ਅੰਮ੍ਰਿਤਸਰ ਦੇ ਨਵਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਆਈ.ਪੀ.ਐਸ ਨੇ ਸੰਭਾਲਿਆ ਕਾਰਜਭਾਰ

4674813
Total views : 5506114

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਨੇ ਅੱਜ  ਬਤੌਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਕਾਰਜਭਾਰ ਸੰਭਾਲਿਆ। ਇਸ ਉਪਰੰਤ ਉਨਾਂ ਕਿਹਾ ਕਿ ਵੱਡੇ ਭਾਗਾਂ ਨਾਲ ਗੁਰੂ ਨਗਰੀ ਵਿੱਚ ਸੇਵਾ ਦਾ ਮੌਕਾ ਮਿਲਦਾ ਹੈ।ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਅਤੇ ਅਮਨ ਸ਼ਾਂਤੀ ਨੂੰ ਬਹਾਲ ਰੱਖਣਾ, ਮੁੱਖ ਤਰਜੀਹ ਹੋਵੇਗੀ। ਸਮਾਜ ਦੇ ਮਾੜੇ ਅਨਸਰਾਂ, ਗੈਂਗਸਟਰਾਂ, ਅਤੇ ਨਸ਼ਾ ਤਸਕਰਾਂ ਖਿਲਾਫ ਪ੍ਰੋਫੈਸ਼ਨਲ ਤਰੀਕੇ ਨਾਲ ਜ਼ੀਰੋ ਟੇਲਰੋਸ ਪੋਲਿਸੀ ਤਹਿਤ ਕੰਮ ਕੀਤਾ ਜਾਵੇਗਾ। ਪੁਲਿਸ ਦੀ ਮੁੱਢਲੀ ਡਿਉਟੀ ਕਰਾਈਮ ਨੂੰ Prevention ਅਤੇ Detection ਕਰਨਾ ਹੁੰਦਾ ਹੈ। ਦਿਨ ਰਾਤ ਸਮੇਂ ਪੁਲਿਸ ਦੀ ਦਿਜੀਬਿਲਟੀ ਵਧਾਈ ਜਾਵੇਗੀ। ਸਾਈਬਰ ਕਰਾਇਮ ਵੱਲ ਵਿਸ਼ੇਸ਼ ਧਿਆਨ ਦੇ ਕੇ Online ਠੱਗੀ ਕਰਨ ਵਾਲਿਆਂ ਦੇ ਖਿਲਾਫ਼ ਮੁਹਿੰਮ ਚਲਾਈ ਜਾਵੇਗੀ। ਨਸ਼ੇ ਨੂੰ ਖਤਮ ਕਰਨ ਲਈ ਲੋਕਾਂ ਅਤੇ ਮੀਡੀਆਂ ਦੇ ਸਹਿਯੋਗ ਦੀ ਆਸ ਕੀਤੀ। ਕਮਿਸ਼ਨਰੇਟ ਅੰਮ੍ਰਿਤਸਰ ਦੀ ਪੁਲਿਸ, ਪਾਲਿਕ ਦੀ ਹਰ ਸਮੇਂ ਸੇਵਾ ਤੇ ਸੁਰੱਖਿਆ ਲਈ ਤੱਤਪਰ ਹੈ। ਪਬਲਿਕ ਦੀਆਂ ਸ਼ਿਕਾਇਤਾਂ ਨੂੰ ਤਰਜੀਹ ਦੇ ਕੇ ਦਰਖਾਸਤਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ।

ਚਾਰਜ ਸੰਭਾਲਣ ਤੋ ਪਹਿਲਾਂ ਜਿਥੇ ਉਨਾਂ ਦਾ ਇਥੇ ਤਾਇਨਾਤ ਪੁਲਿਸ ਅਧਿਕਾਰੀਆਂ ਵਲੋ ਭਰਵਾਂ ਸਵਾਗਤ ਕੀਤਾ ਉਥੇ ਪੁਲਿਸ ਦੀ ਟੁਕੜੀ ਵਲੋ ਗਾਰਡ ਆਫ ਆਨਰਜ ਦਿੱੱਤਾ ਗਿਆ।

ਉਹਨਾਂ ਕਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਦੇਸ-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਯਾਤਰੀਆਂ ਨੂੰ ਟਰੈਫਿਕ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੋ ਟਰੈਫਿਕ ਨੂੰ ਨਿਰਵਿਘਨ ਚਲਾਉਣ ਵੱਲ ਖਾਸ ਧਿਆਨ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਪੰਜਾਬ ਪੁਲਿਸ ਇਕ ਬਹਾਦਰ ਫੋਰਸ ਹੈ। ਸ਼ੁਰੂ ਤੋ ਹੀ ਬਹੁਤ ਵਧੀਆਂ ਤਰੀਕੇ ਨਾਲ ਡਿਊਟੀ ਕਰ ਰਹੀ ਹੈ। ਅੰਮ੍ਰਿਤਸਰ ਸਿਟੀ ਪੁਲਿਸ ਦੇ ਕਰਮਚਾਰੀਆਂ ਦੀ ਭਲਾਈ ਲਈ ਵੱਲ ਖਾਸ ਧਿਆਨ ਦੇ ਕੇ ਉਹਨਾਂ ਦੀਆਂ ਮੁਸਕਲਾ ਦਾ ਪਹਿਲ ਦੇ ਆਧਾਰ ਤੇ ਨਿਪਟਾਰਾ ਕੀਤਾ ਜਾਵੇਗਾ।

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ. ਕਮਿਸਨਰ ਪੁਲਿਸ ਅੰਮ੍ਰਿਤਸਰ ਦਾ ਅਹੁਦਾ ਸੰਭਾਲਣ ਤੋਂ ਪਹਿਲਾ, ਆਈ.ਜੀ.ਪੀ. ਰੋਪੜ ਰੇਂਜ, ਜ਼ਿਲ੍ਹਾ ਰੋਪੜ ਵਿਖੇ ਤਾਇਨਾਤ ਸਨ। ਇਸਤੋਂ ਇਲਾਵਾ ਇਹ ਕਈ ਅਹਿਮ ਅਹੁਦਿਆ ਪਰ ਸੇਵਾ ਨਿਭਾ ਚੁੱਕੇ ਹਨ।

Share this News