ਅੰਮ੍ਰਿਤਸਰ ਦੇ ਡਾ: ਬੇਰੀ ਪਾਸੋ ਖੋਹੀ ਕਾਰ 24 ਘੰਟਿਆਂ ਦੇ ਅੰਦਰ ਅੰਦਰ ਬ੍ਰਾਮਦ ਕਰਕੇ ਪੁਲਿਸ ਕਮਿਸ਼ਨਰ ਭੁੱਲਰ ਨੇ ਖੁਦ ਉਨਾਂ ਦੀ ਰਹਾਇਸ ‘ਤੇ ਜਾ ਕੇ ਕੀਤੀ ਹਵਾਲੇ

4679937
Total views : 5514450

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੀਆਂ ਟੀਮਾਂ ਵੱਲੋਂ ਕਾਰ ਖੋਹ ਕਰਨ ਵਾਲਿਆ ਦਾ ਪਿੱਛਾ ਕਰਦੇ ਹੋਏ ਖੋਹਸੁਦਾ ਕਾਰ ਨੂੰ 24 ਘੰਟਿਆਂ ਅੰਦਰ ਜਿਲ੍ਹਾ ਮੁਹਾਲੀ ਤੋਂ ਬ੍ਰਾਮਦ ਕੀਤਾ ਗਿਆ ਅਤੇ ਕਾਰ ਖੋਹਣ ਵਾਲ ਦੋਸ਼ੀ  ਰਾਜ਼ਨਪ੍ਰੀਤ ਸਿੰਘ ਉਰਫ਼ ਰਾਜ਼ਨ ਪੁੱਤਰ ਬਲਜੀਤ ਸਿੰਘ ਵਾਸੀ ਤਲਵੰਡੀ ਘੁੰਮਣ, ਥਾਣਾ ਕੱਥੂਨੰਗਰ, ਅੰਮ੍ਰਿਤਸਰ ਨੂੰ ਮਿਤੀ 29-11-2023 ਨੂੰ ਕਾਬੂ ਕੀਤਾ ਗਿਆ। ਜਿਸ ਪਾਸੋ ਡਾਕਟਰ ਦੀ ਖੋਹੀ ਕਾਰ ਬ੍ਰਾਮਦ ਕਰਕੇ ਅੱਜ  ਗੁਰਪ੍ਰੀਤ ਸਿੰਘ ਭੁੱਲਰ ਕਮਸਿ਼ਨਰ ਪੁਲਸਿ,ਅੰਮ੍ਰਤਿਸਰ ਵੱਲੋਂ ਡਾ ਤਰੁਣ ਬੇਰੀ ਦੀ ਰਹਾਇਸ  ‘ਤੇ ਪੁੱਜ ਕੇ ਖੋਹਸੁਦਾ ਕਾਰ ਨੂੰ ਡਾ. ਤਰੁਣ ਬੇਰੀ ਦੇ ਹਵਾਲੇ ਕੀਤਾ ਗਿਆ।

ਜਿਥੇ ਉਨਾਂ ਨੇ ਕਾਰ ਦੀਆਂ ਚਾਬੀਆ ਡਾ: ਬੇਰੀ ਨੂੰ ਸ਼ੌਪਦਿਆ ਕਿਹਾ ਕਿ ਉਹ ਖੁਸ਼ਨਸੀਬ ਹਨ ਕਿ ਬਦਮਾਸ਼ਾ ਵਲੋ ਉਨਾਂ ਨੂੰ ਕੋਈ ਜਾਨੀ ਨੁਕਸਾਨ ਨਹੀ ਪਾਹੁੰਚਾਇਆ ਗਿਆ ਕਿਉਕਿ ਉਸ ਸਮੇ ਉਨਾਂ ਪਾਸ ਹਥਿਆਰ ਵੀ ਸਨ।ਸ: ਭੁੱਲਰ ਨੇ ਡਾ: ਬੇਰੀ ਨੂੰ ਵਿਸ਼ਵਾਸ ਦੁਆਇਆ ਕਿ ਪੁਲਿਸ ਉਨਾਂ ਦੀ ਸਰੁੱਖਿਆ ਲਈ ਵਚਨਬੱਧ ਹੈ। ਉਨਾਂ ਨੇ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀਆ ਤੇ ਪੁਲਿਸ ਟੀਮਾ ਦੀ ਵੀ ਸ਼ਲਾਘਾ ਕੀਤੀ ਜਿੰਨਾ ਨੇ ਬੜੀ ਮੁਸ਼ਤੈਦੀ ਨਾਲ ਕਾਰ ਬ੍ਰਾਮਦ ਕਰਨ ਬਦਮਾਸ਼ਾ ਨੂੰ ਗ੍ਰਿਫਤਾਰ ਕਰਨ ਲਈ ਕੰਮ ਕੀਤਾ ਹੈ। ਇਸ ਸਮੇ ਉਨਾ ਨਾਲ ਸ੍ਰੀ ਅਭਿਮੰਨਿਊ ਰਾਣਾ, ਏ.ਡੀ.ਸੀ.ਪੀ ਸਿਟੀ 3, ਸ੍ਰੀ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਨੋਰਥ ਅਤੇ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ ਵੀ ਹਾਜਰ ਸਨ।ਜਿਥੇ ਡਾ: ਬੇਰੀ ਨੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਪੁਲਿਸ ਅਧਿਕਾਰੀਆ ਦਾ ਧੰਨਵਾਦ ਕੀਤਾ।

 

 

Share this News