Total views : 5507069
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਖੰਨਾ/ਵਿਸ਼ਾਲ ਕੁਮਾਰ ਖੰਨਾ ਦੇ ਬੀ.ਡੀ.ਪੀ.ਓ ਵਲੋ ਲੱਖਾਂ ਰੁਪਏ ਦਾ ਗਬਨ ਕਰਨ ਦੇ ਦੋਸ਼ ਲਗਾਂਉਦਿਆਂ ‘ਆਪ’ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਤੇ ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਬੀਡੀਪੀਓ ਆਫਿਸ ਵਿਚ ਇਕੱਠੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਦੀ ਲਿਖਤੀ ਸ਼ਿਕਾਇਤ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ, ਡੀਸੀ ਸੁਰਭੀ ਮਲਿਕ ਤੇ ਐੱਸਡੀਐੱਮ ਖੰਨਾ ਬਲਜਿੰਦਰ ਸਿੰਘ ਢਿੱਲੋਂ ਨੂੰ ਦਿੱਤੀ ਗਈ ਹੈ।
ਵਿਧਾਇਕ ਸੌਂਧ ਨੇ ਦੋਸ਼ ਲਗਾਇਆ ਕਿ ਬੀਡੀਪੀਓ ਨੇ ਗਲਤ ਤਰੀਕੇ ਨਾਲ ਖੰਨਾ ਤੇ ਅਮਲੋਹ ਬੈਂਕਾਂ ਵਿਚ ਈਓਪੀਐੱਸ ਨਾਂ ਤੋਂ ਖੰਨਾ ਬਲਾਕ ਸੰਮਤੀ ਦੇ ਬੈਂਕ ਖਾਤੇ ਖੁੱਲ੍ਹਵਾ ਕੇ ਤੇ ਉਨ੍ਹਾਂ ਵਿਚੋਂ 2 ਪਿੰਡਾਂ ਦੀ ਪੰਚਾਇਤੀ ਜ਼ਮੀਨ ਤੋਂ ਲਗਭਗ 58 ਲੱਖ ਰੁਪਏ ਜਮ੍ਹਾ ਕੀਤੇ। ਉਨ੍ਹਾਂ ਨੇ ਸਦਨ ਵਿਚ ਬਿਨਾਂ ਕਿਸੇ ਪ੍ਰਸਤਾਵ ਨੂੰ ਪਾਸ ਕੀਤੇ ਬਲਾਕ ਸੰਮਤੀ ਚੇਅਰਮੈਨ ਦੀ ਜਾਣਕਾਰੀ ਦੇ ਬਿਨਾਂ ਹੀ ਲਗਭਗ 58 ਲੱਖ ਦਾ ਭੁਗਤਾਨ ਕਿਸੇ ਕੰਪਨੀ ਦੇ ਨਾਂ ਕਰ ਦਿੱਤਾ। ਈਓਪੀਐੱਸ ਖਾਤੇ ਵਿਚ ਮੌਜੂਦ ਰਕਮ ਦਾ ਇਸਤੇਮਾਲ ਸਿਰਫ ਦਫਤਰ ਮੁਲਾਜ਼ਮਾਂ ਦੀ ਤਨਖਾਹ ਤੇ ਕਾਰ ਆਦਿ ਦੇ ਖਰਚੇ ਲਈ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਲਗਭਗ 10 ਦਿਨ ਪਹਿਲਾਂ ਸੂਚਨਾ ਮਿਲੀ ਸੀਕਿ ਬੀਡੀਪੀਓ ਆਫਿਸ ਵਿਚ ਪੈਸਿਆਂ ਦੇ ਮਾਮਲੇ ਵਿਚ ਗੜਬੜੀ ਦਾ ਖਦਸ਼ਾ ਹੈ।ਕਾਂਗਰਸ ਪਾਰਟੀ ਦੇ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਦੱਸਿਆ ਕਿ ਪਿੰਡ ਨਸਰਾਲੀ ਦੀ ਪੰਚਾਇਤੀ ਜ਼ਮੀਨ ਦਾ ਠੇਕਾ ਸਟੇਅ ਕਾਰਨ ਰੁਕਿਆ ਹੋਇਆ ਸੀ।
ਇਸ ਵਿਚ ਲਗਭਗ 40 ਲੱਖ ਰੁਪਏ ਆਏ ਸਨ ਜੋ ਇਨ੍ਹਾਂ ਖਾਤਿਆਂ ਵਿਚ ਜਮ੍ਹਾ ਕੀਤੇ ਗਏ ਸਨ। ਪਿੰਡ ਬੁੱਲੇਪੁਰ ਤੋਂ ਵੀ ਲਗਭਗ 18 ਲੱਖ ਰੁਪਏ ਆਏ ਸਨ। ਖੰਨਾ ਦੇ ਮੌਜੂਦਾ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਨੂੰ ਜੂਨ 2023 ਵਿਚ ਖੰਨਾ ਨਿਯੁਕਤ ਕੀਤਾ ਗਿਆ ਸੀ ਤੇ 7ਵੇਂ ਮਹੀਨੇ ਵਿਚ ਉਨ੍ਹਾਂ ਨੇ ਤਿੰਨ ਬੈਂਕ ਖਾਤੇ HDFC ਬੈਂਕ ਅਮਲੋਹ ਤੇ ਖੰਨਾ ਬ੍ਰਾਂਚ ਵਿਚ ਖੁੱਲ੍ਹਵਾ ਦਿੱਤੇ।
ਇਸ ਦੌਰਾਨ ਨਾ ਤਾਂ ਬਲਾਕ ਸੰਮਤੀ ਵਿਚ ਕੋਈ ਨਵਾਂ ਕੰਮ ਕੀਤਾ ਗਿਆ ਤੇ ਨਾ ਹੀ ਹਾਊਸ ਨੂੰ ਇਨ੍ਹਾਂ ਭੁਗਤਾਨਾਂ ਬਾਰੇ ਕੋਈ ਜਾਣਕਾਰੀ ਹੈ। ਬੀਡੀਪੀਓ ‘ਤੇ ਅਮਲੋਹ ਵਿਚ ਕੰਮ ਕਰਨ ਦੌਰਾਨ ਕਈ ਤਰ੍ਹਾਂ ਦੇ ਦੋਸ਼ ਲੱਗੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਦੀ ਮੌਜੂਦਗੀ ਵਿਚ ਬੀਡੀਪੀਓ ਤੋਂ ਪੁੱਛਿਆ ਗਿਆ ਕਿ ਤੁਸੀਂ ਹਾਊਸ ਤੋਂ ਇਸ ਦੀ ਮਨਜ਼ੂਰੀ ਲੈ ਲਈ ਹੈ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਇਸ ਦੀ ਸ਼ਿਕਾਇਤ ਵਿਧਾਇਕ ਵੱਲੋੰ ਮੁੱਖ ਮੰਤਰੀ ਨੂੰ ਭੇਜੀ ਗਈ ਹੈ।ਸਬੰਧਤ ਬੀਡੀਪੀਓ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਜਿਸਦੇ ਖਿਲਾਫ ਜਾਂਚ ਦੀ ਮੰਗ ਕੀਤੀ ਗਈ ਹੈ।