ਡੀਈਓ ਅਤੇ ਡਿਪਟੀ ਡੀਈਓ ਕੋਲੋਂ ਬੈਸਟ ਸਾਈਕਲਿੰਗ ਖ਼ਿਡਾਰਣ ਦਮਨਪ੍ਰੀਤ ਕੌਰ ਨੂੰ ਮਿਲਿਆ ਸਨਮਾਨ

4677780
Total views : 5511169

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਰਈਆ /ਬਾਬਾ ਬਕਾਲਾ ,ਬਲਵਿੰਦਰ ਸਿੰਘ ਸੰਧੂ/ ਮਨਜੀਤ ਸਿੰਘ ਗਗਨ ‌ ‌ ‌

ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਪੱਛਮੀ ਵਿੱਚ ਵਿੱਦਿਆ ਅਤੇ ਖੇਡਾਂ ਦੇ ਖ਼ੇਤਰ ‘ ਚ ਕੌਮਾਂਤਰੀ, ਕੌਂਮੀ ਅਤੇ ਰਾਜ-ਪੱਧਰ ਤੱਕ ਨਾਮਣਾ ਖੱਟਣ ਵਾਲੀ ਪ੍ਰਸਿੱਧ ਵਿੱਦਿਅਕ ਸੰਸਥਾ ਪ੍ਰਭਾਕਰ ਸੀ.ਸੈ.ਸਕੂਲ, ਛੇਹਰਟਾ ਵਿਖ਼ੇ ਕਰਵਾਈ ਗਈ ਦੋ ਦਿਨਾਂ ਸਾਲਾਨਾ ਕ੍ਰਿਸ਼ਨ ਗੋਪਾਲ ਪ੍ਰਭਾਕਰ ਯਾਦਗਾਰੀ ਸਪੋਰਟਸ ਮੀਟ ਵਿੱਚ ਸਕੂਲ ਦੀ ਹੋਣਹਾਰ ਸਾਈਕਲਿੰਗ ਖ਼ਿਡਾਰਣ ਦਮਨਪ੍ਰੀਤ ਕੌਰ ਨੂੰ ਜ਼ਿਲ੍ਹਾ ਸਕੂਲ ਸਾਈਕਲਿੰਗ ਚੈਪੀਅਨਸ਼ਿੱਪ ਵਿੱਚ 3 ਗੋਲਡ ਮੈਡਲ,ਖੇਡਾਂ ਵਤਨ ਪੰਜਾਬ ਦੀਆ ਵਿੱਚੋਂ ਇੱਕ ਗੋਲਡ ਮੈਡਲ, ਜੂਨੀਅਰ ਪੰਜਾਬ ਸਾਈਕਲਿੰਗ ਚੈਪੀਅਨਸ਼ਿੱਪ ਵਿੱਚ ਇੱਕ ਸਿਲਵਰ ਅਤੇ ਇੱਕ ਤਾਂਬੇ ਦਾ ਮੈਡਲ ਜਿੱਤਣ ਸਦਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਸੁਸ਼ੀਲ ਤੁਲੀ , ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਬਲਰਾਜ ਸਿੰਘ ਢਿੱਲੋ ਸ਼੍ਰੀ ਆਸ਼ੂ ਵਿਸ਼ਾਲ ਜ਼ਿਲ੍ਹਾ ਸਕੂਲ ਸਪੋਰਟਸ ਅਫ਼ਸਰ ਵੱਲੋਂ ਸਨਮਾਨਿਤ ਕੀਤਾ ਗਿਆ l

ਇਸ ਮੌਂਕੇ ਪ੍ਰਿੰ. ਰਾਜੇਸ਼ ਪ੍ਰਭਾਕਰ, ਦਿਲਬਾਗ ਸਿੰਘ ਅੰਨਗੜ, ਸੁਰਜੀਤ ਸਿੰਘ ਪਹਿਲਵਾਨ ਸਤੀਸ਼ ਬੱਲੂ,ਗੁਰਦੇਵ ਸਿੰਘ ਮਾਹਲ,ਸੁਰਿੰਦਰਪਾਲ ਸਿੰਘ,ਸੁਨੀਲ ਕੁਮਾਰ, ਰਚਨਾ ਪ੍ਰਭਾਕਰ,ਸ਼ਿਵ ਪਟਿਆਲ,ਮਨਵਿੰਦਰ ਸਿੰਘ,ਸਤੀਸ਼ ਬੱਲੂ ਅਤੇ ਇੰਦੂ ਕਾਲੀਆਂ ਨੇ ਦਮਨਪ੍ਰੀਤ ਕੌਰ ਨੂੰ ਵਧਾਈ ਦਿੱਤੀ l
ਇਸ ਮੌਂਕੇ ਦਮਨਪ੍ਰੀਤ ਕੌਰ ਦੇ ਪਿਤਾ ਪ੍ਰਸਿੱਧ ਸਮਾਜ ਸੇਵਕ ਅਤੇ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਰਮ ਭੂਮੀ ਤੋਂ ਫਲ ਪ੍ਰਾਪਤ ਕਰਨ ਲਈ ਸਭ ਨੂੰ ਮਿਹਨਤ ਤੇ ਸੰਘਰਸ਼ ਕਰਨਾ ਪੈਂਦਾ ਹੈ, ਰੱਬ ਸਿਰਫ ਲਕੀਰਾਂ ਦੇਂਦਾ ਹੈ, ਰੰਗ ਸਾਨੂੰ ਆਪ ਹੀ ਭਰਨਾ ਪੈਂਦਾ ਹੈ ਅਤੇ ਜਦ ਸਾਡੀ ਮਿਹਨਤ ਰੰਗ ਲਿਆਉਂਦੀ ਹੈ ਅਤੇ ਇਸ ਮਿਹਨਤ ਬਦਲੇ ਇਨਾਮ ਮਿਲਦਾ ਹੈ ਤਾਂ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ ਤੇ ਖ਼ਾਸ ਕਰ ਜਦੋਂ ਕੀਂ ਬੇਟੀਆਂ ਸਫਲਤਾ ਪ੍ਰਾਪਤ ਕਰਦੀਆਂ ਹਨ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਹੈ । ਦਮਨਪ੍ਰੀਤ ਕੌਰ ਦੀ ਪ੍ਰਾਪਤੀ ਦਾ ਸਿਹਰਾ ਰਾਜੇਸ਼ ਕੋਸ਼ਿਕ, ਸਿਮਰਨਜੀਤ ਸਿੰਘ ਰੰਧਾਵਾ ਅਤੇ ਭੁਪਿੰਦਰ ਕੁਮਾਰ ( ਤਿੰਨੇ ਸਾਈਕਲਿੰਗ ਕੋਚ ) ਦੇ ਸਿਰ ਜਾਂਦਾ ਹੈ l

Share this News