ਜਾਣੋ!ਪੰਜਾਬ ਸਰਕਾਰ ਵਲੋ ਨਿਯੁਕਤ ਕੀਤੇ ਗਏ 31 ਬੋਰਡਾਂ, ਕਾਰਪੋਰੇਸ਼ਨਾ ‘ਚ ਕਿਹੜੇ ਕਿਹੜੇ ਆਗੂ ਨੂੰ ਮਿਲੀ ਕਿਹੜੀ ਜੁਮੇਵਾਰੀ

4675399
Total views : 5507073

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਪੰਜਾਬ ਸਰਕਾਰ ਨੇ ਵੱਖ-ਵੱਖ 31 ਬੋਰਡਾਂ, ਕਾਰਪੋਰੇਸ਼ਨਾਂ ਦੇ ਚੇਅਰਮੈਨ, ਉਪ ਚੇਅਰਮੈਨ, ਡਾਇਰੈਕਟਰ ਅਤੇ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ। ਚਰਚਾ ਹੈ ਕਿ ਆਪ ਨੇ ਆਗਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਨੂੰ ਵੱਡੀ ਗਿਣਤੀ ਵਿਚ ਨਿਯੁਕਤੀਆਂ ਕਰ ਕੇ ਖੁਸ਼ ਕਰਨ ਦਾ ਯਤਨ ਕੀਤਾ ਹੈ। ਮੁੱਖ ਮੰਤਰੀ ਨੇ ਸਾਰੇ ਵਿਭਾਗਾਂ ਅਧੀਨ ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਇਨ੍ਹਾਂ ਨਿਯੁਕਤੀਆਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਜਾਰੀ ਹੁਕਮ ਅਨੁਸਾਰ ਪ੍ਰੋ. ਜੇਪੀ ਸਿੰਘ ਨੂੰ ਪੰਜਾਬ ਤਕਨੀਕੀ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਬਾਰੀ ਸਲਮਾਨੀ ਨੂੰ ਪੰਜਾਬ ਘੱਟਗਿਣਤੀ ਕਮਿਸ਼ਨ ਦਾ ਚੇਅਰਮੈਨ ਅਤੇ ਗੁਰਦੇਵ ਸਿੰਘ ਨੂੰ ਪੰਜਾਬ ਰਾਜ ਜੰਗਲਾਤ ਵਿਕਾਸ ਨਿਗਮ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਅਧੀਨ ਸੇਵਾਵਾਂ ਬੋਰਡ ਵਿਚ ਚਾਰ ਮੈਂਬਰ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿਚ ਗੁੰਜਨ ਚੱਢਾ, ਅਨਿਲ ਮਹਾਜਨ, ਸਤਵੀਰ ਬਖਸ਼ੀਵਾਲ ਅਤੇ ਨਰੇਸ਼ ਪਾਠਕ ਸ਼ਾਮਲ ਹਨ।
ਇਸੇ ਤਰ੍ਹਾਂ ਵਿਜੇ ਗਿੱਲ, ਕੁਨਾਲ ਧਵਨ ਅਤੇ ਭਗਵੰਤ ਕੰਵਲ ਨੂੰ ਅੰਮ੍ਰਿਤਸਰ ਵਿਕਾਸ ਅਥਾਰਟੀ ਅੰਮ੍ਰਿਤਸਰ, ਧਰਮਿੰਦਰ ਫੌਜੀ, ਕੰਵਲ ਮਿਗਲਾਨੀ ਅਤੇ ਸੁਨੀਲ ਲੁਧਿਆਣਾ ਨੂੰ ਗੇ੍ਰਟਰ ਲੁਧਿਆਣਾ ਡਿਵੈਲਪਮੈਂਟ ਅਥਾਰਟੀ ਵਿਚ ਮੈਂਬਰ ਲਾਇਆ ਹੈ। ਬਠਿੰਡਾ ਵਿਕਾਸ ਅਥਾਰਟੀ ਵਿਚ ਬਲਰਾਜ ਸਿੰਘ ਭੋਖੜਾ, ਗੁਰਜੀਤ ਗਿੱਲ, ਸੁਖਵਿੰਦਰ ਭੋਲਾ ਮਾਨ, ਗਰੇਟਰ ਮੁਹਾਲੀ ਵਿਕਾਸ ਅਥਾਰਟੀ ਵਿਚ ਜਸਵਿੰਦਰ ਸਿੰਘ ਅਤੇ ਪੁੱਡਾ ਵਿੱਚ ਬਲਜਿੰਦਰ ਸਿੰਘ ਧਾਲੀਵਾਲ ਅਤੇ ਅਮਨਦੀਪ ਸੰਧੂ ਨੂੰ ਮੈਂਬਰ ਲਿਆ ਗਿਆ ਹੈ।ਇਸੇ ਤਰ੍ਹਾਂ ਕਾਕੂ ਆਹਲੂਵਾਲੀਆ, ਗੁਰਵਿੰਦਰ ਸ਼ੇਰਗਿੱਲ, ਜਸਬੀਰ ਜਲਾਲਪੁਰੀ ਨੂੰ ਜਲੰਧਰ ਵਿਕਾਸ ਅਥਾਰਟੀ ਵਿਚ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਵਿਚ ਜਰਨੈਲ ਮਨੂੰ, ਚੈਨ ਸਿੰਘ ਖਾਲਸਾ, ਸੁਖਰਾਜ ਗੋਰਾ ਨੂੰ ਮੈਂਬਰ ਨਿਯੁਕਤ ਕੀਤਾ ਹੈ। ਇੰਦਰਜੀਤ ਸਿੰਘ ਸੰਧੂ ਅਤੇ ਗੁਰਵਿੰਦਰ ਪਾਬਲਾ ਨੂੰ ਪੰਜਾਬ ਸਟੇਟ ਕਾਨਵੇਅਰ ਵਿਚ ਡਾਇਰੈਕਟਰ ਨਿਯੁਕਤ ਕੀਤਾ ਹੈ।

ਇਸ ਤੇ ਨਾਲ ਹੀ ਹਰਪਾਲ ਸਿੰਘ ਨੂੰ ਪੰਜਾਬ ਰਾਜ ਕਿਸਾਨ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਹੈ। ਗੁਰਦਰਸ਼ਨ ਸਿੰਘ ਕੁਲੀ, ਇਕਬਾਲ ਸਿੰਘ ਭੁੱਲਰ ਨੂੰ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਵਿੱਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਰਾਜ ਬੀਜ ਨਿਗਮ ਦਾ ਉਪ ਚੇਅਰਮੈਨ ਜਸ਼ਨ ਬਰਾੜ ਨੂੰ ਨਿਯੁਕਤ ਕੀਤਾ ਹੈ। ਪੰਜਾਬ ਲਾਰਜ ਉਦਯੋਗ ਵਿਕਾਸ ਬੋਰਡ ਦਾ ਕੈਪਟਨ ਹਰਜੀਤ ਸਿੰਘ ਮਾਂਗਟ ਨੂੰ ਵਾਈਸ ਚੇਅਰਮੈਨ ਅਤੇ ਅਜੈ ਸ਼ਰਮਾ ਨੂੰ ਡਾਇਰੈਕਟਰ ਨਿਯੁਕਤ ਕੀਤਾ ਹੈ। ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਵਿਚ ਪਰਮਵੀਰ ਸਿੰਘ ਪਿ੍ਰੰਸ ਨੂੰ ਵਾਈਸ ਚੇਅਰਮੈਨ, ਮਨਜੀਤ ਸਿੰਘ ਘੁੰਮਣ ਨੂੰ ਡਾਇਰੈਕਟਰ ਅਤੇ ਵਿਸ਼ਾਲ ਅਵਸਥੀ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਦਿਨੇਸ਼ ਢੱਲ ਨੂੰ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਰਾਜ ਉਦਯੋਗਿਕ ਨਿਗਮ ਵਿਚ ਪ੍ਰਵੀਨ ਛਾਬੜਾ ਨੂੰ ਸੀਨੀਅਰ ਵਾਈਸ ਚੇਅਰਮੈਨ, ਹਰਮਿੰਦਰ ਸਿੰਘ ਬਖਸ਼ੀ ਨੂੰ ਵਾਈਸ ਚੇਅਰਮੈਨ, ਤੇਜਿੰਦਰ ਮਹਿਤਾ ਨੂੰ ਡਾਇਰੈਕਟਰ, ਡਾ: ਦੀਪਕ ਬਾਂਸਲ ਅਤੇ ਗੁਰਸੇਵਕ ਔਲਖ ਨੂੰ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਖਾਦੀ ਬੋਰਡ ਵਿਚ ਬਲਜੀਤ ਸਿੰਘ ਖੇੜਾ ਨੂੰ ਸੀਨੀਅਰ ਵਾਈਸ ਚੇਅਰਮੈਨ, ਕਮਲਜੀਤ ਸਿੰਘ ਭਾਟੀਆ ਨੂੰ ਵਾਈਸ ਚੇਅਰਮੈਨ, ਪਰਮਿੰਦਰ ਸਿੰਘ ਪੱਪੂ, ਸੁਰਿੰਦਰ ਸਿੰਘ ਬਿੱਟੂ, ਇਕਬਾਲ ਸਿੰਘ ਮੁਹਾਲੀ, ਬਲਵਿੰਦਰ ਸਿੰਘ, ਕੁਲਦੀਪ ਸਿੰਘ ਮਠਾੜਵਾਲ, ਦੀਪਕ ਸ਼ਰਮਾ, ਪਵਨ ਛਾਬੜਾ, ਗੁਲਜ਼ਾਰ ਬਿੱਟੂ ਅਤੇ ਬਲਜੀਤ ਬਾਲੀ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਵਕਫ਼ ਬੋਰਡ ਵਿਚ ਮੁਹੰਮਦ ਓਵੈਸ, ਡਾ: ਅਨਵਰ, ਅਬਦੁਲ ਕਾਦਿਰ, ਬਹਾਦੁਰ ਖਾਨ ਨੂੰ ਮੈਂਬਰ ਲਗਾਇਆ ਗਿਆ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਉਪ ਚੇਅਰਮੈਨ ਵਿੱਕੀ ਘਨੌਰ ਨੂੰ ਨਿਯੁਕਤ ਕੀਤਾ ਗਿਆ ਹੈ। ਕੌਂਸਲ ਆਫ਼ ਹੋਮਿਓਪੈਥੀ ਸਿਸਟਮ ਆਫ਼ ਮੈਡੀਸਨ ਦਾ ਡਾ: ਬੇਅੰਤ ਸਿੰਘ ਭੁੱਲਰ ਅਤੇ ਡਾ: ਅਮਿਤ ਸ਼ਰਮਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਇਸੇ ਤਰ੍ਹਾਂ ਪਸ਼ੂ ਭਲਾਈ ਬੋਰਡ ਦਾ ਸਰਬਜੀਤ ਕੌਰ, ਨਰਿੰਦਰ ਘੱਗੋ, ਸੁਰਿੰਦਰ ਸਿੰਘ ਸੰਧਾਵਾਲ, ਪੇ੍ਰਮ ਸਿੰਘ ਬਾਠ ਅਤੇ ਰਜਿੰਦਰ ਲੋਟੀਆ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀਪੇਂਦਰ ਸਿੰਘ ਨੂੰ ਪੰਜਾਬ ਡੇਅਰੀ ਵਿਕਾਸ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਪੰਜਾਬ ਟਰੇਡਰਜ਼ ਕਮਿਸ਼ਨ ਵਿਚ ਵਿਨੀਤ ਵਰਮਾ, ਇੰਦਰਬੰਸ ਚੱਢਾ, ਅਨਿਲ ਭਾਰਦਵਾਜ, ਅਤੁਲ ਨਾਗਪਾਲ, ਜਸਕਰਨ ਬਡੇਸਰਾ, ਰਾਜ ਅਗਰਵਾਲ ਅਤੇ ਸ਼ੀਤਲ ਜੁਨੇਜਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਬਾਰਡਰ ਅਤੇ ਕੰਢੀ ਖੇਤਰ ਵਿਕਾਸ ਬੋਰਡ ਵਿਚ ਪੰਕਜ ਨਰੂਲਾ ਅਤੇ ਆਰਪੀਐਸ ਮਲਹੋਤਰਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਵਿਚ ਕੁਲਜੀਤ ਸਿੰਘ ਸਰਹਾਲ ਨੂੰ ਵਾਈਸ ਚੇਅਰਮੈਨ ਅਤੇ ਕੁਲਜਿੰਦਰ ਸਿੰਘ ਢੀਂਡਸਾ, ਅਮਰਦੀਪ ਰਾਜਨ, ਹਰਭੁਪੇਂਦਰ ਧਰੌੜ, ਮਨਦੀਪ ਕੌਰ ਰਾਮਗੜ੍ਹੀਆ ਨੂੰ ਗੈਰ-ਸਰਕਾਰੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।

ਗਊ ਸੇਵਾ ਕਮਿਸ਼ਨ ਦਾ ਉਪ ਚੇਅਰਮੈਨ ਮਨੀਸ਼ ਅਗਰਵਾਲ ਨੂੰ ਨਿਯੁਕਤ ਕੀਤਾ ਗਿਆ ਹੈ, ਇਸ ਤੋਂ ਇਲਾਵਾ ਅਮਿਤ ਜੈਨ, ਅਰੁਣ ਵਧਵਾ, ਸਾਹਿਲ ਗੋਇਲ, ਜਸਪਾਲ ਚੇਚੀ, ਗੋਪੀ ਸ਼ਰਮਾ, ਵਿਨੋਦ ਸੋਈ, ਸੌਰਭ ਬਹਿਲ, ਕੁਲਵੰਤ ਵਡਾਲੀ ਨੂੰ ਮੈਂਬਰ ਨਿਯੁਕਤ ਕੀਤਾ ਹੈ।

ਪੰਜਾਬ ਜੇਲ੍ਹ ਵਿਕਾਸ ਬੋਰਡ ਦਾ ਨਿਸ਼ਾਨ ਚਾਹਲ ਤੇ ਐਡਵੋਕੇਟ ਧਰਮਿੰਦਰ ਲਾਂਬਾ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ। ਕਿਰਤ ਭਲਾਈ ਬੋਰਡ ਵਿਚ ਜਸਬੀਰ ਸ਼ੰਕਾ, ਬਲਬੀਰ ਸਿੰਘ, ਬਲਦੇਵ ਬਲਖੰਡੀ, ਸੁਰਿੰਦਰ ਸਿੰਘ, ਰਾਜਕੁਮਾਰ, ਹਰਪ੍ਰੀਤ ਆਹਲੂਵਾਲੀਆ, ਰਮਨ ਕੁਮਾਰ ਬੰਟੀ, ਰਾਜਾ ਮੱਲਾ, ਰਜਿੰਦਰ ਪੰਚ, ਰਾਮ ਈਸ਼ਰ ਭਗਤ, ਜਰਨੈਲ ਸਿੰਘ ਧਰਮਸੋਤ ਅਤੇ ਮਹਿਲ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਹੈ।

Share this News