ਸੀ.ਆਈ.ਏ ਸਟਾਫ-2 ਦੀ ਟੀਮ ਵਲੋ ਚੋਰੀਸ਼ੁਦਾ ਐਕਟਿਵਾ, ਮੋਟਰਸਾਈਕਲ ਤੇ 2 ਮੁੰਦਰੀਆਂ ਸਮੇਤ ਇਕ ਕਾਬੂ

4678098
Total views : 5511706

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ’

ਪੁਲਿਸ ਕਮਿਸ਼ਨਰ ਅੰਮਿ੍ਤਸਰ ਨੌਨਿਹਾਲ ਸਿੰਘ ਆਈਪੀਐੱਸ ਦੇ ਦਿਸ਼ਾ ਨਿਰਦੇਸ਼ਾਂ ਇੰਸਪੈਕਟਰ ਦਿਲਬਾਗ ਇੰਚਾਰਜ ਸੀਆਈਏ ਸਟਾਫ-2 ਗੁਰੂ ਕੀ ਵਡਾਲੀ ਦੀ ਅਗਵਾਈ ਹੇਠ ਏਐੱਸਆਈ ਲਖਵਿੰਦਰ ਪਾਲ ਸਮੇਤ ਪੁਲਿਸ ਪਾਰਟੀ ਵੱਲੋਂ ਮੁਖਬਰ ਦੀ ਇਤਲਾਹ ‘ਤੇ ਬੋਬੀ ਪੁੱਤਰ ਜੀਵਨ ਸਿੰਘ ਵਾਸੀ ਨਿਊ ਗਵਾਲ ਮੰਡੀ ਕਾਲੋਨੀ ਨੇੜੇ ਸਰਕਾਰੀ ਡਿਸਪੈਂਸਰੀ ਥਾਣਾ ਕੰਟੋਨਮੈਂਟ ਅੰਮਿ੍ਤਸਰ ਨੂੰ ਚੌਕ ਵਾਲਮੀਕਿ ਮੂਰਤੀ ਨੇੜੇ ਥਾਣਾ ਕੰਟੋਨਮੈਂਟ ਤੋਂ ਇਕ ਚੋਰੀਸ਼ੁਦਾ ਐਕਟਿਵਾ ਰੰਗ ਚਿੱਟਾ ਬਿਨਾਂ ਨੰਬਰੀ ਸਮੇਤ ਕਾਬੂ ਕੀਤਾ।

ਚੋਰੀਸ਼ੁਦਾ ਐਕਟਿਵਾ ਸਮੇਤ ਕਾਬੂ ਕੀਤੇ ਵਿਅਕਤੀ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਕੰਟੋਨਮੈਂਟ ਮਾਮਲਾ ਦਰਜ ਕੀਤਾ ਗਿਆ ਹੈ। ਸਖ਼ਤੀ ਦੇ ਨਾਲ ਦੌਰਾਨੇ ਪੁੱਛਗਿੱਛ ਮੁਲਜ਼ਮ ਬੋਬੀ ਦੇ ਫਰਦ ਇੰਕਸਾਫ ਤੇ ਉਸ ਪਾਸੋਂ ਚੋਰੀਸ਼ੁਦਾ ਇਕ ਮੋਟਰਸਾਈਕਲ ਹੀਰੋ ਸਪਲੈਂਡਰ ਤੇ 2 ਮੁੰਦਰੀਆਂ ਸੋਨਾ ਬਰਾਮਦ ਕੀਤੀਆਂ ਗਈਆਂ ਹਨ। ਇਸ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਦੌਰਾਨ ਉਕਤ ਮੁਲਜ਼ਮ ਵੱਲੋਂ ਕੀਤੀਆਂ ਹੋਰ ਚੋਰੀਆਂ ਅਤੇ ਇਸ ਦੇ ਹੋਰ ਸਾਥੀਆਂ ਬਾਰੇ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Share this News