮੰਚ ਅਤੇ ਪੀ ਐੱਸ ਐਮ ਐਸ ਯੂ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਜਲਦੀ ਹੀ ਤਿੱਖੇ ਸੰਘਰਸ਼ ਦਾ ਐਲਾਨ ਕਰੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਤੋ ਸਰਕਾਰ ਖੁਦ ਜਿੰਮੇਵਾਰ ਹੋਵੇਗੀ।
ਇਸ ਰੋਸ ਰੈਲੀ ਵਿੱਚ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੇ ਆਗੂ ਤੇਜਿੰਦਰ ਸਿੰਘ ਢਿਲੋਂ ਜਿਲਾ ਮੁੱਖ ਬੁਲਾਰਾ,ਅਸ਼ਨੀਲ ਕੁਮਾਰ ਸ਼ਰਮਾਂ ਜਿਲਾ ਮੁੱਖ ਸਲਾਹਕਾਰ,ਗੁਰਵੇਲ ਸਿੰਘ ਸੇਖੋਂ ਐਡੀਸ਼ਨਲ ਜਨਰਲ ਸਕੱਤਰ, ਅਮਨ ਥਰੀਏਵਾਲ,ਮੁਨੀਸ਼ ਕੁਮਾਰ ਸੂਦ ਅਤੇ ਸਾਹਿਬ ਕੁਮਾਰ ਸੀਨੀਅਰ ਮੀਤ ਪ੍ਰਧਾਨ,ਭਰਾਤਰੀ ਜਥੇਬੰਦੀਆਂ ਦੇ ਆਗੂ ਸੁਖਦੇਵ ਸਿੰਘ ਪੰਨੂ,ਚਰਨ ਸਿੰਘ, ਮਦਨਲਾਲ ਗੋਪਾਲ,ਸੁਖਦੇਵ ਰਾਜ ਕਾਲੀਆ,ਮੰਗਲ ਸਿੰਘ ਟਾਂਡਾ,ਕਰਮਜੀਤ ਸਿੰਘ ਕੇ ਪੀ,ਗੁਰਪ੍ਰੀਤ ਸਿੰਘ ਰਿਆੜ,ਅਰਜਿੰਦਰ ਸਿੰਘ ਕਲੇਰ,ਬਲਦੇਵ ਸਿੰਘ ਚੰਢੇਰ,ਗੁਰਦੇਵ ਸਿੰਘ ਢਿਲੋਂ,ਵਿਰਸਾ ਸਿੰਘ ਪੰਨੂੰ,ਤ੍ਰਿਪਤਾ ਭੈਣ ਜੀ,ਅਮਨਦੀਪ ਕੌਰ,ਰਣਜੋਧ ਸਿੰਘ,ਨਰਿੰਦਰ ਸਿੰਘ,ਜਤਿਨ ਸਰਮਾ,ਜੋਗਿੰਦਰ ਸਿੰਘ,ਕਵਲਜੀਤ ਸਿੰਘ,ਪ੍ਰਭਦੀਪ ਸਿੰਘ ਉੱਪਲ,ਅਜੇ ਸਨੋਤਰਾ, ਸਮੇਤ ਵੱਖ ਵੱਖ ਵਿਭਾਗਾਂ ਤੋਂ ਅਤੁੱਲ ਸ਼ਰਮਾਂ,ਕੁਲਦੀਪ ਸਿੰਘ, ਜਰਨੈਲ ਸਿੰਘ, ਦੀਪਕ ਅਰੋੜਾ,ਮੁਨੀਸ਼ ਕੁਮਾਰ ਸ਼ਰਮਾਂ,ਗੁਰਮੁੱਖ ਸਿੰਘ ਚਾਹਲ, ਤੇਜਿੰਦਰ ਸਿੰਘ ਛੱਜਲਵੱਡੀ,ਸੰਦੀਪ ਅਰੋੜਾ,ਰਜਿੰਦਰ ਸਿੰਘ ਮੱਲੀ,ਜਗਬੀਰ ਸਿੰਘ, ਅਕਾਸ਼ਦੀਪ ਮਹਾਜਨ,ਰੋਬਿੰਦਰ ਸ਼ਰਮਾਂ, ਜਗਜੀਵਨ ਸ਼ਰਮਾਂ,ਗੁਰਦਿਆਲ ਸਿੰਘ,ਅਮਰਜੀਤ ਸਿੰਘ, ਰਾਹੁਲ ਸ਼ਰਮਾ,ਨਵਨੀਤ ਸ਼ਰਮਾਂ,ਹਰਸਿਮਰਨ ਸਿੰਘ ਹੀਰਾ,ਸ਼ਮਸ਼ੇਰ ਸਿੰਘ,ਵਿਕਾਸ ਜੋਸ਼ੀ, ਕੁਲਬੀਰ ਸਿੰਘ,ਹਸ਼ਵਿੰਦਰਪਾਲ ਸਿੰਘ,ਦਵਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਆਦਿ ਬਹੁਤ ਸਾਰੇ ਮੁਲਾਜ਼ਮ ਆਗੂ ਹਾਜ਼ਰ ਸਨ।