Total views : 5507068
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਏ.ਸੀ.ਪੀ ਪੱਛਮੀ ਸ: ਕਮਲਜੀਤ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇੰਸ਼ਪੈਕਟਰ ਨਿਸ਼ਾਨ ਸਿੰਘ ਐਸ.ਐਚ.ਓ ਐਸ ਥਾਣਾ ਛੇਹਰਟਾ ਅਮ੍ਰਿਤਸਰ ਸ਼ਹਿਰ, ਇੰਸ਼ਪੈਕਟਰ ਦਿਲਬਾਗ ਸਿੰਘ ਇੰਚਾਰਜ CIA-2 ਅੰਮ੍ਰਿਤਸਰ ਅਤੇ S। ਗੁਰਵਿੰਦਰ ਸਿੰਘ ਇੰਚਾਰਜ ਚੌਕੀ ਕਾਲੇ ਘਨੁਪੁਰ ਅਮ੍ਰਿਤਸਰ ਸ਼ਹਿਰ ਨੂੰ ਸਮੇਤ ਪੁਲਿਸ ਪਾਰਟੀ ਉਸ ਸਮੇਂ ਸਫਲਤਾ ਹਾਸਲ ਹੋਈ ਜਦੋ ਮਿਤੀ 15.11.2023 ਨੂੰ ਥਾਣਾ ਛੇਹਰਾਟਾ ਦੇ ਇਲਾਕੇ ਵਿੱਚ ਬਾਈਪਾਸ ਨੇੜੇ ਡੇਰਾ ਬਾਬਾ ਦਰਸਨ ਸਿੰਘ ਕੁੱਲੀ ਵਾਲੇ ਘਣੂਪੁਰ ਕਾਲੇ ਕੋਲ ਪ੍ਰਮਜੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਖਡੂਰ ਸਾਹਿਬ ਜ਼ਿਲਾ ਤਰਨਤਾਰਨ ਦੇ ਪਿੱਛੇ ਮੋਟਰਸਾਇਕਲ ਪਰ ਸਵਾਰ ਹੋ ਕੇ ਜਾ ਰਹੀ ਉਸਦੀ ਪਤਨੀ ਮਨਦੀਪ ਕੌਰ ਦਾ ਪਿੱਛੋ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਇਕਲ PB02 El-2560 ਪਰ ਸਵਾਰ ਹੋ ਕੇ ਆਏ ਤਿੰਨ ਲੁਟੇਰੇਆ ਵੱਲੋਂ ਜਬਰਦਸਤੀ ਖਿੱਚ ਕੇ ਪਰਸ ਖੋਹ ਕਰਨ ਨਾਲ ਮਨਦੀਪ ਕੌਰ ਦੇ ਮੋਟਰਸਾਇਕਲ ਦੇ ਪਿੱਛੇ ਡਿੱਗ ਜਾਣ ਕਾਰਨ ਲੱਗੀਆਂ ਸੱਟਾਂ ਕਾਰਨ ਮੌਤ ਹੋ ਜਾਣ ਸਬੰਧੀ ਮ੍ਰਿਤਕ ਦੇ ਪਤੀ ਪ੍ਰਮਜੀਤ ਸਿੰਘ ਪੁੱਤਰ ਦਾਰਾ ਸਿੰਘ ਉੱਕਤ ਵੱਲੋ ਮਿਤੀ 26.11.2023 ਨੂੰ ਸਬ ਇੰਸਪੈਕਟਰ ਗੁਰਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਕਾਲੇ ਘਨੂਪੁਰ ਪਾਸ ਦਰਜ ਕਰਵਾਏ ਗਏ ਬਿਆਨ ਦੇ ਅਧਾਰ ਤੇ ਇਸ
ਵਾਰਦਾਤ ਸਬੰਧੀ ਮੁਕੱਦਮਾ ਨੰਬਰ 261 ਮਿਤੀ 26 – 11 – 2023 ਜੁਰਮ 379-B(2), 304 IPC ਥਾਣਾ ਛੇਹਰਟਾ ਜਿਲਾ ਅੰਮ੍ਰਿਤਸਰ ਦਰਜ ਰਜਿਸਟਰ ਕਰਨ ਤੋ ਕੁਝ ਹੀ ਘੰਟਿਆ ਵਿੱਚ ਇਸ ਖੋਹ ਅਤੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸੀਆਨ 1. ਹਰਮਨ ਸਿੰਘ ਉਰਫ ਮੰਨਾ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਨੱਥੂਪੁਰ ਥਾਣਾ ਘਰਿੰਡਾ ਅੰਮ੍ਰਿਤਸਰ 2. ਸੁਖਦੀਪ ਸਿੰਘ ਪੁੱਤਰ ਬਖਸ਼ੀਸ਼ ਸਿੰਘ ਵਾਸੀ ਪਿੰਡ ਲੱਧੇਵਾਲ ਥਾਣਾ ਘਰਿੰਡਾ ਅੰਮ੍ਰਿਤਸਰ 3. ਤਰਸਪ੍ਰੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਭਕਨਾ ਕਲਾ ਥਾਣਾ ਘਰਿੰਡਾ ਅੰਮ੍ਰਿਤਸਰ ਨੂੰ ਟਰੇਸ ਕਰਕੇ ਉਹਨਾ ਪਾਸੇ ਮੁਦਈ ਪ੍ਰਮਜੀਤ ਸਿੰਘ ਦੀ ਪਤਨੀ ਮ੍ਰਿਤਕ ਮਨਦੀਪ ਕੌਰ ਦਾ ਖੋਹ ਕੀਤਾ ਪਰਸ ਸਮੇਤ ਮੋਬਾਇਲ Realme, ਅਤੇ ਇੰਨਾ ਦੋਸ਼ੀਆਨ ਵੱਲੋ ਇਸ ਵਾਰਦਾਤ ਵਿੱਚ ਵਰਤਿਆ ਗਿਆ ਉੱਕਤ ਮੋਟਰਸਾਇਕਲ ਸਪਲੈਡਰ ਇੰਨਾ ਪਾਸੋ ਬ੍ਰਾਮਦ ਕਰਕੇ ਇੰਨਾ ਨੂੰ ਜ਼ਾਬਤਾ ਗ੍ਰਿਫਤਾਰ ਕੀਤਾ ਗਿਆ ਜਿੰਨਾ ਪਾਸੋ ਬਰੀਕੀ ਨਾਲ ਪੁੱਛਗਿੱਛ ਕਰਕੇ ਹੋਰ ਵਾਰਦਾਤਾਂ ਨੂੰ ਟਰੇਸ ਕਰਨ ਸਬੰਧੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ । ਜਿਸ ਸਬੰਧੀ ਇੰਨਾ ਦੋਸੀਆਨ ਦਾ ਮਾਨਯੋਗ ਅਦਾਲਤ ਪਾਸੋ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।