ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਮਯਾਬੀ, 48 ਘੰਟੇ ਵਿੱਚ ਸੁਲਝਾਈ ਲੁੱਟ ਦੀ ਵਾਰਦਾਤ

4678092
Total views : 5511690

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੋਨਿਹਾਲ ਸਿੰਘ  ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੋਸ਼ੀਆਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਈ ਡਿਵੀਜ਼ਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਪਿਛਲੇ ਦਿਨੀ ਕਟਰਾ ਸ਼ੇਰ ਸਿੰਘ ਹੋਲਸੇਲ ਦਵਾਈਆਂ ਦੀ ਦੁਕਾਨ ‘ਤੇ ਪਿਸਤੋਲਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦੇ ਹੋਏ ਏਸੀਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਨਿਤਿਸ਼ ਸਰੀਨ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੀ ਦਵਾਈਆਂ ਦੀ ਦੁਕਾਨ ਉੱਤੇ 5 ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕੀਤਾ ਤੇ ਜਾਨੋਂ ਮਾਰਨ ਦੀ ਧਮਕੀ ਦੇ ਸਾਢੇ 5 ਲੱਖ ਰੁਪਏ ਦੀ ਨਗਦੀ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ।ਇਸ ਮਾਮਲੇ ਦੀ ਸ਼ਿਕਾਇਤ ਦੇਣ ਤੋਂ ਬਾਅਦ ਥਾਣਾ ਈ-ਡਵੀਜ਼ਨ, ਅੰਮ੍ਰਿਤਸਰ ਵੱਲੋਂ ਮੁਕੱਦਮਾਂ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਦੀ ਗਈ।

ਉਨ੍ਹਾਂ ਨੇ ਦੱਸਿਆ ਕਿਮੁੱਖ ਅਫ਼ਸਰ ਥਾਣਾ ਈ-ਡਵੀਜ਼ਨ,ਅੰਮ੍ਰਿਤਸਰ ਇੰਸਪੈਕਟਰ ਜਸਪਾਲ ਸਿੰਘ ਅਤੇ ਇੰਸਪੈਕਟਰ ਅਮੋਲਕਦੀਪ ਸਿੰਘ ਇੰਚਾਰਜ cia staff-1, ਸਮੇਤ ਐਸ.ਆਈ ਹੰਸ ਰਾਜ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ 04 ਦੋਸ਼ੀਆਂ ਨੂੰ ਕਾਬੂ ਕਰਕੇ 50,500/-ਰੁਪਏ, ਵਾਰਦਾਤ ਸਮੇਂ ਵਰਤੇ 02 ਪਿਸਟਲ .32 ਬੋਰ, ਮੋਟਰਸਾਈਕਲ ਸਪਲੈਂਡਰ ਬ੍ਰਾਮਦ ਕਰਨ ਵਿੱਚ ਸਫਲ਼ਤਾ ਹਾਸਲ ਕੀਤੀ ਹੈ।ਜਿੰਨਾ ਦੀ ਪਹਿਚਾਣਪ੍ਰਿੰਸਪਾਲ ਸਿੰਘ ਉਰਫ ਸਿੰਧੂ  ਪੁੱਤਰ ਪੂਰਨ ਸਿੰਘ ਵਾਸੀ ਪਿੰਡ ਬੋਹੜੂ ਝਬਾਲ ਰੋਡ, ਸਾਹਮਣੇ ਪਟਰੋਲ ਪੰਪ, ਅੰਮ੍ਰਿਤਸਰ, 2. ਮਨਮੋਹਨ ਸਿੰਘ ਉਰਫ ਮੋਹਨ ਪੁੱਤਰ ਰਾਜੂ ਸਿੰਘ ਵਾਸੀ ਪਿੰਡ ਲਹੀਆਂ ਥਾਣਾ ਸਰਾਏ ਅਮਾਨਤ ਖਾਹ ਜਿਲ੍ਹਾਂ ਤਰਨਤਾਰਨ, 3. ਗੁਰਜਿੰਦਰ ਸਿੰਘ ਉਰਫ ਗੂਰੀ ਪੁੱਤਰ ਤਰਸੇਮ ਸਿੰਘ ਵਾਸੀ ਮੁਹੱਲਾ ਟੇਕੀ ਵਾਲੀ ਗਲੀ ਪਿੰਡ ਇੰਬਣ ਕਲਾ, ਅੰਮ੍ਰਿਤਸਰ ਨੂੰ ਮਿਤੀ 08-11-2023 ਅਤੇ 4. ਸੁਨੀਲ ਕੁਮਾਰ ਉਰਫ ਸੁਨੀਲ ਪੁੱਤਰ ਰਮੇਸ਼ ਕੁਮਾਰ ਵਾਸੀ ਮਕਾਨ ਨੰਬਰ 710/92 A ਗੋਦਾਮ ਮੁਹੱਲਾ ਅੰਮ੍ਰਿਤਸਰ   ਵਜੋ ਹੋਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀ ਸੁਨੀਲ ਕੁਮਾਰ ਵੱਲੋਂ ਕਟੜਾ ਸ਼ੇਰ ਸਿੰਘ ਵਿਖੇ ਦਵਾਈਆਂ ਦੀ ਦੁਕਾਨ ਦੀ ਰੈਕੀ ਕੀਤੀ ਗਈ ਸੀ ਅਤੇ  ਸੁਨੀਲ ਕੁਮਾਰ, ਨਿਤਿਸ਼ ਸਰੀਨ ਨੂੰ ਪਹਿਲਾ ਤੋਂ ਹੀ ਜਾਣਦਾ ਸੀ, ਕਿਉਕਿ ਇਹ ਪਹਿਲਾ ਕਟੜਾ ਸ਼ੇਰ ਸਿੰਘ ਵਿੱਖੇ ਕੰਮ ਕਰਦਾ ਰਿਹਾ ਸੀ ਤੇ ਇਸਨੂੰ ਪਤਾ ਸੀ ਕਿ ਇਹ ਦੁਕਾਨ ਕਾਫੀ ਲੇਟ ਬੰਦ ਹੁੰਦੀ ਹੈ ਅਤੇ ਇਸ ਦੁਕਾਨ ਵਿੱਚ ਕਾਫੀ ਰਕਮ ਪਈ ਹੁੰਦੀ ਹੈ। 

Share this News