ਗੋਲੀਆ ਮਾਰਕੇ ਕਤਲ ਕੀਤੇ ਗਏ ਥਾਂਣੇਦਾਰ ਦੀ ਹੱਤਿਆ ਨਿੱਜੀ ਰੰਜਿਸ਼ ਦਾ ਸਿੱਟਾ-ਪੁਲਿਸ ਨੇ ਕੀਤਾ ਖੁਲਾਸਾ

4677248
Total views : 5509901

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ
ਅੱਜ ਤੜਕਸਾਰ ਪੁਲਿਸ ਚੌਕੀ ਨਵਾਂ ਪਿੰਡ ਵਿਖੇ ਤਾਇਨਾਤ ਏ.ਐਸ.ਆਈ ਸਰੂਪ ਸਿੰਘ ਦੇ ਹੋਏ ਕਤਲ ਨੂੰ ਨਿੱਜੀ ਰੰਜਿਸ਼ ਦਾ ਮਾਮਲਾ ਦੱਸਦਿਆ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪ੍ਰੈਸ ਕਾਨਫਰਸ ਕਰਦੇ ਹੋਏ  ਐਸਪੀ ਦਿਹਾਤੀ ਗੁਰ ਪ੍ਰਤਾਪ ਸਿੰਘ ਸਹੋਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂ ਪਿੰਡ ਚੌਂਕੀ ਵਿੱਚ ਤੈਨਾਤ ਏਐਸਆਈ ਸਰੂਪ ਸਿੰਘ ਦਾ ਅੱਜ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 

ਮ੍ਰਿਤਕ ਦੇ ਲੜਕੇ ਨੇ ਜੰਡਿਆਲਾ ਪੁਲਿਸ ਨੂੰ ਬਿਆਨ ਦਰਜ ਕਰਵਾਇਆ ਕਿ ਉਸਦੇ ਪਿਤਾ ਏ.ਐਸ.ਆਈ ਸਰੂਪ ਸਿੰਘ ਦੀ ਕਿਸੇ ਅਣਪਛਾਤੇ ਵਿਅਕਤੀਆਂ ਵੱਲ ਸਿਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਜਿਸ ਤੋਂ ਤੁਰੰਤ ਮੁੱਖ ਅਫਸਰ ਥਾਣਾ ਜੰਡਿਆਲਾ ਵੱਲੋਂ ਮੌਕੇ ਤੇ ਪਹੁੰਚ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ।

ਜਿਸ ਦੇ ਚਲਦੇ ਐਸਐਸਪੀ ਦਿਹਾਤੀ ਵੱਲੋਂ ਪੁਲਿਸ ਟੀਮਾਂ ਬਣਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਜਾਂਚ ਦੌਰਾਨ ਸਾਹਮਣੇ ਆਇਆ ਕੀ ਮੁਕੱਦਮਾ ਦਾ ਮੁੱਖ ਦੋਸ਼ੀ ਸ਼ਰਨਪ੍ਰੀਤ ਸਿੰਘ ਪੁੱਤਰ ਗੁਰਦੇਵ ਚੰਦ ਵਾਸੀ ਦਸ਼ਮੇਸ਼ ਨਗਰ ਥਾਣਾ ਤਰਸਿੱਕਾ ਨੂੰ ਨਾਮਜਦ ਕੀਤਾ ਗਿਆ ਹੈ। ਜਿਸ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾ ਬਣਾ ਕੇ ਰੇਡ ਕੀਤੇ ਜਾ ਰਹੇ ਹਨ ਅਤੇ ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਉਸ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਹੱਥਿਆਰ ਬ੍ਰਾਮਦ ਕੀਤਾ ਜਾਵੇਗਾ। 

ਜੇਕਰ ਉਸਦੇ ਨਾਲ ਹੋਰ ਵੀ ਕਿਸੇ ਦੀ ਸ਼ਮੂਲੀਅਤ ਪਾਈ ਗਈ ਤਾਂ ਉਸ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਮੁਢਲੀ ਤਫਤੀਸ਼ ਅਤੇ ਹੁਣ ਤੱਕ ਸਾਹਮਣੇ ਆਈ ਹੈ ਕਿ ਇਹ ਮਾਮਲਾ ਨਿੱਜੀ ਰੰਜਿਸ਼ ਦਾ ਹੋਣਾ ਪਾਇਆ ਗਿਆ ਹੈ।ਪੁਲਿਸ ਅਧਿਕਾਰੀ ਨੇ ਕਿਹਾ ਕਿ ਜਲਦੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।ਇਸ ਸਮੇ ਉਪ ਪੁਲਿਸ ਕਪਤਾਨ ਸ: ਸੁੱਚਾ ਸਿੰਘ ਬੱਲ ਵੀ ਹਾਜਰ ਸਨ।

Share this News