





Total views : 5596640








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਇੱਕ ਗਰੀਬ ਪਰਿਵਾਰ ਦਿਵਾਲੀ
ਦੇ ਦਿਨਾਂ ਵਿੱਚ *ਘਰ ਬੈਠ ਕੇ ਆਪਸ
ਵਿੱਚ ਗੱਲਾਂ ਕਰ ਰਿਹਾ ਸੀ ।
ਛੋਟੀ ਕੁੜੀ, ਆਪਣੀ ਮੰਮੀ ਨੂੰ
ਪੁੱਛਦੀ ਹੈ ਕਿ ਆਪਾ ਕਿਹੜੀ ਦਿਵਾਲੀ
ਤੇ ਨਵੇਂ ਕਪੜੇ ਤੇ ਪਟਾਕੇ ਖਰੀਦਾਗੇ ?
ਮਾਂ, ਅੱਖਾਂ ਵਿੱਚ ਹੰਜੂ ਭਰ ਕੇ
ਰੋਣ ਲਗਦੀ ਹੈ, *ਪਿਤਾ ਜਵਾਬ ਦਿੰਦਾ
ਹੈ, ਸੁਣ ਮੇਰੀ ਧੀ ਰਾਣੀ, ਜਦੋਂ ਦੇਸ਼ ਦੇ
ਵਿੱਚੋ ਮਹਿਗਾਈ ਖਤਮ ਹੋ ਜਾਵੇਗੀ ਤੇ
ਹਰ ਮਨੁੱਖ ਦੇ ਅੰਦਰ ਇਨਸਾਨੀਅਤ
ਜਾਗ ਜਾਵੇਗੀ, ਸਮਾਜਸੇਵੀ ਸੰਸਥਾਵਾਂ
ਵਿੱਚ ਲਾਲਚ ਖਤਮ ਹੋ ਜਾਵੇਗਾ ਅਤੇ
ਗਰੀਬਾ ਪ੍ਰਤੀ ਸਬ ਦੀ ਸੋਚ ਵੀ ਬਦਲ
ਜਾਵੇਗੀ । *ਓਦੋਂ ਪੂਰੀ ਦੁਨੀਆਂ ਵਿੱਚ
ਨਵੀਂ ਕ੍ਰਾਂਤੀ ਆਵੇਗੀ, *ਤੱਦ ਹੀ ਹਰੇਕ
ਗਰੀਬ ਦੇ ਘਰ ਦੇ ਵਿੱਚ ਦੀਵਾਲੀ ਦਾ
ਮੱਥਾ ਟੇਕਣ ਦੀ ਰਾਤ ਆਵੇਗੀ ।
ਲੇਖਕ
ਅਮਰਜੀਤ ਸਿੰਘ ਘੁੱਗਾ
ਪਟਿਆਲਾ ।
99150-01316