ਨਵ ਨਿਯੁਕਤ ਐਸ.ਐਸ.ਪੀ ਨੇ ਪੁਲਿਸ ਢਾਂਚੇ ਨੂੰ ਚੁਸਤ ਦਰੁਸਤ ਬਨਾਉਣ ਲਈ ਅਫਸਰਾਂ ਅਤੇ ਮੁਲਾਜਮਾਂ ਦੀ ਲਾਈ ਕਲਾਸ

4675348
Total views : 5506912

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬਠਿੰਡਾ/ਬੀ.ਐਨ.ਈ ਬਿਊਰੋ

ਬਠਿੰਡਾ ਦੇ ਨਵ ਨਿਯੁਕਤ ਕੀਤੇ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਨੇ ਪੁਲਿਸ ਢਾਂਚੇ ਨੂੰ ਚੁਸਤ ਦਰੁਸਤ ਬਨਾਉਣ ਲਈ ਜਿਲ੍ਹਾ ਪੁਲਿਸ ਦੇ ਅਫਸਰਾਂ ਅਤੇ ਮੁਲਾਜਮਾਂ ਦੀ ਕਲਾਸ ਲਾਈ। ਅੱਜ ਸਵੇਰ ਵਕਤ ਸ੍ਰੀ ਗਿੱਲ ਨੇ ਥਾਣਾ ਤਲਵੰਡੀ ਸਾਬੋ, ਥਾਣਾ ਰਾਮਾਂ ਅਤੇ ਪੁਲਿਸ ਚੌਂਕੀ ਰਿਫਾਇਨਰੀ ਦੀ ਅਚਨਚੇਤ ਚੈਕਿੰਗ ਕੀਤੀ। ਜਿਲ੍ਹਾ ਪੁਲਿਸ ਮੁਖੀ ਨੇ ਅੱਜ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਵਾਲੇ ਪੁਲਿਸ ਮੁਲਾਜਮਾਂ ਪ੍ਰਤੀ ਨਰਮ ਤੇ ਕੰਮਚੋਰਾਂ ਪ੍ਰਤੀ ਗਰਮ ਵਤੀਰਾ ਅਪਨਾਉਣ ਦੇ ਸੰਕੇਤ ਦਿੱਤੇ। ਬਠਿੰਡਾ ਪੁਲਿਸ ਦੀ ਕਾਰਗੁਜਾਰੀ ਨੂੰ ਹੋਰ ਬੇਹਤਰ ਬਨਾਉਣ ਤੇ ਮੁਲਾਜਮਾਂ ਨੂੰ ਚੁਸਤ ਦਰੁਸਤ ਰੱਖਣ ਦੇ ਮੰਤਵ ਨਾਲ  ਐਸ ਐਸ ਪੀ ਨੇ ਥਾਣਿਆਂ ਅਤੇ ਚੌਂਕੀਆਂ  ਵਿੱਚ ਤਾਇਨਾਤ ਪੁਲਿਸ ਮੁਲਾਜਮਾਂ ਨੂੰ ਡੰਗ ਟਪਾਊ ਪਹੁੰਚ ਛੱਡ ਕੇ ਦਫ਼ਤਰਾਂ ਚੋਂ ਬਾਹਰ ਨਿਕਲਣ ਦੀ ਹਦਾਇਤ ਕੀਤੀ।

ਜਿਲ੍ਹਾ ਪੁਲਿਸ ਮੁਖੀ ਨੇ ਭ੍ਰਿਸ਼ਟਾਚਾਰ ਕਰਨ ਵਾਲਿਆਂ  ਨੂੰ ਪੁਲੀਸ ਦੇ ਡੰਡੇ ਦਾ ਡਰਾਵਾ ਵੀ ਦਿੱਤਾ ਅਤੇ ਇਮਾਨਦਾਰ ਮੁਲਾਜਮਾਂ ਦੀ ਪਿੱਠ ਥਾਪੜਣ ਦਾ ਇਸ਼ਾਰਾ ਵੀ ਕੀਤਾ। ਉਨ੍ਹਾਂ  ਕਿਹਾ ਕਿ ਕੁਰੱਪਸ਼ਨ ਦੇ ਮੁੱਦੇ ਤੇ ਜੀਰੋ ਟੌਲਰੈਂਸ ਵਾਲਾ ਰਵੱਈਆ ਅਖਤਿਆਰ ਕੀਤਾ ਜਾਏਗਾ। ਉਨ੍ਹਾਂ  ਕਿਹਾ ਕਿ ਉਹ ਪੁਲਿਸ ਪ੍ਰਸ਼ਾਸ਼ਨ ’ਚ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ  ਨਹੀਂ ਕਰਨਗੇ ਅਤੇ ਦਫਤਰੀ ਕੰਮਕਾਜ ’ਚ ਪੂਰੀ ਪਾਰਦਰਸ਼ਤਾ ਲਿਆਉਣਗੇ। ਉਨ੍ਹਾਂ ਕੰਮਚੋਰੀ ਵਾਲਾ ਵਤੀਰਾ ਛੱਡਕੇ ਅਫਸਰਾਂ  ਨੂੰ ਤਾੜਨਾ ਕਰਦਿਆਂ  ਨਤੀਜਿਆਂ  ਵਿੱਚ ਸੁਧਾਰ ਲਿਆਉਣ ਲਈ ਕਿਹਾ। ਇਸ ਮੌਕੇ ਉਨ੍ਹਾਂ ਹਰ ਤਰਾਂ ਦੇ ਕੇਸਾਂ ਦੀ ਤਫਤੀਸ਼ 15 ਦਿਨਾਂ ਦੇ ਅੰਦਰ ਮੁਕੰਮਲ ਕਰਨ ਦੇ ਹੁਕਮ ਦਿੱਤੇ।
 ਤਨਦੇਹੀ ਨਾਲ ਡਿਊਟੀ ਕਰਨ ਵਾਲੇ ਪੁਲਿਸ ਮੁਲਾਜਮਾਂ ਪ੍ਰਤੀ ਨਰਮ ਤੇ ਕੰਮਚੋਰਾਂ ਪ੍ਰਤੀ ਗਰਮ ਵਤੀਰਾ ਅਪਨਾਉਣ ਦੇ  ਦਿੱਤੇ ਸੰਕੇਤ
ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਮਾਮਲੇ ਦਾ ਦੋਸ਼ੀ ਤਿੰਨ ਦਿਨਾਂ ਦੌਰਾਨ ਹਰ ਹੀਲੇ ਗ੍ਰਿਫਤਾਰ ਕਰ ਲਿਆ ਜਾਣਾ ਚਾਹੀਦਾ ਹੈ।   ਉਨ੍ਹਾਂ ਥਾਣਾ ਇੰਚਾਰਜਾਂ ਨੂੰ ਸਖਤ ਹਦਾਇਤ ਕੀਤੀ ਕਿ ਜਿਸ ਕੇਸ ਦੀ ਤਫਤੀਸ਼ ਮੁਕੰਮਲ ਹੋ ਚੁੱਕੀ ਹੋਵੇ ਉਨ੍ਹਾਂ ਦਾ ਚਲਾਣ ਬਣਾਕੇ ਅਦਾਲਤ ਵਿੱਚ ਸੁਣਵਾਈ ਲਈ ਪੇਸ਼ ਕੀਤਾ ਜਾਵੇ। ਉਨ੍ਹਾਂ ਥਾਣੇ ਵਿੱਚ ਬਕਾਇਆ ਪਈਆਂ ਆਦਮਪਤਾ ਅਖਰਾਜ ਰਿਪੋਰਟਾਂ ਦੀ ਸਮੁੱਚੀ ਪਰਕ੍ਰਿਆ ਮੁਕੰਮਲ ਕਰਕੇ ਅਦਾਲਤ ਵਿੱਚ ਪੇਸ਼ ਕੀਤੀਆਂ ਜਾਣ। ਇਸ ਦੌਰੇ ਦੌਰਾਨ ਐਸ ਐਸ ਪੀ ਨੇ ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਸਰਗਰਮ ਨਸ਼ਾ ਤਸਕਰਾਂ  ਦੀ ਸ਼ਨਾਖ਼ਤ ਅਤੇ ਕਾਬੂ ਕਰਨ ਦੀ ਹਦਾਇਤ ਕੀਤੀ  ਅਤੇ ਉਨ੍ਹਾਂ ਅਜਿਹੇ ਅਨਸਰਾਂ  ‘ਤੇ ਕਰੜੀ ਨਜ਼ਰ ਰੱਖਣ ਵਾਸਤੇ ਜ਼ਿਆਦਾ ਮੁਸਤੈਦ ਰਹਿਣ ਲਈ ਵੀ ਕਿਹਾ।

ਐਸ ਐਸ ਪੀ ਨੇ ਕਿਹਾ ਕਿ ਨਸ਼ੇ ਨਾਲ ਪ੍ਰਭਾਵਿਤ ਏਰੀਏ ਵਿੱਚ ਨਸ਼ਿਆਂ ਵਿਰੋਧੀ ਵੱਧ ਤੋਂ ਵੱਧ ਸੈਮੀਨਾਰ ਕਰਵਾ ਕੇ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਜਾਗਰੂਕ ਕਰਨ , ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਤੁਰੰਤ ਮੁਕੱਦਮਾ ਦਰਜ ਕੀਤਾ ਜਾਏ। 

Share this News