ਬਾਸਕਟਬਾਲ ਵਿੱਚ ਚੀਫ ਖਾਲਸਾ ਦੀਵਾਨ ਦੀਆ ਲੜਕੀਆ ਨੇ ਪ੍ਰਾਪਤ ਕੀਤਾ ਦੂਜਾ ਸਥਾਨ

4675244
Total views : 5506767

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ /ਉਪਿੰਦਰਜੀਤ ਸਿੰਘ

ਬਟਾਲਾ ਜਿਲਾ ਗੁਰਦਾਸਪੁਰ ਵਿਁਚ ਹੋਏ ਡਾਕਟਰ ਰਾਮ ਸਿੰਘ ਬਾਸਕਟਬਾਲ ਟੂਰਨਾਮੈਂਟ ਵਿੱਚ ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਦੀਆ ਲੜਕੀਆ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ,ਪੈ੍ਸ ਨੂੰ ਜਾਣਕਾਰੀ ਦੇਦਿੰਆਂ ਹਰਪ੍ਰੀਤ ਸਿੰਘ ਪਟਵਾਰੀ ਨੇ ਦੱਸਿਆ ਕਿ ਟੀਮ ਦੇ ਕੋਚ ਅਮਰਪਾਲ ਸਿੰਘ ਬਠਿੰਡਾ ਦੇ ਉਦਮਾਂ ਸਕਦਾ ਟੀਮ ਦੀ ਜਿੱਤ ਹੋਈ ਹੈ ,

ਉਹਨਾਂ ਦੱਸਿਆ ਕਿ ਉਹਨਾਂ ਦੀਆ ਦੋਵੇ ਬੇਟੀਆਂ ਕੌਮਲਪ੍ਰੀਤ ਕੋਰ ਤੇ ਜਸਨੂਰਪ੍ਰੀਤ ਕੌਰ ਨੂੰ ਬਾਸਕਟਬਾਲ ਗੇਮ ਨਾਲ ਬਹੁਤ ਲਗਾਵ ਹੈ ਪ੍ਰਮਾਤਮਾ ਅੱਗੇ ਅਰਦਾਸ ਕਰਦੇਂ ਹਾਂ ਕਿ ਇਸੇ ਤਰਾਂ ਟੀਮ ਬੁਲੰਦੀਆ ਨੂੰ ਛੂੰਹਦੀ ਰਹੇ ਇਸ ਮੌਕੇ ਟੀਮ ਦੇ ਕੋਚ ਅਮਰਪਾਲ ਸਿੰਘ, ਕੋਚ ਅਜੀਤ ਸਿੰਘ ਜੋਡਨ ਤੇ ਡੀ ਪੀ ਮੈਡਮ ਪਰਮਿੰਦਰ ਕੌਰ , ਮੈਡਮ ਬਲਵਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਪਟਵਾਰੀ ਆਦਿ ਹੋਰ ਤੇ ਸਮੁੱਚੀ ਟੀਮ ਹਾਜਰ ਸਨ ।

Share this News