Total views : 5506332
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਅਧਿਆਪਕ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ (ਰਜਿ:) ਦੀ ਅੰਮ੍ਰਿਤਸਰ ਜ਼ਿਲ੍ਹਾ ਇਕਾਈ ਦੀ ਚੋਣ ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਦੇਖ-ਰੇਖ ਅਤੇ ਸੂਬਾਈ ਆਗੂ ਜਤਿੰਦਰਪਾਲ ਸਿੰਘ ਰੰਧਾਵਾ ਅਤੇ ਗੁਰਿੰਦਰ ਸਿੰਘ ਘੁੱਕੇਵਾਲੀ ਦੀ ਅਗਵਾਈ ਹੇਠ ਬਲਾਕ ਪ੍ਰਧਾਨਾਂ ਦੀ ਗਠਿਤ ਕਮੇਟੀ ਵੱਲੋਂ ਸਰਵਸੰਮਤੀ ਨਾਲ ਕੀਤੀ ਗਈ। ਜਿਸ ਵਿਚ ਜ਼ਿਲ੍ਹੇ ਦੇ ਸਰਗਰਮ ਅਤੇ ਸੰਘਰਸ਼ਸ਼ੀਲ ਆਗੂਆਂ ਨੂੰ ਸ਼ਾਮਲ ਕੀਤਾ ਗਿਆ।
ਇਸ ਚੋਣ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਪ੍ਰਚਾਰਕ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਹੇਰ ਨੇ ਦੱਸਿਆ ਕਿ ਜਿਲ੍ਹਾ ਪੱਧਰੀ ਚੋਣ ਦੌਰਾਨ ਸਤਬੀਰ ਸਿੰਘ ਬੋਪਾਰਾਏ ਨੂੰ ਸਰਵਸੰਮਤੀ ਨਾਲ ਲਗਾਤਾਰ ਤੀਸਰੀ ਵਾਰ ਜਿਲ੍ਹਾ ਪ੍ਰਧਾਨ ਚੁਣਿਆ ਗਿਆ ਹੈ ਜਦ ਕਿ ਨਵਦੀਪ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ ਹੈ।
ਨਵ ਗਠਿਤ ਕਮੇਟੀ ਨੇ ਜਥੇਬੰਦੀ ਦੇ ਪ੍ਰੋਗਰਾਮਾਂ ਨੂੰ ਜ਼ੋਰਦਾਰ ਢੰਗ ਨਾਲ ਲਾਗੂ ਕਰਨ ਦਾ ਲਿਆ ਪ੍ਰਣ
ਇਸ ਚੋਣ ‘ਚ ਹੀ ਸੂਬਾ ਕਮੇਟੀ ਲਈ ਹਰਜਿੰਦਰਪਾਲ ਸਿੰਘ ਪੰਨੂ, ਜਤਿੰਦਰਪਾਲ ਸਿੰਘ ਰੰਧਾਵਾ, ਗੁਰਿੰਦਰ ਸਿੰਘ ਘੁੱਕੇਵਾਲੀ, ਲਖਵਿੰਦਰ ਸਿੰਘ ਸੰਗੂਆਣਾ ਅਤੇ ਪਰਮਬੀਰ ਸਿੰਘ ਰੋਖੇ ਦੀ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਾਕੀ ਚੁਣੀ ਗਈ ਜਿਲ੍ਹਾ ਕਮੇਟੀ ਵਿੱਚ ਸੀਨੀਅਰ ਮੀਤ ਪ੍ਰਧਾਨਾਂ ‘ਚ ਸੁਖਦੇਵ ਸਿੰਘ ਵੇਰਕਾ, ਗੁਰਪ੍ਰੀਤ ਸਿੰਘ ਵੇਰਕਾ, ਦਿਲਬਾਗ ਸਿੰਘ ਬਾਜਵਾ, ਪਰਮਬੀਰ ਸਿੰਘ ਵੇਰਕਾ,ਸਰਬਜੋਤ ਸਿੰਘ ਵਿਛੋਆ,ਜਤਿੰਦਰ ਸਿੰਘ ਲਾਵੇਂ ਤੇਜਇੰਦਰਪਾਲ ਸਿੰਘ ਮਾਨ, ਰਾਜਬੀਰ ਸਿੰਘ ਵੇਰਕਾ, ਜਸਵਿੰਦਰਪਾਲ ਸਿੰਘ ਜੱਸ, ਰਜਿੰਦਰ ਸਿੰਘ ਰਾਜਾਸਾਂਸੀ, ਮਨਿੰਦਰ ਸਿੰਘ,ਸੁਖਵਿੰਦਰ ਸਿੰਘ ਤੇੜੀ,ਰਵਿੰਦਰ ਸ਼ਰਮਾ, ਪ੍ਰਮੋਦ ਸਿੰਘ ਚੁਣੇ ਗਏ। ਮੁੱਖ ਸਲਾਹਕਾਰ ਗੁਰਪ੍ਰੀਤ ਸਿੰਘ ਥਿੰਦ ਚੁਣੇ ਗਏ ਜਦੋਂ ਕਿ ਮੀਤ ਪ੍ਰਧਾਨਾਂ ਵਿੱਚ ਲਖਵਿੰਦਰ ਸਿੰਘ ਦਹੂਰੀਆਂ, ਗੁਰਪ੍ਰੀਤ ਸਿੰਘ ਸਿੱਧੂ, ਰਣਜੀਤ ਸਿੰਘ ਸ਼ਾਹ, ਗੁਰਲਾਲ ਸਿੰਘ ਸੋਹੀ, ਲਵਪ੍ਰੀਤ ਸਿੰਘ ਢਪੱਈਆਂ, ਗਗਨਦੀਪ ਸਿੰਘ ਵੜੈਚ, ਬਲਜਿੰਦਰ ਸਿੰਘ ਬੁੱਟਰ, ਸੁਖਜੀਤ ਸਿੰਘ ਸੁੱਖ ਸੋਹੀ ਚੁਣੇ ਗਏ। ਇਸੇ ਤਰ੍ਹਾਂ ਸੀਨੀਅਰ ਮੀਤ ਸਕੱਤਰਾਂ ਵਿੱਚ ਹਰਿੰਦਰਜੀਤ ਸਿੰਘ ਸੰਧੂ, ਜਗਤਾਰ ਸਿੰਘ ਹੇਰ, ਅਰਜਿੰਦਰ ਸਿੰਘ ਸੁਪਾਰੀਵਿੰਡ, ਜਗਦੀਪ ਸਿੰਘ ਮਜੀਠਾ, ਸੁਖਵਿੰਦਰ ਸਿੰਘ ਅੰਬ ਕੋਟਲੀ, ਜਸਵਿੰਦਰ ਸਿੰਘ ਭਿੰਡਰ, ਸੁਲੇਖ ਸ਼ਰਮਾ, ਕਰਮਜੀਤ ਸਿੰਘ ਕਾਦਰਾਬਾਦ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਅਨੁਸਾਰ ਮੀਡੀਆ ਇੰਚਾਰਜ਼ ਗੁਰਿੰਦਰ ਸਿੰਘ ਜਦ ਕਿ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਕੜਿਆਲ ਦੀ ਚੋਣ ਹੋਈ ਕੀਤੀ ਗਈ ਹੈ । ਉਨਾ ਦੱਸਿਆ ਕਿ ਇਸੇ ਤਰ੍ਹਾਂ ਵਿੱਤ ਸਕੱਤਰ ਹਰਚਰਨ ਸਿੰਘ ਸ਼ਾਹ,ਕਾਨੂੰਨੀ ਸਲਾਹਕਾਰ ਵਿਨੋਦ ਭੂਸ਼ਨ ਚੁਣੇ ਗਏ ਹਨ। ਜਦ ਕੀ ਜਥੇਬੰਦਕ ਸਕੱਤਰਾਂ ਵਿੱਚ ਗੁਰਮੁੱਖ ਸਿੰਘ ਕੌਲੌਵਾਲ, ਬਲਜੀਤ ਸਿੰਘ ਮੱਲ੍ਹੀ, ਜਸਵਿੰਦਰਪਾਲ ਸਿੰਘ ਚਮਿਆਰੀ, ਰਮਨਦੀਪ ਸਿੰਘ ਕਾਹਲੋਂ, ਰੁਪਿੰਦਰ ਸਿੰਘ ਰਵੀ, ਬਲਵਿੰਦਰ ਸਿੰਘ ਬੱਲ, ਬਲਬੀਰ ਕੁਮਾਰ, ਗੁਰਸ਼ਰਨ ਸਿੰਘ, ਗੁਰਪ੍ਰੀਤ ਸਿੰਘ ਨਵਾਂ ਪਿੰਡ, ਗੁਰਦਰਸ਼ਨ ਸਿੰਘ ਚੁਣੇ ਗਏ ਹਨ। ਤਾਲਮੇਲ ਸਕੱਤਰਾਂ ਵਿੱਚ ਸੰਦੀਪ ਸਿੰਘ ਰਾਜਾਸਾਂਸੀ, ਬਚਿੱਤਰ ਸਿੰਘ ਬਟਾਲਾ, ਸਰਵਜੀਤ ਸਿੰਘ ਹਰੀਆਂ, ਰਾਜੀਵ ਕੁਮਾਰ ਵੇਰਕਾ, ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਭਗਵੰਤ ਸਿੰਘ ਕੋਟਲੀ ਢੋਲੇਸ਼ਾਹ, ਗੁਰਚਰਨ ਸਿੰਘ ਬੱਗਾ, ਤਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਜਗਜੀਤ ਸਿੰਘ ਚੁਣੇ ਗਏ ਹਨ।
ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਤਹਿਸੀਲ ਪ੍ਰਧਾਨਾਂ ਵਿੱਚ ਅਜਨਾਲਾ ਤੋਂ ਯਾਦਮਨਿੰਦਰ ਸਿੰਘ ਧਾਰੀਵਾਲ, ਬਾਬਾ ਬਕਾਲਾ ਤੋਂ ਦਲਜੀਤ ਸਿੰਘ ਬੱਲ ਅੰਮ੍ਰਿਤਸਰ ਤੋਂ ਮਲਕੀਤ ਸਿੰਘ ਭੁੱਲਰ ਅਤੇ ਮਜੀਠਾ ਤੋਂ ਹਰਮਨਦੀਪ ਸਿੰਘ ਨਾਗ ਚੁਣੇ ਗਏ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਅੱਜ ਚੁਣੀ ਗਈ ਨਵੀਂ ਜਿਲ੍ਹਾ ਕਮੇਟੀ ਨੇ ਪ੍ਰਣ ਲਿਆ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ, ਕੱਟੇ ਭੱਤੇ, ਪੇ ਕਮਿਸ਼ਨਰ ਰਿਪੋਰਟ ਅਤੇ ਬਕਾਇਆ, ਹਰ ਤਰ੍ਹਾਂ ਦੀਆਂ ਪ੍ਰੋਮੋਸ਼ਨਾਂ ਅਤੇ ਹੋਰ ਵਿਭਾਗੀ ਮੰਗਾਂ ਲਈ ਸੰਘਰਸ਼ ਵਿੱਚ ਜ਼ੋਰਦਾਰ ਢੰਗ ਨਾਲ ਸਮੂਲੀਅਤ ਕੀਤੀ ਜਾਵੇਗੀ।