Total views : 5507073
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖਾਲਸਾ ਕਾਲਜ ਵਿਖੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ‘ਉਦਯੋਗਿਕ ਐਪਲੀਕੇਸ਼ਨਾਂ ਲਈ ਬਾਇਓਰੀਐਕਟਰ ਦੀ ਸੰਭਾਲ ਅਤੇ ਸੰਚਾਲਨ’ ਵਿਸ਼ੇ ’ਤੇ ਇਕ ਹਫ਼ਤੇ ਦੀ ਵਿਆਪਕ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਦਾ ਉਦਘਾਟਨ ਵਿਭਾਗ ਮੁਖੀ ਡਾ. ਕਮਲਜੀਤ ਕੌਰ ਨੇ ਕੀਤਾ। ਉਨ੍ਹਾਂ ਨੇ ਅਕਾਦਮਿਕਤਾ ਅਤੇ ਉਦਯੋਗ ਦੇ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਅਜਿਹੀ ਵਰਕਸ਼ਾਪ ਆਯੋਜਿਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਇਸ ਮੌਕੇ ਵਰਕਸ਼ਾਪ ਦੇ ਵਿਸ਼ਾ ਮਾਹਿਰ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਮੁਕੇਸ਼ ਚੰਦਰ ਮੌਜ਼ੂਦ ਸਨ। ਜਿਨ੍ਹਾਂ ਨੇ ਵਰਕਸ਼ਾਪ ’ਚ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਬੁਨਿਆਦੀ, ਨਸਬੰਦੀ, ਅਸੈਂਬਲੀ ਅਤੇ ਬਾਇਓਰੀਐਕਟਰਾਂ ਦੀਆਂ ਐਪਲੀਕੇਸ਼ਨਾਂ ਬਾਰੇ ਚਰਚਾ ਕੀਤੀ ਗਈ। ਵਰਕਸ਼ਾਪ ਦੀ ਵਿਸ਼ੇਸ਼ਤਾ ਬੈਂਚ-ਟਾਪ ਬਾਇਓਰੀਐਕਟਰ ਦੀ ਵਰਤੋਂ ਕਰਦੇ ਹੋਏ ਸਿੰਗਲ ਸੈੱਲ ਪ੍ਰੋਟੀਨ (ਐਸ. ਸੀ. ਪੀ.) ਦੇ ਉਤਪਾਦਨ ’ਚ ਪ੍ਰਾਪਤ ਕੀਤੇ ਗਿਆਨ ਦੀ ਵਰਤੋਂ ਸੀ। ਵਰਕਸ਼ਾਪ ਮੌਕੇ ਬਾਇਓਟੈਕਨਾਲੋਜੀ ਅਤੇ ਫੂਡ ਟੈਕਨਾਲੋਜੀ ਵਿਭਾਗਾਂ ਦੇ ਲਗਭਗ 28 ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ।
ਵਰਕਸ਼ਾਪ ਦੌਰਾਨ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਅਤੇ ਸਾਇੰਸ ਫ਼ੈਕਲਟੀ ਡੀਨ ਡਾ. ਹਰਵਿੰਦਰ ਕੌਰ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਭਾਗ ਮੁਖੀ ਨੇ ਕਾਲਜ ’ਚ ਵੱਖ-ਵੱਖ ਆਧੁਨਿਕ ਸਹੂਲਤਾਂ ਦੀ ਉਪਲਬਧਤਾ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਅਜਿਹੇ ਮੌਕਿਆਂ ਦਾ ਫ਼ਾਇਦਾ ਉਠਾਉਣ ਲਈ ਪ੍ਰੇਰਿਤ ਕੀਤਾ। ਜਦਕਿ ਡਾ. ਚੰਦਰ ਨੇ ਕੀਤੇ ਗਏ ਵਿਅਕਤੀਗਤ ਪ੍ਰਯੋਗਾਂ ਦੇ ਉਦੇਸ਼ਾਂ ਅਤੇ ਸਿੱਖਣ ਦੇ ਨਤੀਜਿਆਂ ਨੂੰ ਸੰਖੇਪ ’ਚ ਵਿਖਿਆਨ ਕੀਤਾ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਭਾਗੀਦਾਰਾਂ ਨੂੰ ਉਦਯੋਗਿਕ ਮੁਹਾਰਤ ਹਾਸਲ ਕਰਨ ਲਈ ਅਜਿਹੀਆਂ ਵਰਕਸ਼ਾਪਾਂ ਨੂੰ ਅੱਗੇ ਵਧਾਉਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਉੱਦਮਸ਼ੀਲਤਾ ਨੂੰ ਇਕ ਵਿਹਾਰਕ ਕੈਰੀਅਰ ਮਾਰਗ ਧਾਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਰਕਸ਼ਾਪ ਸਿਧਾਂਤਕ ਗਿਆਨ ਨੂੰ ਵਿਹਾਰਕ ਉਪਯੋਗਾਂ ਨਾਲ ਜੋੜਨ, ਅਭਿਲਾਸ਼ੀ ਮਨਾਂ ’ਚ ਨਵੀਨਤਾ ਅਤੇ ਅਨੁਭਵੀ ਸਿੱਖਣ ਦੀ ਭਾਵਨਾ ਨੂੰ ਉਤਸ਼ਾਹਤ ਕਰਨ ’ਚ ਮਹੱਤਵਪੂਰਨ ਸਾਬਤ ਹੋਈ ਹੈ। ਇਸ ਮੌਕੇ ਡਾ. ਜਸਪ੍ਰੀਤ ਸਿੰਘ, ਡਾ. ਅਮਨਪ੍ਰੀਤ ਕੌਰ ਸਿੱਧੂ, ਡਾ: ਮਾਧਵੀ ਸ਼ਰਮਾ, ਡਾ: ਹਰਮਨਪ੍ਰੀਤ ਕੌਰ, ਸ੍ਰੀ ਅਨਮੋਲ ਭੰਡਾਰੀ, ਡਾ. ਭਵਨਪ੍ਰੀਤ ਕੌਰ, ਡਾ. ਨੇਹਾ ਖੋਸਲਾ ਆਦਿ ਹਾਜ਼ਰ ਸਨ।