Total views : 5505914
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਮੌਜੂਦਾ ਕੌਮੀ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਭਾਈ ਗੁਰਦੇਵ ਸਿੰਘ,ਭਾਈ ਬਖਸ਼ੀਸ਼ ਸਿੰਘ(ਨਵਾਂਪਿੰਡ)ਭਾਈ ਸੁਖਰਾਜ ਸਿੰਘ ਅਤੇ ਸਾਥੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਖਾਲਸਾਈ ਜਾਹੋ ਜਹਾਲ ਅਤੇ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਪਿੰਡ ਫਤਿਹਪੁਰ ਵਿੱਖੇ ਮਨਾਇਆ ਗਿਆ। ਸਵੇਰੇ ਸ੍ਰੀ ਅੰਖਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸੁਰਿੰਦਰ ਸਿੰਘ ਮਾਨ ਆਸਟ੍ਰੇਲੀਆ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਕਵੀਸ਼ਰ ਪ੍ਰਿਤਪਾਲ ਸਿੰਘ ਬਰਗਾੜੀ ਨੇ ਜੁਝਾਰੂ ਸਿੰਘਾ ਵੱਲੋਂ ਕੌਮੀ ਸੰਘਰਸ਼ ਵਿੱਚ ਪਾਏ ਯੋਗਦਾਨ ਦੇ ਬਿਰਤਾਂਤ ਸੁਣਾ ਕੇ ਸੰਗਤਾਂ ਦਾ ਪਿਆਰ ਲਿਆ ।
ਆਪਣਿਆ ਨੇ ਹੀ ਪੰਥ ਦਾ ਜਿਆਦਾ ਕੀਤਾ ਨੁਕਸਾਨ–ਗਿ.ਰਾਮ ਸਿੰਘ
ਸਿੰਘ ਸਾਹਿਬ ਗਿਆਨੀ ਰਾਮ ਸਿੰਘ ਮੁੱਖੀ ਦਮਦਮੀ ਟਕਸਾਲ ਸੰਘਰਾਵਾਂ ਨੇ ਕਿਹਾ ਕਿ ਆਪਣਿਆਂ ਨੇ ਜੂਨ 84 ਅਤੇ ਵੱਖ ਵੱਖ ਸਮੇਂ ਤੇ ਹੋਏ ਕੌਮੀ ਨੁਕਸਾਨ ਵਿੱਚ ਜ਼ਿਆਦਾ ਨੁਕਸਾਨ ਕੀਤਾ ਹੈ।ਖਿੰਡਰੀ ਹੋਈ ਕੌਮੀ ਸ਼ਕਤੀ ਅਤੇ ਆਪਸੀ ਬੇਵਿਸ਼ਵਾਸੀ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਭਰਾਵਾਂ ਦੀ ਆਪਸੀ ਫੁੱਟ ਰਾਵਣ ਵਾਂਗ ਸਾਡਾ ਵੀ ਨੁਕਸਾਨ ਕਰ ਰਹੀ ਹੈ।ਇਸ ਮੌਕੇ ਤੇ ਜਥੇਦਾਰ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕੀਰਤਨ ਸਮਾਗਮ,ਸ਼ਹੀਦੀ ਦਿਹਾੜੇ ਆਦਿ ਮਨਾਉਣ ਦੇ ਨਾਲ ਨਾਲ ਕੌਮ ਨੂੰ ਸਿੱਖ ਰਾਜ ਦੀ ਪ੍ਰਾਪਤੀ ਦਾ ਸੰਕਲਪ ਦ੍ਰਿੜ ਕਰਨ ਦੀ ਲੋੜ ਹੈ।
ਸਾਡੇ ਨਾਲ ਉਤੱਰੀ ਭਾਰਤ ਵਿੱਚ ਇੱਕ ਵੱਖਰਾ ਖਿਤਾ ਜਿਸ ਵਿੱਚ ਅਸੀ ਆਜ਼ਾਦੀ ਦਾ ਨਿੱਘ ਮਾਣ ਸਕੀਏ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਸ ਨਾਲ ਵਾਅਦਾ ਖਿਲਾਫੀ ਹੋਈ ਹੈ ਅਤੇ ਸਾਨੂੰ ਹਰ ਰੋਜ਼ ਗੁਲਾਮੀ ਦਾ ਇਹਸਾਸ ਕਰਾਇਆ ਜਾਂਦਾ ਹੈ।ਇਸ ਮੌਕੇ ਤੇ ਸ਼ਹੀਦ ਸਿੰਘਾ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸ਼ਹੀਦੀ ਸਮਾਗਮ ਦੌਰਾਨ ਹਾਜ਼ਰੀ ਭਰਨ ਵਾਲਿਆਂ ਵਿਚ ਬਾਬਾ ਦਲਜੀਤ ਸਿੰਘ,ਭਾਈ ਦਵਿੰਦਰ ਸਿੰਘ,ਜਥੇਦਾਰ ਦਰਸ਼ਨ ਸਿੰਘ,ਜਤਿੰਦਰ ਸਿੰਘ,ਮਹਿਲ ਸਿੰਘ,ਭਾਈ ਸਬੇਗ ਸਿੰਘ,ਪ੍ਰਿਤਪਾਲ ਸਿੰਘ,ਸੱਜਣ ਸਿੰਘ,ਫੌਜੀ ਜਸਵੰਤ ਸਿੰਘ ਬਠਿੰਡਾ,ਜਗਰਾਜ ਸਿੰਘ ਪੱਟੀ,ਰਘਬੀਰ ਸਿੰਘ ਭੁੱਚਰ ,ਨਰਿੰਦਰ ਸਿੰਘ ਗਿੱਲ,ਪ੍ਰਤਾਪ ਸਿੰਘ,ਸਰਬਜੀਤ ਸਿੰਘ,ਇੰਦਰਜੀਤ ਸਿੰਘ ਚੇਅਰਮੈਨ,ਰਾਜ ਸਿੰਘ ਆਦਿ ਸ਼ਾਮਲ ਸਨ।