ਚਾਰਜ ਸੰਭਾਲਣ ਉਪਰੰਤ ਐਕਸ਼ਨ ਮੂਡ ‘ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ!ਥਾਂ ਥਾਂ ਲੱਗੇ ਨਾਕਿਆ ਦੀ ਕੀਤੀ ਚੈਕਿੰਗ

4949069
Total views : 5949775

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਗੁਰੂ ਨਗਰੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵਜੋ ਕਾਰਜਭਾਰ ਸੰਭਾਲਣ ਉਪਰੰਤ ਐਕਸ਼ਨ ਮੂਡ ‘ਚ ਆਂਉਦਿਆਂ ਸ: ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਨੇ ਦੇਰ ਸ਼ਾਮ ਸ਼ਹਿਰ ਵਿੱਚ ਥਾਂ ਥਾਂ ਲੱਗੇ ਨਾਕਿਆ ਦੀ ਚੈਕਿੰਗ ਕੀਤੀ ਤੇ ਉਥੇ ਤਾਇਨਾਤ ਪੁਲਿਸ ਕਰਮਚਾਰੀਆ ਦੀ ਹਦਾਇਤਾਂ ਕੀਤੀਆ ਕਿ ਅੰਮ੍ਰਿਤਸਰ ਸੈਲਾਨੀ ਹੱਬ ਹੋਣ ਕਰਕੇ ਇਥੇ ਧਾਰਮਿਕ ਤੀਰਥ ਅਸਥਾਨਾਂ ‘ਤੇ ਨਤਮਸਕ ਹੋਣ ਲਈ ਆਂਉਦੇ ਸ਼ਰਧਾਲੂਆ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਏ।

ਸ: ਭੁੱਲਰ ਨੇ ਕਿਹਾ ਕਿ ਸ਼ਹਿਰ ਵਿੱਚੋ ਕਿਸੇ ਤਰਾਂ ਦੀ ਵੀ ਟਰੈਫਿਕ ਸਮੱਸਿਆ ਦਾ ਹੱਲ ਕਰਨਾ ਉਨਾ ਦੀ ਪਹਿਲੀ ਤਰਜੀਹ ਹੋਵੇਗੀ। ਇਸ ਸਮੇ ਉਨਾਂ ਨੇ ਰਾਹਗੀਰਾਂ ਤੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਵੀ ਕੀਤੀ ਅਤੇ ਸ਼ਹਿਰ ਵਿੱਚ ਆਵਾਜਾਈ ਉਸਾਰੂ ਤਰੀਕੇ ਨਾਲ ਚਲਾਉਣ ਲਈ ਟਰੈਫਿਕ ਸਮੱਸਿਆਵਾਂ ਨਾਲ ਨਜਿੱਠਣ ਲਈ ਪੁਲਿਸ ਨੂੰ ਸਹਿਯੋਗ ਕਰਨ ਦੀ ਆਪੀਲ ਕੀਤੀ ।

Share this News