ਕਪੜਾ ਵਪਾਰੀ ਅਗਵਾ ਮਾਮਲੇ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਹੋਈ ਫਾਇਰਿੰਗ ਦੌਰਾਨ 2 ਗੈਂਗਸ਼ਟਰ ਢੇਰ-ਇਕ ਥਾਂਣੇਦਾਰ ਵੀ ਹੋਇਆ ਜਖਮੀ

4675245
Total views : 5506768

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਲੁਧਿਆਣਾ/ਬੀ.ਐਨ.ਈ ਬਿਊਰੋ

ਲੁਧਿਆਣਾ ਵਿਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ।ਇਹ ਫਾਇਰਿੰਗ ਕਾਰੋਬਾਰੀ ਸੰਭਵ ਜੈਨ ਦੇ ਕਿਡਨੈਪ ਮਾਮਲੇ ਵਿਚ ਫਰਾਰ ਚੱਲ ਰਹੇ 2 ਬਦਮਾਸ਼ਾਂ ਤੇ ਪੁਲਿਸ ਵਿਚ ਹੋਈ। ਸੂਤਰਾਂ ਮੁਤਾਬਕ ਦੋਵੇਂ ਬਦਮਾਸ਼ ਇਸ ਐਨਕਾਊਂਟਰ ਵਿਚ ਮਾਰੇ ਗਏ ਹਨ। ਨਾਲ ਹੀ ਇਕ ਏਐਸਆਈ  ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।

ਇਸ ਸਬੰਧੀ ਸੂਚਨਾ ਮਿਲਣ ‘ਤੇ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਮੌਕੇ ‘ਤੇ ਪਹੁੰਚ ਗਏ ਹਨ।ਇਹ ਮੁਕਾਬਲਾ ਦੋਰਾਹਾ ਨੇੜੇ ਸ਼ਾਮ 5.50 ਵਜੇ ਹੋਇਆ। ਇਸ ਵਿੱਚ ਮਾਰੇ ਗਏ ਗੈਂਗਸਟਰਾਂ ਦੀ ਪਛਾਣ ਸੰਜੀਵ ਉਰਫ਼ ਸੰਜੂ ਬ੍ਰਾਹਮਣ ਅਤੇ ਸ਼ੁਭਮ ਗੋਪੀ ਵਜੋਂ ਹੋਈ ਹੈ।ਪੁਲਿਸ ਨੇ ਕਾਰੋਬਾਰੀ ਅਗਵਾ ਮਾਮਲੇ ਵਿੱਚ ਛਾਪੇਮਾਰੀ ਕੀਤੀ ਸੀ। ਇੱਥੇ ਭੱਜਦੇ ਬਦਮਾਸ਼ਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਸੂਤਰਾਂ ਮੁਤਾਬਕ ਪੁਲਸ ਨੇ ਵੀ ਜਵਾਬੀ ਕਾਰਵਾਈ ‘ਚ ਬਦਮਾਸ਼ਾਂ ‘ਤੇ ਗੋਲੀਬਾਰੀ ਕੀਤੀ।

ਇਸ ਬਾਰੇ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਇਹ ਗੈਂਗਸਟਰ ਕਾਰੋਬਾਰੀ ਸੰਭਵ ਜੈਨ ਦੇ ਕੇਸ ਵਿੱਚ ਲੋੜੀਂਦੇ ਸਨ। ਇਸ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਸੰਜੂ ਅਤੇ ਗੋਪੀ ਦਾ ਸੀਆਈਏ ਟੀਮ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀ। ਕਰਾਸ ਫਾਇਰਿੰਗ ਵਿੱਚ ਦੋਵਾਂ ਨੂੰ ਗੋਲੀਆਂ ਲੱਗੀਆਂ ਅਤੇ ਇੱਕ ਏਐਸਆਈ ਨੂੰ ਵੀ ਗੋਲੀ ਲੱਗੀ ਹੈ।

ਇਨ੍ਹਾਂ ਬਦਮਾਸ਼ਾਂ ਦਾ ਕਾਫ਼ੀ ਅਪਰਾਧਿਕ ਰਿਕਾਰਡ ਹੈ। ਦੋਵਾਂ ਦੀ ਮੌਤ ਹੋ ਚੁੱਕੀ ਹੈ ਪਰ ਇਸ ਦੀ ਪੁਸ਼ਟੀ ਮੌਕੇ ‘ਤੇ ਪੁੱਜਣ ਤੋਂ ਬਾਅਦ ਕੀਤੀ ਜਾਵੇਗੀ।ਸ਼ੁੱਕਰਵਾਰ ਰਾਤ ਕਰੀਬ 8.30 ਵਜੇ ਕੱਪੜਾ ਕਾਰੋਬਾਰੀ ਸੰਭਵ ਜੈਨ ਆਪਣੀ ਕਾਰ ‘ਚ ਫੈਕਟਰੀ ਤੋਂ ਨੂਰਵਾਲਾ ਲੱਡੂ ਕਾਲੋਨੀ ਸਥਿਤ ਆਪਣੇ ਘਰ ਲਈ ਨਿਕਲਿਆ। ਫੈਕਟਰੀ ਤੋਂ ਕਰੀਬ 700 ਮੀਟਰ ਦੂਰ ਬਾਈਕ ਸਵਾਰ ਵਿਅਕਤੀ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਤੋਂ ਬਾਅਦ ਕਾਰ ‘ਚ ਸਵਾਰ ਨੌਜਵਾਨ ਕਾਰ ਦੇ ਅੱਗੇ ਡਿੱਗ ਗਿਆ ਅਤੇ ਜ਼ਖਮੀ ਹੋਣ ਦਾ ਬਹਾਨਾ ਲਗਾਉਣ ਲੱਗਾ।

ਜਿਵੇਂ ਹੀ ਸੰਭਵ ਜੈਨ ਉਸ ਦੀ ਮਦਦ ਲਈ ਕਾਰ ਵਿੱਚੋਂ ਬਾਹਰ ਨਿਕਲਿਆ ਤਾਂ ਸੜਕ ਕਿਨਾਰੇ ਝਾੜੀਆਂ ਵਿੱਚ ਲੁਕੇ 4-5 ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ ਅਤੇ ਬਾਅਦ ਸੰਭਵ ਜੈਨ ਨੂੰ ਉਸ ਦੀ ਹੀ ਕਾਰ ਵਿੱਚ ਅਗਵਾ ਕਰ ਲਿਆ ਗਿਆ। ਸੰਭਵ ਜੈਨ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ।ਅਗਵਾ ਕਰਨ ਤੋਂ ਬਾਅਦ, ਬਦਮਾਸ਼ਾਂ ਨੇ ਸੰਭਵ ਜੈਨ ਨੂੰ ਬੰਦੂਕ ਦੀ ਨੋਕ ‘ਤੇ ਉਸ ਪਤਨੀ ਸੌਮਿਆ ਨੂੰ ਬੁਲਾਇਆ ਅਤੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ‘ਤੇ ਇਨਕਮ ਟੈਕਸ (ਆਈਟੀ) ਛਾਪਾ ਮਾਰਨ ਜਾ ਰਿਹਾ ਹੈ। ਇਸ ਲਈ ਘਰ ਵਿਚ ਜੋ ਵੀ ਸੋਨਾ ਅਤੇ ਪੈਸੇ ਹਨ, ਉਹ ਬੈਗ ਵਿਚ ਪਾ ਕੇ ਜਲੰਧਰ ਬਾਈਪਾਸ ‘ਤੇ ਆ ਜਾਓ।ਕੁਝ ਸਮੇਂ ਬਾਅਦ ਬਦਮਾਸ਼ਾਂ ਨੇ ਸੰਭਵ ਤੋਂ ਫਿਰ ਫੋਨ ਕੀਤਾ ਅਤੇ ਉਸ ਦੀ ਪਤਨੀ ਸੌਮਿਆ ਨੂੰ ਪੈਸੇ ਅਤੇ ਗਹਿਣਿਆਂ ਵਾਲਾ ਬੈਗ ਫੁਹਾਰਾ ਚੌਕ ਭੇਜਣ ਲਈ ਕਿਹਾ।

ਜਦੋਂ ਸੌਮਿਆ ਨੇ ਗਲੀ ‘ਚ ਘੁੰਮ ਰਹੇ ਕਾਰੋਬਾਰੀ ਤਰੁਣ ਜੈਨ ਬਾਵਾ ਨੂੰ ਸਾਰੀ ਗੱਲ ਦੱਸੀ ਤਾਂ ਤਰੁਣ ਨੂੰ ਮਾਮਲਾ ਸ਼ੱਕੀ ਲੱਗਾ। ਜਦੋਂ ਉਹ ਸੌਮਿਆ ਨੂੰ ਆਪਣੀ ਕਾਰ ‘ਚ ਬਿਠਾ ਕੇ ਫੁਹਾਰਾ ਚੌਕ ‘ਤੇ ਪਹੁੰਚਿਆ ਤਾਂ ਸੰਭਵ ਜੈਨ ਦੇ ਨੰਬਰ ਤੋਂ ਸੌਮਿਆ ਦੇ ਮੋਬਾਈਲ ‘ਤੇ ਕਾਲ ਆਈ ਅਤੇ ਉਸ ਨੂੰ ਕਾਰ ‘ਚ ਆਪਣੇ ਨਾਲ ਆਏ ਵਿਅਕਤੀ ਨੂੰ ਵਾਪਸ ਭੇਜਣ ਲਈ ਕਿਹਾ ਗਿਆ।ਇਸ ਦੌਰਾਨ ਸੰਭਵ ਜੈਨ ਦੇ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਜਾਲ ਵਿਛਾਇਆ ਤਾਂ ਬਦਮਾਸ਼ਾਂ ਨੇ ਸੰਭਵ ਜੈਨ ਨੂੰ ਸੜਕ ‘ਤੇ ਸੁੱਟ ਦਿੱਤਾ ਅਤੇ ਉਸਦੀ ਕਾਰ ਵਿੱਚ ਫਰਾਰ ਹੋ ਗਏ।

Share this News