Total views : 5511534
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਜਸਬੀਰ ਲੱਡੂ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਧੀਨ ਜ਼ਿਲਾ ਤਰਨ ਤਾਰਨ ਦੇ ਜੋਨ ਬਾਬਾ ਦੀਪ ਸਿੰਘ ਜੀ ਦੇ ਪਿੰਡ ਪੰਡੋਰੀ ਰਣ ਸਿੰਘ ਵਿੱਚ ਐੱਮ.ਐੱਲ.ਏ ਡਾ ਕਸ਼ਮੀਰ ਸਿੰਘ ਸੋਹਲ ਵੱਲੋ ਪਿਛਲੇ ਦਿਨੀ ਸੜਕ ਦਾ ਉਦਘਾਟਨ ਕੀਤਾ। ਜਿਸਦਾ ਨੀਂਹ ਪੱਥਰ ੨੦੨੧ ਵਿੱਚ ਡਾਂ ਅਗਨੀਹੋਤਰੀ ਨੇ ਰੱਖਿਆ ਸੀ । ਇਸ ਮੌਕੇ ਐਮ,ਐਲ,ਏ ਦੇ ਗੁੰਡਿਆ ਨੇ ਕਿਸਾਨਾਂ ਦੇ ਮੋਬਾਈਲ ਖੋਹ ਲਏ ,ਜਿਸ ਦੇ ਮੱਦੇਨਜ਼ਰ ਜੋਨ ਬਾਬਾ ਦੀਪ ਸਿੰਘ ਜੀ ਦੀ ਕੋਰ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ, ਜਿਸ ਦੀ ਅਗਵਾਈ ਸੂਬਾ ਆਗੂ ਹਰਪ੍ਰੀਤ ਸਿੰਘ ਪੰਡੋਰੀ ਸਿੱਧਵਾ, ਜ਼ਿਲਾ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾ ਜੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ, ਨੇ ਕੀਤੀ।
ਕਿਸਾਨ ਆਗੂਆ ਗੱਲਬਾਤ ਕਰਦਿਆ ਦੱਸਿਆ ਕਿ ਐੱਮ.ਐੱਲ.ਏ ਤਰਨ ਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ ਨਾਲ ਸੜਕ ਉਦਘਾਟਨ ਕਰਨ ਸਮੇਂ ਕਿਸਾਨ ਆਗੂਆਂ ਨੇ ਸ਼ਾਂਤਮਈ ਤਰੀਕੇ ਨਾਲ ਕੁੱਝ ਸਵਾਲ ਜਵਾਬ ਕੀਤੇ ਕੇ ਪੰਜਾਬ ਵਿੱਚ ਨਸ਼ਾ ਦਿਨੋ ਦਿਨ ਵੱਧ ਰਿਹਾ, ਜਿਸ ਦਾ ਨਾਂ ਕੋਈ ਠੋਸ ਹੱਲ ਅਤੇ ਨਾ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਾ ਵੇਚਣ ਵਾਲਿਆਂ ਨਾਲ ਦਾ ਹੌਸਲਾ ਦਿਨੋ ਦਿਨ ਵਧ ਰਿਹਾ ਹੈ, ਜਿਆਦਾਤਰ ਨੌਜਵਾਨ ਨਸ਼ੇ ਦੇ ਵਿੱਚ ਆਪਣੀ ਜਵਾਨੀ ਖਤਮ ਕਰ ਰਹੇ ਹਨ,ਇਸੇ ਦੌਰਾਨ ਐਮ,ਐਲ,ਏ ਡਾਕਟਰ ਸੋਹਲ ਦੇ ਗੁੰਡਿਆਂ ਵੱਲੋਂ ਕਿਸਾਨ ਆਗੂਆ ਦੇ 2 ਫੋਨ ਖੋਹ ਲਏ, ਕੁਝ ਕਿਸਾਨਾਂ ਦੀਆ ਪੱਗਾਂ ਲਾਈਆਂ ਗਈਆ , ਮੋਬਾਇਲ ਖੋਹਣ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ, ਜਿਸ ਤੇ ਨਾ ਕੋਈ ਅਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਨਾ ਕੋਈ ਢੁਕਵਾਂ ਜਵਾਬ ਦਿੱਤਾ ਗਿਆ ਹੈ ,ਕਿਸਾਨ ਆਗੂਆਂ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਜੇਕਰ ਦੋਵੇਂ ਮੋਬਾਇਲ ਵਾਪਸ ਨਾ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਐੱਮ.ਐੱਲ.ਏ, ਤਰਨ ਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ ਖਿਲਾਫ ਤਿੱਖਾ ਸੰਘਰਸ਼ ਵਿੱਡਿਆ ਜਾਵੇਗਾ ਅਤੇ ਹਲਕਾ ਤਰਨ ਤਾਰਨ ਦੇ ਪਿੰਡਾਂ ਵਿੱਚ ਪਹੁੰਚਣ ਤੇ ਉਹਨਾਂ ਖਿਲਾਫ ਨਾਰੇਬਾਜੀ ਅਤੇ ਤਿੱਖਾ ਵਿਰੋਧ ਕੀਤਾ ਜਾਵੇਗਾ,ਇਸ ਮੌਕੇ ਮੀਟਿੰਗ ਵਿੱਚ,ਜੋਨ ਸਕੱਤਰ ਹਰਦੀਪ ਸਿੰਘ ਜੌਹਲ, ਜੋਨ ਮੀਤ ਪ੍ਰਧਾਨ ਅੰਗਰੇਜ ਸਿੰਘ ਦੋਬੁਰਜੀ,ਪ੍ਰਧਾਨ ਨਵਜੀਤ ਸਿੰਘ ਗੋਹਲਵੜ ,ਹਾਜਰ ਸਨ।ਇਸ ਸਬੰਧੀ ਹਲਕਾ ਵਧਾਇਕ ਨਾਲ ਕਈ ਵਾਰ ਸਪੰਰਕ ਕਰਨ ਦੀ ਕੋਸ਼ਿਸ ਕੀਤੀ ਪਰ ਉਨਾਂ ਵਲੋ ਫੋਨ ਨਹੀ ਉਠਾਇਆ ਗਿਆ।