ਸੀ.ਆਈ.ਏ 3 ਦੀ ਟੀਮ ਵਲੋ ਅਲਕੋਹਲ ਨਾਲ ਭਰੇ 6 ਕੈਨਾਂ ਸਮੇਤ ਦੋ ਕਾਬੂ

4675245
Total views : 5506768

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ  ਦੇ ਦਿਸ਼ਾ ਨਿਰਦੇਸਾ ਹੇਠ ਸ਼੍ਰੀ ਅਭਿਮਨਯੂ ਰਾਣਾ IPS, ਏ.ਡੀ.ਸੀ.ਪੀ ਸ਼ਹਿਰ-3 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ.ਸੀ.ਪੀ ਪੂਰਬੀ ਅੰਮ੍ਰਿਤਸਰ ਦੀ ਨਿਗਰਨੀ ‘ਚ  ਇੰਸਪੈਕਟਰ ਬਿੰਦਰਜੀਤ ਸਿੰਘ ਇੰਚਾਰਜ ਸ਼ਪੈਸਲ

ਸੀ.ਆਈ.ਏ ਸਟਾਫ-3 ਅੰਮ੍ਰਿਤਸਰ ਦੀ ਟੀਮ ਵੱਲੋ ਦੋਰਾਨੇ ਚੈਕਿੰਗ ਮਿਤੀ 30.11.23 ਨੂੰ 02 ਨੌਜਵਾਨ ਜੋਬਨਪ੍ਰੀਤ ਸਿੰਘ ਉਰਫ ਜੋਬਨ ਪੁੱਤਰ ਕੁਲਦੀਪ ਸਿੰਘ,ਅਤੇ ਗੁਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬਖਸ਼ੀਸ਼ ਸਿੰਘ ਵਾਸੀਆਨ ਪਿੰਡ ਰਾਮਪੁਰਾ ਥਾਣਾ ਚਾਟੀਵਿੰਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋ 6 ਕੈਨ ਪਲਾਸਟਿਕ ਅਲਕੋਹਲ (240 ਬੋਤਲਾਂ 1,80000 ML ਇੱਕ ਲੱਖ ਅੱਸੀ ਹਜਾਰ ਮਿਲੀਲੀਟਰ) ਅਤੇ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰੀ PB02-DC-6140 ਬ੍ਰਾਮਦ ਕੀਤਾ ਗਿਆ। ਜਿਸਤੇ ਮੁੱਕਦਮਾ ਨੰਬਰ 266 ਮਿਤੀ 30.11.2023 ਜੁਰਮ 61-1-14 EX Act ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।

Share this News