ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ 3 ਕਿਲੋ 100 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ 3 ਦੋਸ਼ੀ ਗ੍ਰਿਫਤਾਰ

4679936
Total views : 5514449

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਜਸਬੀਰ ਸਿੰਘ ਲੱਡੂ

ਤਰਨਤਾਰਨ ਐਸ ਐਸ ਪੀਸ੍ਰੀ ਅਸ਼ਵਨੀ ਕਪੂਰ ਆਈ.ਪੀ.ਐਸ/ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਲਗਾਤਾਰ ਠੋਸ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਸਬੰਧੀ ਸ੍ਰੀ ਮਨਿੰਦਰ ਸਿੰਘ ਆਈ.ਪੀ.ਐਸ ਐਸ.ਪੀ ਹੈਡਕੁਆਟਰ ਤਰਨ ਤਾਰਨ ਅਡੀਸ਼ਨਲ ਚਾਰਜ਼ ਐਸ.ਪੀ (ਡੀ) ਤਰਨ ਤਾਰਨ ਜੀ ਦੀ ਨਿਗਰਾਨੀ ਹੇਂਠ ਸ੍ਰੀ ਅਰੁਣ ਸ਼ਰਮਾਂ ਡੀ.ਐਸ.ਪੀ (ਡੀ) ਤਰਨ ਤਾਰਨ ਜੀ ਵੱਲੋਂ ਵੱਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਤਿਆਰ ਕਰਕੇ ਭੇਜੀਆਂ ਗਈਆ ਸਨ।

ਜਿਸਤੇ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ਼ ਸੀ.ਆਈ.ਏ ਤਰਨ ਤਾਰਨ ਸਮੇਤ ਪੁਲਿਸ ਪਾਰਟੀ ਗਸਤ ਵਾ ਤਲਾਸ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਸੀ.ਆਈ.ਏ ਸੇਰੋਂ ਤੋਂ ਤੋਂ ਝਬਾਲ, ਸੁਰਸਿੰਘ, ਭਿੱਖੀਵਿੰਡ, ਖੇਮਕਰਨ ਆਦਿ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਗੰਦਾ ਨਾਲਾ ਅੰਮ੍ਰਿਤਸਰ ਰੋਡ ਭਿੱਖੀਵਿੰਡ ਮੋਜੂਦ ਸੀ ਤਾਂ ਅੰਮ੍ਰਿਤਸਰ ਸਾਈਡ ਤਰਫੋਂ ਇੱਕ ਸਵਿਫਟ ਡਿਜਾਇਰ ਕਾਰ ਨੰਬਰੀ HR-05-AH-0176 ਰੰਗ ਚਿੱਟਾ ਆਉਦੀ ਦਿਖਾਈ ਦਿੱਤੀ ।ਜਿਸ ਨੂੰ ਪੁਲਿਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾ ਕਾਰ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਇਕਦਮ ਕਾਰ ਨੂੰ ਤੇਜ ਰਫਤਾਰ ਨਾਲ ਭਜਾ ਲਿਆ ਤਾ ਮਨ INSP ਨੇ ਸਮੇਤ ਸਾਥੀ ਕਰਮਚਾਰੀਆ ਗੱਡੀ ਸਵਿਫਟ ਦਾ ਪਿੱਛਾ ਕੀਤਾ ਤਾ ਸ੍ਰੀ ਅਨੰਦਪੁਰ ਸਤਸੰਗ ਭਵਨ ਭਿੱਖੀਵਿੰਡ ਨੇੜੇ ਨੌਜਵਾਨ ਗੱਡੀ ਛੱਡ ਕੇ ਦੌੜਨ ਲੱਗੇ ਤਾ ਕਾਰ ਡਰਾਈਵਰ ਨੂੰ ਗੱਡੀ ਵਿੱਚ ਅਤੇ ਦੋ ਨੋਜਵਾਨਾ ਦਾ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਕਾਬੂ ਕੀਤਾ ਅਤੇ ਇੱਕ ਨੋਜਵਾਨ ਭੱਜਣ ਵਿੱਚ ਕਾਮਯਾਬ ਹੋ ਗਿਆ।

ਜਿਸਤੇ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਸ੍ਰੀ ਅਰੁਣ ਸ਼ਰਮਾਂ ਡੀ.ਐਸ.ਪੀ (ਡੀ) ਤਰਨ ਤਾਰਨ ਜੀ ਦੀ ਹਾਜ਼ਰੀ ਵਿੱਚ ਉਕਤ ਦੋਸ਼ੀਆਂ ਦੀ ਤਾਲਾਸ਼ੀ ਹਸਬ ਜਾਬਤਾ ਅਮਲ ਵਿੱਚ ਲਿਆਂਦੀ ਤਾਂ ਕਾਬੂ ਕੀਤੇ ਨੋਜਵਾਨ ਅਰਸਦੀਪ ਸਿੰਘ ਉਰਫ ਅਰਸ ਪੁੱਤਰ ਸੁਖਵੰਤ ਸਿੰਘ ਉਕਤ ਦੇ ਕਬਜ਼ੇ ਵਿੱਚੋਂ 510 ਗ੍ਰਾਮ ਹੈਰੋਇਨ ਬ੍ਰਾਮਦ ਹੋਈ, ਕਾਬੂ ਕੀਤੇ ਦੂਸਰੇ ਨੋਜਵਾਨ ਜੱਗਬੀਰ ਸਿੰਘ ਉਰਫ ਜੱਗਾ ਪੁੱਤਰ ਕਾਬਲ ਸਿੰਘ ਉਕਤ ਦੇ ਕਬਜ਼ੇ ਵਿੱਚੋਂ 510 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਅਤੇ ਕਾਰ ਦੀ ਡਰਾਈਵਰ ਸੀਟ ਤੇ ਬੈਠੇ ਨੋਜਵਾਨ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਹਰਪਾਲ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਮਹਿੰਦੀਪੁਰ ਦੀ ਤਲਾਸੀ ਕਰਨ ਤੇ ਉਸਦੇ ਕਬਜ਼ੇ ਵਿੱਚੋਂ 2 ਕਿਲੋ 80 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜੋ ਇਹਨਾਂ ਉਕਤ ਦੋਸ਼ੀਆਂ ਪਾਸੋਂ ਕੁੱਲ 3 ਕਿਲੋ 100 ਗ੍ਰਾਮ ਹੈਰੋਇਨ ਅਤੇ ਇੱਕ ਸਵਿਫਟ ਡਿਜਾਇਰ ਕਾਰ ਨੰਬਰੀ HR-05-AH-0176 ਰੰਗ ਚਿੱਟਾ ਬ੍ਰਾਮਦ ਕਰਕੇ ਮੁੱਕਦਮਾ ਨੰਬਰ 173 ਮਿਤੀ 02-12-2023 ਜੁਰਮ 21ਸੀ/25/29 ਐਨ.ਡੀ.ਪੀ.ਐਸ ਐਕਟ ਥਾਣਾ ਭਿੱਖੀਵਿੰਡ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਂਸਲ ਕੀਤਾ ਜਾ ਹਾ ਹੈ, ਦੌਰਾਨੇ ਰਿਮਾਂਡ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share this News