ਦਫਤਰੀ ਕਾਮਿਆ ਦੀਆ ਮੰਗਾ ਦਾ ਹੱਲ ਕਰੇ ਸਰਕਾਰ-ਮੰਗਵਾਲ ,ਵੇਰਕਾ

4677299
Total views : 5510083

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


‌ ਰਈਆ/ਬਲਵਿੰਦਰ ਸਿੰਘ ਸੰਧੂ ‌ 

ਪੰਜਾਬ ਦੀ  ਭਗਵੰਤ ਮਾਨ ਸਰਕਾਰ ਨੇ ਦੀਵਾਲੀ ਤੋ ਪਹਿਲਾਂ ਮੁਲਾਜਮਾ ਦੀਆ ਮੰਗਾ ਦੀ ਪੂਰੀ ਤਰਾ ਅਣਦੇਖੀ ਕੀਤੀ ਹੈ । ਪੰਜਾਬ ਦੇ ਮੁਲਾਜ਼ਮਾਂ ਦੀਆ ਪੈਨਸ਼ਨਰਾਂ ਦਾ 12 ਫੀਸਦੀ ਡੀਏ ਦੇਣ ਬਾਰੇ ਕੋਈ ਫੈਸਲਾ ਨਹੀ ਕੀਤਾ , ਨਾ ਪੁਰਾਣੀ ਪੈਨਸਨ ਸਕੀਮ ਬਹਾਲੀ ਕੀਤੀ ,ਨਾ ਕੰਟਰੇਕਟ ਦੇ ਮੁਲਾਜਮਾ ਨੂੰ ਰੈਗਲੂਰ ਕਰਨ ਦਾ ਨੋਟੀਫਿਕੇਸ਼ਨ ਕੀਤਾ । ਇਹ ਮੰਗਾ ਸਮੇਤ ਹੋਰ ਮੰਗਾ ਦੇ ਸਬੰਧ ਵਿੱਚ ਪੰਜਾਬ ਦੇ ਮੁਲਾਜ਼ਮ ਸੰਘਰਸਾ ਦੇ ਮੈਦਾਨ ਵਿੱਚ ਹਨ । ਪੰਜਾਬ ਦੇ ਦਫਤਰੀ ਕਾਮੇ ਕਲੈਰੀਕਲ ਵੀ ਕਲਮ ਛੋੜ ਤੇ ਹੜਤਾਲ ਚੱਲ ਰਹੇ ਹਨ ।

ਇੰਨਾ ਸਾਝੇ ਸੰਘਰਸਾ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮ ਇੰਨਾ ਸਾਝੀਆ ਮੰਗਾ ਦੇ ਸੰਘਰਸ ਦੀ ਪੂਰੀ ਹਮਾਇਤ ਕਰਦੇ ਹਨ, ਇੰਨਾ ਸਬਦਾ ਦਾ ਪ੍ਰਗਟਾਵਾ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਸੀਨੀਅਰ ਮੀਤ ਪ੍ਰਧਾਨ ਪ੍ਰਭਜੀਤ ਸਿੰਘ ਵੇਰਕਾ ਨੇ ਕੀਤਾ । ਉਨਾ ਕਿਹਾ ਕਿ ਡੀਏ ਦੀਆ ਕਿਸਤਾ ਸਮੇਤ ਸਤੰਬਰ 2021 ਤੋ ਪੈਂਡੂ ਭੱਤਾ ,ਸਫਰੀ ਭੱਤੇ ਸਮੇਤ ਹੋਰ ਭੱਤੇ ਬੰਦ ਕਰ ਰੱਖੇ ਨੇ ਇੰਨਾ ਮੰਗਾ ਦਾ ਵੀ ਸਰਕਾਰ ਕੋਈ ਹੱਲ ਨਹੀ ਕਰ ਰਾਹੀ , ਸਾਰੇ ਵਿਭਾਗਾਂ ਦੇ ਕਰਮਚਾਰੀਆ 15 ਦਿਨਾ ਤੋ ਸੰਘਰਸਾ ਦੇ ਮੈਦਾਨ ਵਿੱਚ ਹਨ ।

ਮੰਗਵਾਲ ਅਤੇ ਵੇਰਕਾ ਨੇ ਕਿਹਾ ਕਿ ਇਸ ਟਾਈਮ ਸਾਰੀ ਸਰਕਾਰੀ ਦਫਤਰਾ ਵਿੱਚ ਲੋਕਾ ਦੇ ਕੰਮਕਾਜ ਪ੍ਰਭਾਵਿਤ ਹੋ ਰਾਹੇ ਹਨ ਅਤੇ ਸਰਕਾਰ ਕੁਭਕਰਨੀ ਨੀਦ ਵਿੱਚ ਹੈ ਇਸ ਚੱਲ ਰਾਹੇ ਸੰਘਰਸ ਤੋ ਇਲਾਵਾ ਜਨਵਰੀ ਮਹੀਨੇ ਸਰਕਾਰ ਨਾਲ ਸਬੰਧਤ ਵਿਧਾਇਕਾਂ ਦੀਆ ਰਹਾਇਸ ਅੱਗੇ ਸਾਝੇ ਫਰੰਟ ਵਲੋ ਮੰਗਾ ਦੇ ਨਿਪਟਾਰੇ ਲਈ ਪੱਕੇ ਮੋਰਚੇ ਲਾਏ ਜਾਣਗੇ । ਇਸ ਮੋਕੇ ਸੁਬਾਈ ਆਗੂ ਸੁਖਜੀਤ ਸੇਖੋ , ਭਾਈ ਗਗਨਦੀਪ ਸਿੰਘ ਖਾਲਸਾ , ਨਰਿੰਦਰ ਸਰਮਾ, ਅਵਤਾਰ ਗੰਢੂਆ ,ਜਸਵਿੰਦਰ ਪੰਧੇਰ ,ਰਣਦੀਪ ਸਿੰਘ ਫਤਿਹਗੜ੍ਹ , ਬਲਜਿੰਦਰ ਬਰਨਾਲਾ ,ਦਰਸੀ ਚਾਹਲ ਰੋਪੜ ,ਲ਼ਖਵਿੰਦਰ ਸਿੰਘ ਲੱਕੀ ਮੁਰਿੰਡਾ ,ਸਤਨਾਮ ਸਿੰਘ ਬਾਰੀਆਂ,ਸਜੀਵ ਕੁਮਾਰ ਜਲੰਧਰ ਬਲਜੀਤ ਸਿੰਘ ਕਪੂਰਥਲਾ ,ਨਿਸਾਨ ਸਿੰਘ ਗੁਰਦਾਸਪੁਰ , ਅਮਨਦੀਪ ਸਿੰਘ ਧਾਰੜ ਤਰਨਤਾਰਨ,ਹਰਜੀਤ ਸਿੰਘ ਖੇਮਕਰਨ,ਰਵੀਸੇਰ ਸਿੰਘ ਰੰਧਵਾ,ਜਸਪਿੰਦਰ ਸਿੰਘ ਤਰਨ ਤਾਰਨ ਪਰਮਿੰਦਰ ਸਿੰਘ ਢਿੱਲੋ। ਭੁਪਿੰਦਰ ਸਿੰਘ ਝਬਾਲ ਰਵੀ ਕੈਰੋ ਗੁਰਵਿੰਦਰ ਸਿੰਘ ਮਾਲੋਵਾਲ, ਮਨਜੀਤ ਸਿੰਘ ਬਾਬਾ ਬਕਾਲਾ ਪਰਮਜੀਤ ਸਿੰਘ ਘਰਿਆਲਾ,ਮਨਜੀਤ ਸਿੰਘ ਕਸੇਲ ਹਰਬੀਰ ਸਿੰਘ ਸੁਰ ਸਿੰਘ ਅਤੇ ਹੋਰ ਆਗੂ ਹਾਜਰ ਸਨ।

Share this News