Total views : 5511434
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਸਰਕਾਰ ਵੱਲੋਂ ਪਿੰਡਾਂ ਦੇ ਛੱਪੜਾਂ ਟੋਭਿਆਂ ਦੀ ਸਫ਼ਾਈ ਨਾ ਕਰਵਾਉਣ ਕਾਰਣ ਬਰਸਾਤਾਂ ਵਿੱਚ ਇਹ ਟੋਭੇ ਤੇ ਛੱਪੜ ਪਾਣੀ ਨਾ ਸਮੇਟਦੇ ਹੋਣ ਕਾਰਣ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਦੇਂਦੇ ਹਨ । ਇਹ ਭਾਵੇਂ ਹਰ ਪਿੰਡ ਦੀ ਮਾਰੂ ਕਹਾਣੀ ਹੈ ਪਰ ਇੱਕ ਵੱਡੀ ਉਦਾਹਰਣ ਪੇਸ਼ ਕਰਦਿਆਂ ਨੇੜਲੇ ਪਿੰਡ ਪੱਖੋ ਕੇ ਕਿਸਾਨ ਦੇ ਗੁਰਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਨੇ ਦਸਿਆ ਕਿ ਮੇਰੀ ਜ਼ਮੀਨ ਦੇ ਨੇੜੇ ਬਣਿਆ ਗੈਰ ਕਾਨੂੰਨੀ ਛੱਪੜ ਦਾ ਪਾਣੀ ਮੇਰੀ ਫਸਲ਼ ਬਰਬਾਦ ਕਰ ਦਿੰਦਾ ਹੈ । ਜਿੱਸ ਕਾਰਣ ਮੈ ਆਪਣੇ ਪਰਿਵਾਰ ਸਮੇਤ ਬਹੁਤ ਦੁੱਖੀ ਹਾਂ ।
ਪੀੜਤ ਕਿਸਾਨ ਗੁਰਿੰਦਰ ਸਿੰਘ ਸਿੰਘ ਨੇ ਤਫ਼ਸੀਲ ਵਿੱਚ ਜਾਣਕਾਰੀ ਦੇਂਦਿਆਂ ਦੱਸਿਆ ਕਿ ਪਹਿਲਾਂ ਇੱਸ ਗ਼ੈਰ ਕਾਨੂੰਨੀ ਛੱਪੜ ਵਾਲ਼ੇ ਸਥਾਨ ਤੇ ਰੂੜੀਆਂ ਲਗਦੀਆਂ ਸਨ , ਪਰ ਪਿੰਡ ਵਿਚਲੇ ਮੁੱਖ ਛੱਪੜ ਦੀ ਸਫ਼ਾਈ ਨਾ ਹੋਣ ਕਾਰਣ ਉਹ ਗਾਰ ਮਿੱਟੀ ਨਾਲ਼ ਭਰ ਗਿਆ ਹੈ । ਜਿੱਸ ਕਾਰਣ ਪਿੰਡ ਦਾ ਗੰਦਾ ਪਾਣੀ ਮੁੱਖ ਛੱਪੜ ਵਿੱਚ ਜਾਣ ਦੀ ਬਜਾਏ ਮੇਰੀ ਜ਼ਮੀਨ ਨੇੜ੍ਹਲੇ ਰੂੜੀਆਂ ਵਾਲ਼ੀ ਜ਼ਮੀਨ ਵਿੱਚ ਇਕੱਠਾ ਹੋ ਕੇ ਮੇਰੀ ਫ਼ਸਲ ਹਰ ਵਾਰ ਬਰਬਾਦ ਕਰ ਦਿੰਦਾ ਹੈ । ਜਿੱਸ ਦਾ ਮੈਨੂ ਕਦੀ ਵੀ ਮੁਆਵਜ਼ਾ ਨਹੀਂ ਮਿਲ਼ਿਆ । ਕਿਸਾਨ ਗੁਰਿੰਦਰ ਸਿੰਘ ਨੇ ਸੂਬਾ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਪਿੰਡ ਦੇ ਮੁੱਖ ਛੱਪੜ ਦੀ ਸਫ਼ਾਈ ਕੀਤੀ ਜਾਵੇ ਤਾਂ ਕਿ ਹਰ ਸਾਲ ਮੇਰੀ ਫ਼ਸਲ ਦੀ ਹੁੰਦੀ ਬਰਬਾਦੀ ਰੁੱਕ ਜਾਵੇ ।