ਪੁਲਿਸ ਵੱਲੋਂ ਪਿਸਟਲ ਦਾ ਫਾਇਰ ਕਰਕੇ ਇਕ ਵਿਆਕਤੀ ਕੋਲੋ 1 ਲੱਖ 30 ਹਜ਼ਾਰ ਰੁਪਏ ਦੀ ਖੋਹ ਕਰਨ ਵਾਲੇ 24 ਘੰਟਿਆ ਅੰਦਰ-ਅੰਦਰ ਕਾਬੂ

4679937
Total views : 5514450

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ,ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਥਾਣਾਂ ਏਅਰਪੋਰਟ ਦੇ ਇਲਾਕੇ ਵਿੱਚ ਇਕ ਵਿਆਕਤੀ ਪਾਸੋ ਦੋ ਮੋਟਰਸਾਈਕਲ ਸਵਾਰਾਂ ਵਲੋ ਗੋਲੀ ਚਲਾਕੇ ਇਕ ਲੱਖ 30 ਹਜਾਰ ਦੀ ਨਗਦੀ ਸਮੇਤ ਹੋਰ ਸਮਾਨ ਲੁੱਟ ਲਿਆ ਸੀ, ਜਿੰਨਾ ਨੂੰ ਪੁਲਿਸ ਵਲੋ24 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰਕੇ  ਵਾਰਦਾਤ ਸਮੇਂ ਵਰਤਿਆਂ ਪਿਸਟਲ .32 ਬੋਰ, 2 ਮੈਗਜੀਨ, 6 ਰੋਦ ਜਿੰਦਾ ਅਤੇ ਮੋਟਰਸਾਈਕਲ ਸਪਲੈਂਡਰ ਬ੍ਰਾਮਦ ਕਰ ਲਿਆ ਗਿਆ ਹੈ। 
  ਸ: ਮੰਡੇਰ ਨੇ ਦੱਸਿਆ ਕਿ ਇਹ ਮੁਕੱਦਮਾਂ ਮੁਦੱਈ ਸੁਮਿਤ ਕੁਮਾਰ ਉਰਫ ਗਿਰੀ ਪਿੰਡ ਬਲਦੇਵਗੜ, ਜਿਲ੍ਹਾ ਬੁਲੰਦ ਸ਼ਹਿਰ (ਯੂ.ਪੀ) ਹਾਲ ਵਾਸੀ  ਗੁਰੂ ਅਰਜਨ ਦੇਵ ਨਗਰ, ਨੇੜੇ ਚਿੰਨਤਪੁਰਨੀ ਨਗਰ, ਪੁਤਲੀਘਰ ਅੰਮ੍ਰਿਤਸਰ ਦੇ ਬਿਆਨ ਤੇ ਦਰਜ਼ ਰਜਿਸਟਰ ਹੋਇਆ ਕਿ ਉਹ ਮਿਤੀ 30-11-2023 ਨੂੰ ਵਕਤ ਕ੍ਰੀਬ 01:40 ਪੀ.ਐਮ, ਆਪਣੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਪਿੰਡ ਹੇਰ, ਨੇੜੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿੱਖੇ ਕਿਸ਼ਤਾ ਦੇ ਪੈਸੇ ਲੈਣ ਲਈ ਜਾ ਰਿਹਾ ਸੀ ਤਾਂ ਪਿਛੋ ਮੋਟਰਸਾਈਕਲ ਤੇ ਸਵਾਰ 02 ਵਿਅਕਤੀ ਆਏ, ਜਿੰਨਾ ਵਿੱਚੋ ਮੋਟਰ ਸਾਇਕਲ ਚਾਲਕ ਨੇ ਆਪਣੇ ਮੂੰਹ ਤੇ ਕਾਲਾ ਕੱਪੜਾ ਬੰਨਿਆ ਹੋਇਆ ਸੀ ਅਤੇ ਪਿੱਛੇ ਬੈਠੇ ਵਿਅਕਤੀ ਨੇ ਕਾਲੇ ਰੰਗ ਦਾ ਟਰੈਕ ਸੂਟ ਪਾਇਆ ਹੋਇਆ ਸੀ ਅਤੇ ਸਿਰ ਉਤੇ ਕਾਲੇ ਰੰਗ ਦਾ ਪਰਨਾ  ਬੰਨਿਆ ਹੋਇਆ ਸੀ, ਜਿਸਦਾ ਮੂੰਹ ਨੰਗਾ ਸੀ ਜਿਸ ਨੇ ਆਉਦਿਆ ਹੀ ਆਪਣੇ ਪਿਸਟਲ ਨਾਲ ਇਸ ਦੇ ਪਿੱਛੇ ਫਾਇਰ ਕੀਤਾ ਅਤੇ ਉਸ ਤੋਂ ਬਾਅਦ ਮੋਟਰ ਸਾਇਕਲ ਇਸ ਦੇ ਅੱਗੋਂ ਘੁੰਮਾ ਕੇ ਇੱਕ ਫਾਇਰ ਇਸ ਦੇ ਪੈਰਾ ਵਿੱਚ ਕੀਤਾ ਅਤੇ ਇਸ ਦੇ ਪਿੱਠੂ ਬੈਗ ਜਿਸ ਵਿੱਚ 1 ਲੱਖ 25/30.000 ਰੁਪੈ ਸਨ ਅਤੇ ਇੱਕ ਟੈਬ ਸੈਮਸੰਗ ਜਿਸ ਵਿੱਚ ਅਤੇ ਬਾਉਮੈਟਰਿਕ ਅਤੇ ਗਾਹਕਾਂ ਦੇ ਕਾਗਜ ਪੱਤਰ ਸਨ ਨੂੰ ਖੋਹ ਕੇ ਮੋਟਰ ਸਾਇਕਲ ਤੇ ਦੌੜ ਗਏ। 
ਪੁਲਿਸ ਪਾਰਟੀ ਵੱਲੋਂ ਹਰ ਪਹਿਲੂ ਤੋਂ ਤਫ਼ਤੀਸ਼ ਕਰਨ ਤੇ ਮੁਕਦਮਾਂ ਦੇ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ ਭਾਲਾ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਗੁਰੂ ਕੀ ਵਡਾਲੀ ਛੇਹਰਟਾ ਅੰਮ੍ਰਿਤਸਰ ਅਤੇ ਅਵਤਾਰ ਸਿੰਘ ਉਰਫ ਵਿਸ਼ਾਲ ਉਰਫ ਮਸ਼ਹੂਰੀ ਪੁੱਤਰ ਮਕਬੂਲ ਸਿੰਘ ਵਾਸੀ ਗੁਰੂ ਕੀ ਵਡਾਲੀ ਛੇਹਰਟਾ ਅੰਮ੍ਰਿਤਸਰ ਨੂੰ ਮਿਤੀ 02-12-2023 ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ ਵਾਰਦਾਤ ਸਮੇਂ ਵਰਤਿਆ ਪਿਸਟਲ 32 ਬੋਰ ਪਿਸਟਲ,02 ਮੈਗਜੀਨ ਤੇ 06 ਰੋਦ ਜਿੰਦਾ ਅਤੇ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ।
ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀਆਨ ਵੱਲੋ ਖੋਹ ਕੀਤੇ ਪੈਸੇ ਅਤੇ ਟੈਬ ਬ੍ਰਾਮਦ ਕੀਤਾ ਜਾਵੇਗਾ।  ਗ੍ਰਿਫ਼ਤਾਰ ਦੋਸ਼ੀ ਅੰਮ੍ਰਿਤਪਾਲ ਸਿੰਘ ਉਰਫ ਭਾਲਾ ਦੇ ਖਿਲਾਫ਼ ਪਹਿਲਾਂ ਵੀ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦਿਹਾਤੀ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟਾਂ ਖੋਹਾਂ ਦੇ 06 ਮੁਕੱਦਮੇਂ ਦਰਜ਼ ਹਨ।
ਇਸ ਸਮੇ ਸ੍ਰੀ ਮਨਮੋਹਨ ਸਿੰਘ ਪੀ.ਪੀ.ਐਸ ਏ.ਡੀ.ਸੀ.ਪੀ ਸਿਟੀ-2,ਸ਼੍ਰੀ ਕਮਲਜੀਤ ਸਿੰਘ ਪੀ.ਪੀ.ਐਸ,ਏ.ਸੀ.ਪੀ ਏਅਰਪੋਰਟ,ਇੰਸਪੈਕਟਰ ਦਿਲਬਾਗ ਸਿੰਘ, ਇੰਚਾਂਰਜ਼ ਸੀ.ਆਈ.ਏ ਸਟਾਫ-2,ਸਬ-ਇੰਸਪੈਕਟਰ ਕੁਲਜੀਤ ਕੌਰ ਮੁੱਖ ਅਫਸਰ ਥਾਣਾ ਏਅਰਪੋਰਟ ਵੀ ਉਨਾਂ ਨਾਲ ਹਾਜਰ ਸਨ।
Share this News