ਹੁਣ! ਮੁੱਖ ਖੇਤੀਬਾੜੀ ਅਧਿਕਾਰੀ ਦੀ ਹੋਣ ਲੱਗੀ ਚਰਚਾ!ਕਈ ਸਾਲਾਂ ਤੋਂ ਬਿਨ੍ਹਾਂ ਪਰਾਲੀ ਸਾੜੇ ਕਰ ਰਿਹਾ ਹੈ ਇਹ ਅਧਿਕਾਰੀ ਝੋਨੇ ਦੀ ਖੇਤੀ

4675396
Total views : 5507063

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਫਾਜਿਲ਼ਕਾ/ਬੀ.ਐਨ.ਈ ਬਿਊਰੋ

ਪਿਛਲੇ ਦਿਨੀ ਖੇਤੀਬਾੜੀ ਵਿਭਾਗ ਦੇ ਇਕ ਬਲਾਕ ਪੱਧਰ ਦੇ ਅਧਿਕਾਰੀ ਵਲੋ ਆਪਣੇ ਖੇਤਾਂ ਵਿੱਚ ਪਰਾਲੀ ਅੱਗ ਲਗਾਉਣ ਕਰਕੇ ਜਿਥੇ ਉਹ ਅਧਿਕਾਰੀ ਚਰਚਾ ‘ਚ ਰਿਹਾ , ਉਥੇ ਅੱਜਕੱਲ ਜਿਲੇ ਦਾ ਮੁੱਖ ਖੇਤੀਬਾੜੀ ਇਸ ਰਕੇ ਚਰਚਾ ਵਿੱਚ ਹੈ,ਕਿ ਉਸ ਵਲੋ ਪਿਛਲੇ ਕਈ ਸਾਲਾਂ ਤੋ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਜਾ ਰਹੀ ਹੈ।ਫਾਜਿ਼ਲਕਾ ਦੇ ਜਿੱਥੇ ਹਜਾਰਾਂ ਕਿਸਾਨਾਂ ਨੇ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਕੇ ਵਾਤਾਵਰਨ ਅਤੇ ਆਪਣੀ ਜਮੀਨ ਪ੍ਰਤੀ ਆਪਣੇ ਫਰਜਾਂ ਦੀ ਸਮਝ ਦਾ ਸਬੂਤ ਦਿੱਤਾ ਹੈ ਉਥੇ ਹੀ ਜਿ਼ਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਵੀ ਹਰ ਸਾਲ ਦੀ ਤਰਾਂ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਵਾਈ ਹੈ।

ਗੁਰਮੀਤ ਸਿੰਘ ਚੀਮਾ ਜੋ ਕਿ ਇਸੇ ਜਿ਼ਲ੍ਹੇ ਦੇ ਰਹਿਣ ਵਾਲੇ ਹਨ ਅਤੇ 22 ਏਕੜ ਰਕਬੇ ਵਿਚ ਪਿੰਡ ਪੱਕਾ ਚਿਸਤੀ ਵਿਚ ਖੇਤੀ ਕਰਦੇ ਹਨ ਆਖਦੇ ਹਨ, ਭਾਂਵੇ ਕਿ ਹੋਰਨਾਂ ਕਿਸਾਨਾਂ ਤੱਕ ਪਰਾਲੀ ਨਾ ਸਾੜਨ ਦਾ ਸੁਨੇਹਾ ਪੁੱਜਦਾ ਕਰਨ, ਉਨ੍ਹਾਂ ਨੂੰ ਪ੍ਰੇਰਿਤ ਕਰਨ ਦੇ ਕਾਰਜ ਵਿਚ ਲੱਗੇ ਹੋਣ ਕਾਰਨ ਉਸਦੀ ਬਿਜਾਈ ਪਿੱਛੜੀ ਹੈ ਪਰ ਫਿਰ ਵੀ ਉਨ੍ਹਾਂ ਨੇ ਸਾਰੇ ਖੇਤ ਦੀ ਪਰਾਲੀ ਦੀਆਂ ਗੱਠਾਂ ਬਣਾ ਕੇ ਖੇਤ ਖਾਲੀ ਕਰਵਾ ਕੇ ਕਣਕ ਦੀ ਬਿਜਾਈ ਕੀਤੀ ਹੈ। ਉਹ ਅੱਜ ਛੁੱਟੀ ਵਾਲੇ ਦਿਨ ਖੁਦ ਟਰੈਕਟਰ ਚਲਾ ਕੇ ਕਣਕ ਲਈ ਖੇਤ ਦੀ ਤਿਆਰ ਕਰਦੇ ਵਿਖਾਈ ਦਿੱਤੇ।

ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਉਹ ਪਿੱਛਲੇ ਕਈ ਸਾਲਾਂ ਤੋਂ ਇਸੇ ਵਿਧੀ ਨਾਲ ਝੋਨੇ ਦੀ ਪਰਾਲੀ ਦਾ ਹੱਲ ਕਰਦੇ ਆਏ ਹਨ ਅਤੇ ਇਸ ਸਾਲ ਵੀ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਰਵਾਇਤ ਨੂੰ ਜਾਰੀ ਰੱਖਿਆ ਹੈ।
ਗੁਰਮੀਤ ਸਿੰਘ ਚੀਮਾ ਆਖਦੇ ਹਨ ਕਿ ਪਰਾਲੀ ਨੂੰ ਸਾੜਨ ਨਾਲ ਵਾਤਾਵਰਨ ਦਾ ਵੱਡਾ ਨੁਕਸਾਨ ਹੁੰਦਾ ਹੈ ਅਤੇ ਇਸ ਨਾਲ ਪੈਦਾ ਹੋਣ ਵਾਲਾ ਧੂੰਆ ਸਭ ਤੋਂ ਪਹਿਲਾਂ ਸਾਡੇ ਕਿਸਾਨਾਂ ਦੀ ਆਪਣੀ ਸਿਹਤ ਲਈ ਵੱਡਾ ਨੁਕਸਾਨ ਦਾ ਕਾਰਨ ਬਣਦਾ ਹੈ। ਇਸ ਲਈ ਪਰਾਲੀ ਨਹੀਂ ਸਾੜਨੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਪਰਾਲੀ ਦੀਆਂ ਗੱਠਾਂ ਚੁਕਾਉਣ ਤੋਂ ਬਾਅਦ ਵੀ ਜੋ ਰਹਿੰਦ ਖੁਹੰਦ ਬਚਦੀ ਹੈ ਉਸਨੂੰ ਵੀ ਉਹ ਇੱਕਠਾ ਕਰਵਾ ਕੇ ਸੰਭਾਲ ਰਹੇ ਹਨ ਜਿਸ ਦੀ ਵਰਤੋਂ ਜਾਨਵਰਾਂ ਥੱਲੇ ਸੁੱਕਾ ਕਰਨ ਲਈ ਕੀਤੀ ਜਾਵੇਗੀ ਜਿਸਤੋਂ ਖਾਦ ਬਣੇਗੀ, ਅਤੇ ਇਸ ਨੂੰ ਵੀ ਅੱਗ ਨਹੀਂ ਲਗਾ ਰਹੇ ਹਨ।
ਉਹ ਆਖਦੇ ਹਨ ਕਿ ਖੇਤੀਬਾੜੀ ਵਿਭਾਗ ਦੇ ਜਿਸ ਵੀ ਸਟਾਫ ਕੋਲ ਜਮੀਨ ਹੈ ਅਤੇ ਉਹ ਝੋਨੇ ਦੀ ਖੇਤੀ ਕਰਦਾ ਹੈ ਉਨ੍ਹਾਂ ਨੇ ਆਪਣੇ ਖੇਤਾਂ ਵਿਚ ਪਰਾਲੀ ਨੂੰ ਬਿਨ੍ਹਾਂ ਸਾੜੇ ਹੀ ਕਣਕ ਦੀ ਬਿਜਾਈ ਕੀਤੀ ਹੈ।

Share this News