Total views : 5506206
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਲੁਧਿਆਣਾ/ਬੀ.ਐਨ.ਈ ਬਿਉਰੋ
ਰਿਸ਼ਤਿਆਂ ਨੂੰ ਤਾਰ-ਤਾਰ ਕਰਦਿਆਂ ਪ੍ਰੇਮੀ ਨਾਲ ਮਿਲ ਕੇ ਪਤਨੀ ਨੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਤਨੀ ਹੱਥੋਂ ਕਤਲ ਹੋਏ ਵਿਅਕਤੀ ਦੀ ਪਛਾਣ ਜਗੀਰਪੁਰ ਰੋਡ ਦੇ ਰਹਿਣ ਵਾਲੇ ਵਿਨੋਦ ਰਾਮ ਦੇ ਰੂਪ ਵਿਚ ਹੋਈ ਹੈ। ਉਕਤ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਰੰਜੀਤਾ ਦੇਵੀ ਅਤੇ ਉਸ ਦੇ ਪ੍ਰੇਮੀ ਗੋਪਾਲ ਕੁਮਾਰ ਖ਼ਿਲਾਫ਼ ਪਰਚਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਰੰਜੀਤਾ ਦੇਵੀ ਦੇ ਪਿੰਡ ਮਿਹਰਬਾਨ ਵਾਸੀ ਗੋਪਾਲ ਕੁਮਾਰ ਨਾਲ ਨਾਜਾਇਜ਼ ਸਬੰਧ ਸਨ। ਰੰਜੀਤਾ ਦੇ ਨਾਜਾਇਜ਼ ਸਬੰਧਾਂ ਨੂੰ ਲੈ ਕੇ ਵਿਨੋਦ ਰਾਮ ਨੇ ਕਈ ਵਾਰ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਹਾਲਾਤ ਨਾ ਸੁਧਰੇ ਤਾਂ ਘਰ ਦਾ ਮਾਹੌਲ ਵਿਗੜਨਾ ਸ਼ੁਰੂ ਹੋ ਗਿਆ। ਜਦੋਂ ਵਿਨੋਦ ਨੇ ਪਤਨੀ ਨੂੰ ਜ਼ਿਆਦਾ ਰੋਕਣਾ-ਟੋਕਣਾ ਸ਼ੁਰੂ ਕੀਤਾ ਤਾਂ ਉਸ ਨੇ ਪ੍ਰੇਮੀ ਗੋਪਾਲ ਨਾਲ ਮਿਲ ਕੇ ਉਸ ਨੂੰ ਰਸਤੇ ਤੋਂ ਹਟਾਉਣ ਦੀ ਜੁਗਤ ਘੜੀ ਅਤੇ ਦੀਵਾਲੀ ਦੀ ਰਾਤ ਕਰੰਟ ਲਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾਜਾਣਕਾਰੀ ਮੁਤਾਬਕ ਰੰਜੀਤਾ ਦੇਵੀ ਦੇ ਗੋਪਾਲ ਨਾਲ ਨਾਜਾਇਜ਼ ਸਬੰਧਾਂ ਨੂੰ ਲੈ ਕੇ ਬੀਤੇ 6 ਮਹੀਨੇ ਤੋਂ ਘਰ ਵਿਚ ਲਗਾਤਾਰ ਝਗੜਾ ਰਹਿਣ ਲੱਗ ਗਿਆ ਸੀ। ਵਿਨੋਦ ਨੇ ਆਪਣੇ ਤਿੰਨ ਬੱਚਿਆਂ ਦੀ ਜ਼ਿੰਦਗੀ ਦਾ ਹਵਾਲਾ ਦੇ ਕੇ ਰੰਜੀਤਾ ਨੂੰ ਵਾਰ-ਵਾਰ ਗੋਪਾਲ ਨਾਲੋਂ ਸਬੰਧ ਤੋੜਨ ਲਈ ਦਬਾਅ ਬਣਾਇਆ ਪਰ ਰੰਜੀਤਾ ਕਿਸੇ ਵੀ ਹਾਲਤ ਵਿਚ ਗੋਪਾਲ ਨੂੰ ਛੱਡਣ ਲਈ ਤਿਆਰ ਨਹੀਂ ਸੀ ਅਤੇ ਉਸ ਨੇ ਇਹ ਖੌਫ਼ਨਾਕ ਜੁਗਤ ਤਿਆਰ ਕੀਤੀ।