Total views : 5511179
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨਤਾਰਨ /ਜਸਬੀਰ ਲੱਡੂ, ਲਾਲੀ ਕੈਰੋ
ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਣ ਸਿੰਘ ਧੁੰਨ ਨੇ ਥਾਣਾ ਖੇਮਕਰਨ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨਸ਼ਿਆਂ ਖਿਲਾਫ ਵਧੀਆ ਕੰਮ ਕਰ ਰਹੀ ਹੈ। ਨਾਲ ਹੀ ਇਸੇ ਕੜੀ ਤਹਿਤ ਵਿਰੋਧੀ ਪਾਰਟੀਆਂ ਵੱਲੋਂ ਪਿੰਡ ਨਾਰਲੀ ਦੇ ਦੋ ਬਾਈਕ ਸਵਾਰ ਤਸਕਰ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਤੇ ਗੁਰਜੰਟ ਸਿੰਘ ਉਰਫ ਗੱਟੂ ਨਾਲ ਮੇਰਾ ਨਾਂ ਜੋੜ ਕੇ ਅਕਾਲੀ ਦਲ ਵਲੋ ਮਾੜੀ ਰਾਜਨੀਤੀ ਕੀਤੀ ਜਾ ਰਹੀ ਹੈ ਜਦਕਿ ਸੱਚਾਈ ਇਹ ਹੈ ਕਿ ਜਸ਼ਨ ਦੇ ਪਰਿਵਾਰ ਨਾਲ ਮੇਰਾ ਕੋਈ ਸਬੰਧ ਨਹੀਂ ਹੈ।
ਉਨਾਂ ਨੇ ਸ਼ਪੱਸਟ ਕੀਤਾ ਕਿ ਉਨਾਂ ਨੇ ਕਦੇ ਵੀ ਕਿਸੇ ਸਮਾਜ ਵਿਰੋਧੀ ਅਨਸਰ ਜਾਂ ਨਸ਼ਾ ਤਸਕਰ ਦੀ ਥਾਂਣੇ ਵਿੱਚ ਸ਼ਿਫਾਰਸ਼ ਨਹੀ ਕੀਤੀ ਸਗੋ ਅਜਿਹੇ ਅਨਸਰਾਂ ਨੂੰ ਕਾਬੂ ਕਰਨ ਵਾਲੇ ਪੁਲਿਸ ਅਫਸਰਾਂ ਦੀ ਹਮੇਸ਼ਾ ਹੌਸਲਾ ਅਫਜਾਈ ਕੀਤੀ ਹੈ।
ਵਿਧਾਇਕ ਧੁੰਨ ਨੇ ਕਿਹਾ ਕਿ ਮੇਰੇ ਪਿਤਾ 1983 ਤੋਂ ਉਕਤ ਪਰਿਵਾਰ ਤੋਂ ਅਲੱਗ ਹਨ। ਮੈਂ ਛੇਵੀਂ ਜਮਾਤ ਵਿੱਚ ਸੀ ਜਦੋਂ ਮੇਰੇ ਪਿਤਾ ਦੀ ਮੌਤ ਹੋ ਗਈ। ਉਸ ਤੋਂ ਬਾਅਦ ਮੈਂ 1994 ‘ਚ ਅੰਮ੍ਰਿਤਸਰ ਰਹਿਣ ਲੱਗ ਪਿਆ। ਮੈਂ ਆਪਣੇ ਪਰਿਵਾਰ ‘ਚ ਇਕੱਲਾ ਹਾਂ ਤੇ ਮੇਰੀਆਂ ਦੋ ਭੈਣਾਂ ਹਨ। ਮੈਂ ਆਪਣੀ ਪਤਨੀ, ਬੇਟੀ ਤੇ ਬੇਟੇ ਨਾਲ ਰਹਿੰਦਾ ਹਾਂ।ਨਾਂ ਹੀ ਮੇਰਾ ਕੋਈ ਭਰਾ ਹੈ ਜਿਸ ਕਰਕੇ ਜਸ਼ਨ ਕਿਵੇ ਮੇਰਾ ਸਕਾ ਭਤੀਜਾ ਹੋ ਸਕਦਾ ਹੈ।
ਮੇਰਾ ਨਾਮ ਨਸ਼ਾ ਤਸਕਰ ਜਸ਼ਨਪ੍ਰੀਤ ਸਿੰਘ ਉਰਫ ਜਸ਼ਨ ਨਾਲ ਜੋੜਨਾ ਗਲਤ ਹੈ। ਕਿਉਂਕਿ ਮੇਰਾ ਉਸ ਪਰਿਵਾਰ ਨਾਲ ਪਰਿਵਾਰਕ ਜਾਂ ਸਮਾਜਿਕ ਤੌਰ ‘ਤੇ ਕੋਈ ਸਬੰਧ ਨਹੀਂ ਸੀ। ਵਿਧਾਇਕ ਧੁੰਨ ਨੇ ਕਿਹਾ ਕਿ ਮੈਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕਰਦਾ ਹਾਂ।