Total views : 5511233
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਣਜੀਤ ਸਿੰਘ ਰਾਣਾਨੇਸ਼ਟਾ
ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਬੰਦੀ ਛੋੜ ਦਿਵਸ ਮੌਕੇ ਪੰਥ ਦੇ ਨਾਂ ਜਾਰੀ ਸੰਦੇਸ਼ ਵਿਚ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਤਿਹਾਸਕ ਦਿਹਾੜੇ ਅਤੇ ਤਿਉਹਾਰ ਸਮੇਂ ਅਨੁਸਾਰ ਆਉਂਦੇ ਰਹਿੰਦੇ ਹਨ ਪਰ ਇਨ੍ਹਾਂ ਵਿਚਲਾ ਸੁਨੇਹਾ ਹਰ ਸਾਲ ਗੁਆਚਦਾ ਜਾ ਰਿਹਾ ਹੈ। ਬੰਦੀਛੋੜ ਦਿਵਸ ਵਜੋਂ ਦੇਖੀਏ ਤਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 52 ਰਾਜਿਆਂ ਨੂੰ ਹਕੂਮਤ ਦੇ ਬੰਦੀਖਾਨੇ ਤੋਂ ਰਿਹਾਅ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ ਪਰ ਅੱਜ ਹਕੂਮਤਾਂ ਬੰਦੀ ਛਡਵਾਉਣ ਵਾਲੇ ਸਤਿਗੁਰੂ ਦੀ ਕੌਮ ਅਤੇ ਸਿੱਖ ਸੇਵਕਾਂ ਨੂੰ ਬੰਦੀ ਬਣਾ ਕੇ ਜੇਲ੍ਹਾਂ ’ਚ ਬੰਦ ਕਰ ਰਹੀਆਂ ਹਨ।
ਕਿਹਾ- ਹਿਰਦਿਆਂ ’ਚ ਜਗਾਈਏ ਗਿਆਨ, ਭੈਅ ਅਤੇ ਪ੍ਰੇਮ ਦੇ ਦੀਵੇ
ਭਾਈ ਮੰਡ ਨੇ ਕਿਹਾ ਕਿ ਸਦੀਆਂ ਤੋਂ ਦੀਵੇ ਬਾਲ ਕੇ ਅਸੀਂ ਇਕ ਦਿਨ ਫਰਜ਼ੀ ਰੌਸ਼ਨੀ ਤਾਂ ਜ਼ਰੂਰ ਕਰਦੇ ਹਾਂ ਪਰ ਗਿਆਨ ਦੀ ਰੌਸ਼ਨੀ ਤੋਂ ਦਿਨ-ਬ-ਦਿਨ ਦੂਰ ਹੁੰਦੇ ਜਾ ਰਹੇ ਹਾਂ, ਜਿਸ ਕਰਕੇ ਸਾਡੇ ਅੰਦਰ ਈਰਖਾ, ਹੰਕਾਰ, ਦਵੈਤ ਭਾਵਨਾ ਅਤੇ ਮੌਕਾਪ੍ਰਸਤੀ ਵੱਧ ਰਹੀ ਹੈ। ਇਸ ਨਾਲ ਜ਼ਿੰਦਗੀ ’ਚੋਂ ਸੰਸਕਾਰ ਅਤੇ ਕਿਰਦਾਰ ਮਨਫੀ ਹੁੰਦੇ ਜਾ ਰਹੇ ਹਨ। ਇਸ ਲਈ ਜਿੱਥੇ ਅਸੀਂ ਦੀਵਾਲੀ ਦੇ ਦੀਵੇ ਜਗਾ ਰਹੇ ਹਾਂ, ਉਥੇ ਹੀ ਸਾਨੂੰ ਆਪਣੇ ਹਿਰਦਿਆਂ ’ਚ ਗਿਆਨ, ਭੈਅ ਅਤੇ ਪ੍ਰੇਮ ਦੇ ਦੀਵੇ ਜਗਾ ਕੇ ਮਾਨਵਤਾ ਰੂਪੀ ਰੌਸ਼ਨੀ ਵੰਡਣੀ ਚਾਹੀਦੀ ਹੈ। ਇਸ ਮੌਕੇ ਭਾਈ ਜਰਨੈਲ ਸਿੰਘ ਸ਼ਖੀਰਾ ਆਦਿ ਵੀ ਮੌਜੂਦ ਸਨ।