Total views : 5507046
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਉਪਿੰਦਰਜੀਤ ਸਿੰਘ
ਪ੍ਰੈਸ ਕਲੱਬ ਅੰਮ੍ਰਿਤਸਰ ਦੇ ਆਹੁਦੇਦਾਰਾਂ ਦੀਆਂ ਹੋ ਰਹੀਆਂ 3 ਦਸੰਬਰ ਨੂੰ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਤੇ ਪੰਜ ਆਹੁਦਿਆ ਲਈ ਨੌ ਉਮੀਦਵਾਰਾਂ ਨੇ ਆਪਣੇ ਪਰਚੇ ਭਰੇ ਜਦ ਕਿ ਖਜ਼ਾਨਚੀ ਦੇ ਅਹੁਦੇ ਲਈ ਸਿਰਫ ਇੱਕ ਹੀ ਉਮੀਦਵਾਰ ਨੇ ਨਾਮਜ਼ਦਗੀ ਕੀਤੀ।
3 ਦਸੰਬਰ ਨੂੰ ਪ੍ਰੈਸ ਕਲੱਬ ਦੇ ਆਹੁਦੇਦਾਰਾਂ ਦੀ ਹੋਣ ਵਾਲੀ ਚੋਣ ਲਈ ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਵੱਖ ਵੱਖ ਅਖਬਾਰਾਂ ਤੇ ਚੈਨਲਾਂ ਰਾਹੀ ਜਾਰੀ ਕੀਤੇ ਸ਼ਨਾਖਤੀ ਕਾਰਡ ਦਿਖਾ ਕੇ ਨਾਮਜ਼ਦਗੀ ਪਰਚੇ ਭਰਨ ਲਈ ਸੱਦਾ ਦਿੱਤਾ ਗਿਆ ਸੀ ਤੇ ਹਰ ਉਸ ਪੱਤਰਕਾਰ ਨੂੰ ਜਿਸ ਕੋਲ ਰੋਜ਼ਾਨਾ ਅਖਬਾਰ/ ਚੈਨਲ ਦਾ ਅਧਿਕਾਰਤ ਸ਼ਨਾਖਤੀ ਕਾਰਡ ਹੋਵੇ ਉਸ ਨੂੰ ਇਸ ਚੋਣ ਵਿੱਚ ਭਾਗ ਲੈਣ ਦਾ ਅਧਿਕਾਰ ਦੇਣ ਦਾ ਫੈਸਲਾ ਪੱਤਰਕਾਰਾਂ ਦੀ ਜਨਰਲ ਮੀਟਿੰਗ ਵਿੱਚ ਲਿਆ ਗਿਆ ਸੀ।
ਪ੍ਰਧਾਨਗੀ ਦੇ ਆਹੁਦੇ ਲਈ ਜਸਬੀਰ ਪੱਟੀ ਤੇ ਜੋਗਿੰਦਰ ਜੋੜਾ ਭਰੇ ਨਾਮਜ਼ਦਗੀ ਪੱਤਰ
ਸ੍ਰੀ ਸ਼ਰਮਾ ਨੇ ਦੱਸਿਆ ਕਿ ਪ੍ਰਧਾਨਗੀ ਦੇ ਆਹੁਦੇ ਲਈ ਦੋ ਉਮੀਦਵਾਰਾਂ ਜਸਬੀਰ ਸਿੰਘ ਪੱਟੀ ਤੇ ਜੋਗਿੰਦਰ ਜੋੜਾ, ਸੀਨੀਅਰ ਮੀਤ ਪ੍ਰਧਾਨ ਦੇ ਆਹੁਦੇ ਲਈ ਰਾਜੇਸ਼ ਸ਼ਰਮਾ ਤੇ ਨਰਿੰਦਰਜੀਤ ਸਿੰਘ, ਜਨਰਲ ਸਕੱਤਰ ਦੇ ਆਹੁਦੇ ਲਈ ਮਮਤਾ ਸ਼ਰਮਾ ਤੇ ਹਰਦੇਵ ਸਿੰਘ ਪ੍ਰਿੰਸ, ਜਾਇੰਟ ਸਕੱਤਰ ਦੇ ਆਹੁਦੇ ਲਈ ਰਾਜੀਵ ਸ਼ਰਮਾ ਤੇ ਮਲਕੀਅਤ ਸਿੰਘ ਤੇ ਖਜ਼ਾਨਚੀ ਦੇ ਆਹੁਦੇ ਲਈ ਵਿਸ਼ਾਲ ਕੁਮਾਰ ਨੇ ਨਾਮਜ਼ਦਗੀ ਪੱਤਰ ਭਰੇ।ਸ੍ਰੀ ਸ਼ਰਮਾ ਨੇ ਦੱਸਿਆ ਕਿ 27 ਨਵੰਬਰ ਨੂੰ ਸਾਰੇ ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਤੇ 28 ਨਵੰਬਰ ਨੂੰ ਸ਼ਾਮੀ ਪੰਜ ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਨਾਮਜ਼ਦਗੀ ਪੱਤਰ ਨਿਰਪੱਖ ਰਹਿ ਕੇ ਦਾਖਲ ਕੀਤੇ ਗਏ ਹਨ ਉਸੇ ਤਰ੍ਹਾਂ ਹੀ 3 ਦਸੰਬਰ ਨੂੰ ਚੋਣ ਵੀ ਪੂਰੀ ਤਰ੍ਹਾਂ ਵੋਟਰਾਂ ਦੀ ਛਾਣ ਬੀਣ ਕਰਕੇ ਵੋਟ ਪਾਉਣ ਦੀ ਇਜ਼ਾਜਤ ਦਿੱਤੀ ਜਾਵੇਗੀ ਤੇ ਹਰ ਵੋਟਰ ਕੋਲ਼ ਅਦਾਰੇ ਦਾ ਸ਼ਨਾਖਤੀ ਕਾਰਡ ਹੋਣਾ ਜ਼ਰੂਰੀ ਹੈ। 28 ਨਵੰਬਰ 2023 ਨੂੰ ਨਾਮਜ਼ਦਗੀ ਪੱਤਰ ਵਾਪਸ ਲੈਣ ਉਪਰੰਤ ਹੀ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗੀ।ਉਹਨਾਂ ਕਿਹਾ 3 ਦਸੰਬਰ ਨੂੰ ਚੋਣ ਕਰਾਉਣ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਵੋਟਾਂ 11 ਵਜੇ ਤੋ ਚਾਰ ਵਜੇ ਤੱਕ ਪ੍ਰੈਸ ਕਲੱਬ ਵਿੱਚ ਹੀ ਪੈਣਗੀਆਂ।