ਖ਼ਾਲਸਾ ਕਾਲਜ ਦੀ ਝੂਮਰ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਕੀਤਾ ਰੌਸ਼ਨ

4675399
Total views : 5507073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਖ਼ਾਲਸਾ ਕਾਲਜ ਦੇ ਝੂਮਰ ਨੇ ਪੰਜਾਬ ’ਚ ਪਹਿਲਾ ਸਥਾਨ ਜਿੱਤਿਆ ਹੈ। ਪੰਜਾਬ ਅੰਤਰ-ਵਿਸ਼ਵ ਵਿਦਿਆਲਾ ਯੂਵਕ ਮੇਲਾ 2023 ’ਚ ਕਾਲਜ ਦੇ ਵਿਦਿਆਰਥੀਆਂ ਨੇ 9 ਮੁਕਾਬਲਿਆਂ ’ਚ ਜਿੱਤ ਹਾਸਲ ਕਰ ਕੇ ਨਵੇਂ ਸ਼ਿਖਰਾਂ ਨੂੰ ਛੂਹਿਆ ਹੈ। ਕਾਲਜ ਦੀ ਝੂਮਰ ਟੀਮ ਨੇ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਸਬੰਧੀ ਕਾਲਜ ਪਿ੍ਸੀਪਲ ਡਾ. ਮਹਿਲ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਹੋਇਆ ਦੱਸਿਆ ਕਿ ਪੰਜਾਬ ਅੰਤਰ-ਵਰਸਿਟੀ ਯੂਵਕ ਮੇਲੇ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਭਾਗੀਦਾਰੀ ਕਰਦਿਆਂ ਹੋਇਆ ਕਾਲਜ ਨੇ ਸਭ ਤੋਂ ਵੱਧ ਸਥਾਨ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਉਕਤ ਤੋਂ ਇਲਾਵਾ ਲੋਕ ਗੀਤ, ਸਮੂਹ ਲੋਕ ਸਾਜ, ਤਬਲਾ ਅਤੇ ਮੁਹਾਵਰੇਦਾਰ ਵਾਰਤਾਲਾਪ ’ਚ ਦੂਸਰਾ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪ੍ਰੰਪਰਾਗਤ ਪੰਜਾਬੀ ਹੱਥ ਸ਼ਿਲਪ ਜਿਵੇਂ ਕਿ ਟੋਕਰਾ ਬਣਾੳਣਾ, ਪੱਖੀ ਬੁਣਨਾ ਅਤੇ ਗੁਡੀਆਂ ਪਟੋਲੇ ਬਣਾਉਣ ਤੋਂ ਇਲਾਵਾ ਸਮੂਹ ਸ਼ਬਦ ਗਾਇਨ ’ਚ ਵੀ ਤੀਸਰਾ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਕਾਲਜ ਦੇ ਯੂਵਕ ਭਲਾਈ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾ ਯੂਨੀਵਰਸਿਟੀ ਜੋਨਲ ਯੂਵਕ ਮੇਲੇ ’ਚ ਕਾਲਜ ਨੇ ੳਵਰਆਲ ਚੈਂਪੀਅਨਸ਼ਿਪ ਹਾਸਲ ਕੀਤੀ ਅਤੇ ਅੰਤਰ ਜੋਨਲ ਮੁਕਾਬਲਿਆਂ ’ਚ ਤੀਸਰਾ ਸਥਾਨ ਅਤੇ ਰੰਗਮੰਚ ਟਰਾਫੀ ਵੀ ਜਿੱਤੀ ਹੈ। ਇਸ ਮੌਕੇ ਰਜਿਸਟਰਾਰ ਪ੍ਰੋ: ਦਵਿੰਦਰ ਸਿੰਘ, ਦੀਪਕ ਦੇਵਗਨ, ਡਾ. ਸੁਰਜੀਤ ਕੌਰ ਤੇ ਹੋਰ ਸਟਾਫ਼ ਹਾਜ਼ਰ ਸੀ।

 

Share this News