Total views : 5506406
Total views : 5506406
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ / ਬਲਵਿੰਦਰ ਸਿੰਘ ਸੰਧੂ
ਜੰਡਿਆਲਾ ਗੁਰੂ ਮਾਨਾਂਵਾਲਾ ਰੇਲਵੇ ਸਟੇਸ਼ਨ ਦਰਮਿਆਨ ਕਿਸੇ ਅਣਪਛਾਤੇ ਵਿਅਕਤੀ ਦੀ ਕਿਸੇ ਰੇਲ ਗੱਡੀ ਦੀ ਚਪੇਟ ਚ ਆਉਣ ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਏਐਸਆਈ ਮਾਨਾਂਵਾਲਾ ਅੰਗਰੇਜ ਸਿੰਘ ਵੱਲੋਂ ਪ੍ਰਾਪਤ ਜਾਣਕਾਰੀ ਅਨੂਸਾਰ ਮ੍ਰਿਤਕ ਦੀ ਉਮਰ ਕਰੀਬ 40/42 ਸਾਲ ਦੀ ਹੈ। ਹਾਦਸਾ ਕਿਲੋਮੀਟਰ ਸੰਖਿਆ 497, 10/12 ਦਰਮਿਆਨ ਵਾਪਰਿਆ ਹੈ। ਮ੍ਰਿਤਕ ਦੀ ਸ਼ਨਾਖਤ ਨਾ ਹੋਣ ਕਰਕੇ ਲਾਸ਼ ਨੂੰ 72 ਘੰਟਿਆਂ ਲਈ ਜੀਆਰਪੀ ਥਾਨਾ ਵਿਖੇ ਰੱਖਿਆ ਗਿਆ ਹੈ। ਕੋਈ ਵੀ ਵਾਰਿਸ ਮੋਬਾਇਲ ਨੰਬਰ 9501782200 ਤੇ ਸੰਪਰਕ ਕਰ ਸਕਦਾ ਹੈ।